District NewsMalout News

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫੈਸਲਾ, ਪ੍ਰੀਖਿਆ ਰੱਦ ਹੋਣ ਤੇ ਸਾਰਾ ਖ਼ਰਚ ਪ੍ਰੀਖਿਆ ਅਮਲੇ ਦਾ ਅਤੇ ਦਰਜ ਹੋਵੇਗਾ ਕੇਸ

ਮਲੋਟ (ਪੰਜਾਬ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਪ੍ਰੀਖਿਆਵਾਂ ਦੌਰਾਨ ਕਿਸੇ ਪ੍ਰੀਖਿਆ ਕੇਂਦਰ ਵਿੱਚ ਨਕਲ ਜਾ ਅਣਸੁਖਾਵੇਂ ਮਾਹੌਲ ਦੇ ਪੈਦਾ ਕੀਤੇ ਜਾਣ ਕਾਰਨ ਵਿਸ਼ੇ ਦੀ ਪ੍ਰੀਖਿਆ ਰੱਦ ਹੋਣ ਦੀ ਸੂਰਤ ਵਿੱਚ ਡਿਊਟੀ ਦੇ ਰਹੇ ਸਮੁੱਚੇ ਸਟਾਫ਼ (ਸੇਵਾਦਾਰ ਅਤੇ ਕਲੈਰੀਕਲ ਕੰਮ ਕਰਨ ਵਾਲੇ ਨੂੰ ਛੱਡ ਕੇ) ਖਿਲਾਫ਼ ਜਿੱਥੇ ਵਿਭਾਗੀ ਕਾਰਵਾਈ ਹੋਵੇਗੀ, ਉੱਥੇ ਨਾਲ ਹੀ ਪ੍ਰੀਖਿਆ ਮੁੜ ਕਰਾਉਣ ਤੇ ਆਏ ਵਿੱਤੀ ਖਰਚੇ ਦੀ ਪੂਰਤੀ ਵੀ ਡਿਊਟੀ ਸਟਾਫ਼ ਤੋਂ ਕੀਤੀ ਜਾਵੇਗੀ। ਬਾਹਰੀ ਦਖ਼ਲ ਅੰਦਾਜ਼ੀ ਹੋਣ ਦੀ ਸੂਰਤ ਵਿੱਚ ਕੇਂਦਰ ਕੰਟਰੋਲਰ ਦੀ ਵੀ ਬਰਾਬਰ ਭਾਗੀਦਾਰੀ ਹੋਵੇਗੀ। ਇਸ ਕਰਕੇ ਬੋਰਡ ਪ੍ਰੀਖਿਆਵਾਂ ਪੂਰੀ ਵਫਾਦਾਰੀ, ਇਮਾਨਦਾਰੀ, ਲਗਨ ਅਤੇ ਮਰਿਆਦਾ ਸਹਿਤ ਕਰਾਉਣ ਲਈ ਸੰਬੰਧਿਤ ਡਿਊਟੀ ਸਟਾਫ਼ ਆਪਣਾ ਪਰਮ ਕਰਤਵ ਨਿਭਾਵੇ। ਇਹ ਹੁਕਮ ਕੰਟਰੋਲਰ ਪ੍ਰੀਖਿਆਵਾਂ ਵੱਲੋਂ ਜਾਰੀ ਕੀਤੇ ਗਏ ਹਨ।

Author: Malout Live

Back to top button