India News

ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰ੍ਹੇਗੰਢ ਮੌਕੇ ਸਮੁੱਚੇ ਦੇਸ਼ ਵਾਸੀਆਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਅੱਜ ਇਨ੍ਹਾਂ ਵੀਰ ਯੋਧਿਆਂ ਦੀ ਸ਼ਹੀਦੀ ਨੂੰ ਸਲਾਮ ਕਰਨ ਲਈ ਸਕੂਲਾਂ, ਕਾਲਜਾਂ ਯਾਨੀ ਕਿ ਦੇਸ਼ ਦੇ ਕੋਨੇ ਕੋਨੇ ਵਿਚ ਸ਼ਰਧਾਂਜਲੀ ਸਮਾਗਮ ਹੋ ਰਹੇ ਹਨ। ਅੱਜ ਪੂਰਾ ਦੇਸ਼ ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਨੂੰ ਲੈ ਕੇ ਥਾਂ- ਥਾਂ ‘ਤੇ ਸ਼ਹੀਦ ਸੈਨਿਕਾਂ ਦੀ ਯਾਦ ਵਿਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਸਮੁੱਚੇ ਦੇਸ਼ ਵਾਸੀਆਂ ਵੱਲੋਂ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹਾ ਹੈ।  19 ਸਾਲ ਪਹਿਲਾਂ ਅੱਜ ਹੀ ਦੇ ਦਿਨ ਯਾਨੀ ਕਿ 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ਦੀ ਜੰਗ ਵਿਚ ਫਤਿਹ ਹਾਸਲ ਕੀਤੀ ਸੀ। ਇਸ ਦਿਨ ਨੂੰ ਹਰ ਸਾਲ ਫਤਹਿ ਦਿਨ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਕਰੀਬ ਦੋ ਮਹੀਨੇ ਤੱਕ ਚੱਲੀ ਇਹ ਕਾਰਗਿਲ ਦੀ ਲੜਾਈ ਭਾਰਤੀ ਫੌਜ ਦੇ ਹੌਂਸਲੇ ਅਤੇ ਜਾਂਬਾਜੀ ਦਾ ਅਜਿਹਾ ਉਦਾਹਰਣ ਹੈ ਜਿਸ ਉੱਤੇ ਹਰ ਭਾਰਤੀ ਨੂੰ ਗਰਵ ਹੋਣਾ ਚਾਹੀਦਾ ਹੈ। ਕਰੀਬ 18 ਹਜ਼ਾਰ ਫੁੱਟ ਦੀ ਉਚਾਈ ‘ਤੇ ਕਾਰਗਿਲ ਵਿਚ ਲੜੀ ਗਈ ਇਸ ਜੰਗ ਵਿਚ ਦੇਸ਼ ਨੇ ਲਗਭਗ 527 ਨਾਲੋਂ ਜ਼ਿਆਦਾ ਵੀਰ ਯੋਧਿਆਂ ਨੂੰ ਗਵਾਇਆ ਸੀ ਉਥੇ ਹੀ 