Malout News

ਪ੍ਰੋ: ਸੰਦੀਪ ਸਿੰਘ ਮੋਹਲਾ ਮੁੜ ਪੰਜਾਬ ਯੂਨੀਵਰਸਿਟੀ ਅਕਾਦਮਿਕ ਕੌਂਸਲ ਦੇ ਮੈਂਬਰ ਬਣੇ

ਮਲੋਟ:- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਕਾਦਮਿਕ ਕੌਸਲ ਦੀਆਂ ਚੋਣਾਂ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਰਿਟਰਨਿੰਗ ਅਫ਼ਸਰ ਡਾ : ਕਰਮਜੀਤ ਸਿੰਘ ਦੀ ਦੇਖ – ਰੇਖ ਹੇਠ ਕਰਵਾਈਆਂ ਗਈਆਂ ਅਤੇ ਇਨ੍ਹਾਂ ਦੇ ਐਲਾਨੇ ਨਤੀਜੇ ਵਿਚ ਪ੍ਰੋ . ਸੰਦੀਪ ਸਿੰਘ ਗਿੱਲ ਮੋਹਲਾਂ ਦੂਜੀ ਵਾਰ ਅਕਾਦਮਿਕ ਕੌਂਸਲ ਦੇ ਮੈਂਬਰ ਚੁਣੇ ਗਏ।ਇਸ ਵਾਰ ਕੌਂਸਲ ਮੈਂਬਰ ਲਈ 21 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਸਨ ਅਤੇ ਇਨ੍ਹਾਂ ਵਿਚੋਂ 15 ਉਮੀਦਵਾਰਾਂ ਨੂੰ ਫਰਵਰੀ 2020 ਤੋਂ ਜਨਵਰੀ 2022 ਤੱਕ ਲਈ ਚੁਣਿਆ ਜਾਣਾ ਸੀ । ਯੂਨੀਵਰਸਿਟੀ ਦੇ ਨਾਲ ਸਬੰਧਿਤ ਪ੍ਰੋਫ਼ੈਸਰ ਅਤੇ ਬੁੱਧੀਜੀਵੀ ਵਰਗ ਦੀਆਂ ਲਗਪਗ 2200 ਵੋਟਾਂ ਸਨ, ਜਿਨ੍ਹਾਂ ਵਿਚੋਂ 1787 ਵੋਟਾਂ ਪੋਲ ਹੋਈਆਂ ਅਤੇ ਪ੍ਰੋ. ਸੰਦੀਪ ਸਿੰਘ ਗਿੱਲ ਮੋਹਲਾਂ ਨੇ ਇਨ੍ਹਾਂ ਵਿਚੋਂ 844 ਵੋਟਾਂ ਲੈ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ । ਪ੍ਰੋ . ਸੰਦੀਪ ਸਿੰਘ ਅਕਾਦਮਿਕ ਕੌਂਸਲ ਦੇ ਮੈਂਬਰ ਦੀ ਦੂਜੀ ਵਾਰ ਚੋਣ ਜਿੱਤੇ ਹਨ। ਉਹ ਪਿਛਲੇ 12 ਸਾਲਾਂ ਤੋਂ ਬਤੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਸੇਵਾਵਾਂ ਨਿਭਾਅ ਰਹੇ ਹਨ। ਇਸ ਸਮੇਂ ਉਹ ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਗਿੱਦੜਬਾਹਾ ਵਿਖੇ ਪੋਸਟ ਗ੍ਰੈਜੂਏਸ਼ਨ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਦੇ ਰਹੇ ਹਨ । ਪ੍ਰੋ. ਸੰਦੀਪ ਸਿੰਘ ਨੇ ਕਿਹਾ ਕਿ ਅਕਾਦਮਿਕ ਕੌਸਲ ਦਾ ਕੰਮ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸਮੇਂ – ਸਮੇਂ ‘ ਤੇ ਸਿਲੇਬਸ ਤਬਦੀਲੀ , ਨਵੇਂ ਕੋਰਸਾਂ ਦੀ ਸ਼ੁਰੂਆਤ ਕਰਨੀ, ਵਿਦਿਆਰਥੀਆਂ ਦੇ ਸਕਿੱਲ ਵਿਕਾਸ ਲਈ ਮਿਆਰੀ ਅਤੇ ਯੋਗ ਯੋਜਨਾਵਾਂ ਤੈਅ ਕਰਨਾ ਆਦਿ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੋਫੈਸਰ ਹਰਪ੍ਰੀਤ ਸਿੰਘ ਸੰਧੂ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ, ਪ੍ਰੋਫ਼ੈਸਰ ਜਸਵਿੰਦਰ ਸਿੰਘ ਸੰਧੂ, ਪ੍ਰੋ : ਜੈਜੀਤ ਸਿੰਘ ਗੁਰੂ ਨਾਨਕ ਕਾਲਜ ਫ਼ਿਰੋਜਪੁਰ ਆਦਿ ਵੀ ਮੌਜੂਦ ਸਨ ।

Leave a Reply

Your email address will not be published. Required fields are marked *

Back to top button