District NewsMalout News

ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਦੀ ਚੱਲ ਰਹੀ ‘ਕਾਰ ਸੇਵਾ’ ਵਿੱਚ ਪ੍ਰਧਾਨ ਅਮਰ ਨਾਥ ਨਿਨਾਣੀਆ ਅਬੋਹਰ ਨੇ ਭਰੀ ਹਾਜ਼ਰੀ

ਮਲੋਟ: ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਮਹਾਂਵੀਰ ਨਗਰ ਮਲੋਟ ਵਿਖੇ ਚੱਲ ਰਹੀ ‘ਕਾਰ ਸੇਵਾ’ ਵਿੱਚ ਅਮਰ ਨਾਥ ਨਿਨਾਣੀਆ ਪ੍ਰਧਾਨ ਸ਼੍ਰੀ ਧਾਨਕ ਮਜ਼ਦੂਰ ਯੂਨੀਅਨ ਅਬੋਹਰ ਅਤੇ ਉਨ੍ਹਾਂ ਦੇ ਨਾਲ ਰਤੀ ਰਾਮ ਸੋਨੀਆਂ ਪ੍ਰਚਾਰ ਸਕੱਤਰ ਨੇ ਹਾਜ਼ਰੀ ਭਰੀ। ਜਿਕਰਯੋਗ ਹੈ ਕਿ ਸਮੂਹ ਭਾਰਤ ਵਿੱਚ ਸ਼੍ਰੀ ਭਗਤ ਕਬੀਰ ਸਾਹਿਬ ਜੀ ਦੇ ਨਾਮ ਤੇ ਬਣਨ ਵਾਲੇ ਇਸ ਪਹਿਲੇ ਗੁਰਦੁਆਰਾ ਸਾਹਿਬ ਜੀ ਦਾ ਨੀਂਹ ਪੱਥਰ ਪੰਜ ਪਿਆਰੇ ਸਾਹਿਬਾਨ ਜੀਆਂ ਨੇ ਨਵੇਂ ਸਾਲ 1 ਜਨਵਰੀ 2023 ਨੂੰ ਆਪਣੇ ਕਰ ਕਮਲਾਂ ਨਾਲ ਰੱਖਿਆ ਸੀ।

ਇਸ ਮੌਕੇ ਸੁਦੇਸ਼ ਪਾਲ ਸਿੰਘ ਮਲੋਟ ਮੁੱਖ ਸੇਵਾਦਾਰ, ਕਾਲਾ, ਨਰੇਸ਼ ਕੁਮਾਰ, ਖਟਕ ਲਾਲਾ, ਰਾਜ ਪਾਲ, ਸੁਖਬਿਲਾਸ, ਸੰਦੀਪ ਕੁਮਾਰ ਬਮਨੀਆ ਅਤੇ ਨਿਤਿਨ ਕਾਇਤ ਹਾਜ਼ਿਰ ਸਨ।

Author: Malout Live

Back to top button