District NewsMalout News

ਨਜ਼ਮ ਖੁਰਾਣਾ ਨੇ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਹੋਏ ਭਾਸ਼ਣ ਮੁਕਾਬਲੇ ਵਿੱਚ ਜਿੱਤਿਆ ਪਹਿਲਾ ਸਥਾਨ

ਮਲੋਟ: ਬੀਤੇ ਦਿਨੀਂ ਸੈਕਰਡ ਹਾਰਟ ਕਾਨਵੈਂਟ ਸਕੂਲ ਮਲੋਟ ਵਿਖੇ ਹੋਏ ਭਾਸ਼ਣ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਨਜ਼ਮ ਖੁਰਾਣਾ ਨੇ “ਜਾਨਵਰਾਂ ਨਾਲ ਬੇਰਹਿਮੀ, ਇੱਕ ਵਿਸ਼ਵ ਵਿਆਪੀ ਮੁੱਦਾ” ਵਿਸ਼ੇ ‘ਤੇ ਭਾਸ਼ਣ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫਾਦਰ ਮੈਥੀਊ ਐੱਨ.ਸੀ

ਦੁਆਰਾ ਨਜ਼ਮ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਨਜ਼ਮ ਨੇ ਕਿਹਾ ਕਿ ਜਾਨਵਰਾਂ ਦੇ ਅਧਿਕਾਰ ਕਿਸੇ ਵਿਸ਼ੇਸ਼ ਸਮੂਹ ਦੀ ਵਿਚਾਰਧਾਰਾ ਤੱਕ ਸੀਮਿਤ ਨਹੀਂ ਹਨ, ਇਹਨਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਸਾਡੀ ਨੈਤਿਕ ਜ਼ਿੰਮੇਵਾਰੀ ਦੇ ਮਾਮਲੇ ਹਨ।

Author: Malout Live

Back to top button