1300 ਤੋਂ ਜ਼ਿਆਦਾ ਜਖ਼ਮੀ ਹੋਏ ਸਨ। ਉਂਜ ਤਾਂ ਪਾਕਿਸਤਾਨ ਨੇ ਇਸ ਲੜਾਈ ਦੀ ਸ਼ੁਰੂਆਤ 3 ਮਈ 1999 ਨੂੰ ਹੀ ਕਰ ਦਿੱਤੀ ਸੀ ਜਦੋਂ ਉਸ ਨੇ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ ਉੱਤੇ 5,000 ਸੈਨਿਕਾਂ ਦੇ ਨਾਲ ਪਰਵੇਸ਼ ਕਰਕੇ ਕਬਜ਼ਾ ਜਮਾ ਲਿਆ ਸੀ। ਇਸ ਗੱਲ ਦੀ ਜਾਣਕਾਰੀ ਜਦੋਂ ਭਾਰਤ ਸਰਕਾਰ ਨੂੰ ਮਿਲੀ ਤਾਂ ਫੌਜ ਨੇ ਪਾਕਿਸਤਾਨੀ ਸੈਨਿਕਾਂ ਨੂੰ ਖਦੇੜਨ ਲਈ ਆਪਰੇਸ਼ਨ ਫਤਿਹ ਚਲਾਇਆ। ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਖਿਲਾਫ ਮਿਗ – 27 ਅਤੇ ਮਿਗ – 29 ਦਾ ਵੀ ਇਸਤੇਮਾਲ ਕੀਤਾ। ਇਸ ਤੋਂ ਬਾਅਦ ਜਿੱਥੇ ਜਿੱਥੇ ਵੀ ਪਾਕਿਸਤਾਨ ਨੇ ਕਬਜ਼ਾ ਕੀਤਾ ਸੀ ਉਨ੍ਹਾਂ ਸਾਰੀਆਂ ਜਗ੍ਹਾਵਾਂ ਤੇ ਭਾਰੀ ਬੰਬਾਰੀ ਕੀਤੀ ਗਈ ਅਤੇ ਸਾਰੀ ਜਗ੍ਹਾ ਤੋਂ ਕਬਜ਼ੇ ਛਡਵਾਏ ਗਏ। ਇਸ ਤੋਂ ਇਲਾਵਾ ਮਿਗ – 29 ਦੀ ਸਹਾਇਤਾ ਨਾਲ ਪਾਕਿਸਤਾਨ ਦੇ ਕਈ ਠਿਕਾਣਿਆਂ ਉੱਤੇ ਆਰ – 77 ਮਿਸਾਇਲਾਂ ਨਾਲ ਹਮਲਾ ਕੀਤਾ ਗਿਆ। ਇਸ ਲੜਾਈ ਵਿਚ ਵੱਡੀ ਗਿਣਤੀ ਵਿਚ ਰਾਕਟਾਂ ਅਤੇ ਬੰਬ ਦਾ ਇਸਤੇਮਾਲ ਕੀਤਾ ਗਿਆ। ਇਸ ਦੌਰਾਨ ਤਕਰੀਬਨ 2 ਲੱਖ ਹਜ਼ਾਰ ਗੋਲੇ ਦਾਗੇ ਗਏ। ਉਥੇ ਹੀ 5,000 ਬੰਬ ਗਿਰਾਉਣ  ਲਈ 300 ਤੋਂ ਜ਼ਿਆਦਾ ਮੋਰਟਾਰ, ਤੋਪਾਂ ਅਤੇ ਰਾਕੇਟ ਦਾ ਇਸਤੇਮਾਲ ਕੀਤਾ ਗਿਆ ਸੀ। ਲੜਾਈ ਦੇ 17 ਦਿਨਾਂ ਵਿਚ ਹਰ ਰੋਜ਼ ਪ੍ਰਤੀ ਮਿੰਟ ਵਿਚ ਇੱਕ ਰਾਉਂਡ ਫਾਇਰ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਦੂਜੇ ਸੰਸਾਰ ਯੁੱਧ ਤੋਂ ਬਾਅਦ ਇਹੀ ਇੱਕ ਅਜਿਹੀ ਜੰਗ ਸੀ ਜਿਸ ਵਿਚ ਦੁਸ਼ਮਣ ਦੇਸ਼ ਦੀ ਫੌਜ ਉੱਤੇ ਇੰਨੀ ਵੱਡੀ ਗਿਣਤੀ ਵਿਚ ਬੰਬਾਰੀ ਕੀਤੀ ਗਈ ਸੀ। ਇਸ ਜੰਗ ਵਿਚ ਅਪਣੀ ਜਾਨ ਦੇਸ਼ ਲਈ ਵਾਰ ਦੇਣ ਵਾਲਿਆਂ ਦੀ ਲਿਸਟ ਬਹੁਤ ਲੰਮੀ ਹੈ ਅਤੇ ਉਨ੍ਹਾਂ ਨੇ ਬਹੁਤ ਦਲੇਰੀ ਨਾਲ ਅਪਣੇ ਇਸ ਫਰਜ਼ ਨੂੰ ਹੱਸਦੇ ਹੱਸਦੇ ਨਿਭਾਇਆ। ਜਦੋਂ ਵੀ ਕਾਰਗਿਲ ਲੜਾਈ ਦੀ ਗੱਲ ਹੁੰਦੀ ਹੈ, ਤਾਂ ਕੈਪਟਨ ਸੌਰਭ ਕਾਲੀਆ ਦਾ ਨਾਮ ਸਭ ਤੋਂ ਪਹਿਲਾਂ ਗੂੰਜਦਾ ਹੈ। ਕੈਪਟਨ ਸੌਰਭ ਕਾਲੀਆ ਨੇ ਕਾਰਗਿਲ ਵਿਚ ਪਾਕਿਸਤਾਨੀ ਸੈਨਿਕਾਂ ਦੀ ਵੱਡੀ ਟੁਕੜੀ ਦਾ ਸਾਹਮਣਾ ਕੀਤਾ ਸੀ। 5 ਮਈ, 1999 ਨੂੰ ਕੈਪਟਨ ਕਾਲੀਆ ਅਤੇ ਉਨ੍ਹਾਂ ਦੇ  5 ਸਾਥੀਆਂ ਨੂੰ ਪਾਕਿਸਤਾਨੀ ਸੈਨਿਕਾਂ ਨੇ ਬੰਦੀ ਬਣਾ ਲਿਆ ਸੀ। ਦੱਸ ਦਈਏ ਕਿ 20 ਦਿਨ ਬਾਅਦ ਉਥੋਂ ਇਨ੍ਹਾਂ ਭਾਰਤੀ ਜਵਾਨਾਂ ਦੀਆਂ ਲਾਸ਼ਾਂ ਵਾਪਿਸ ਆਈਆਂ ਸਨ। ਪਰ ਅਟਾਪਸੀ ਰਿਪੋਰਟ ਸਾਹਮਣੇ ਆਈ, ਤਾਂ ਪੂਰੇ ਦੇਸ਼ ਵਿਚ ਰੋਸ ਦੀ ਲਹਿਰ ਫੈਲ ਗਏ, ਜਿਸ ਵਿਚ ਪਤਾ ਲੱਗਿਆ ਕਿ ਭਾਰਤੀ ਜਵਾਨਾਂ ਦੇ ਨਾਲ ਪਾਕਿਸਤਾਨੀਆਂ ਨੇ ਬਹੁਤ ਬੇਰਹਿਮੀ ਕੀਤੀ। ਉਨ੍ਹਾਂ ਨੂੰ ਸਿਗਰਟ ਨਾਲ ਜਲਾਇਆ ਗਿਆ ਸੀ ਅਤੇ ਉਨ੍ਹਾਂ ਦੇ ਕੰਨਾਂ ਵਿਚ ਲੋਹੇ ਦੀਆਂ ਸੁਲਘਦੀਆਂ ਸਲਾਖਾਂ ਵੀ ਪਾਈਆਂ ਗਈਆਂ ਸਨ। ਸੌਰਭ ਕਾਲੀਆ ਦੇ ਨਾਲ ਉਨ੍ਹਾਂ ਦੇ ਪੰਜ ਸਾਥੀ ਨਰੇਸ਼ ਸਿੰਘ, ਭੀਖਾ ਰਾਮ, ਬਨਵਾਰੀ ਲਾਲ, ਮੂਲਿਆ ਰਾਮ ਅਤੇ ਅਰਜੁਨ ਰਾਮ ਵੀ ਸਨ। ਦੱਸਣਯੋਗ ਹੈ ਕਿ ਇਹ ਸਾਰੇ ਜਵਾਨ ਕਾਕਸਰ ਦੀ ਬਜਰੰਗ ਪੋਸਟ ਉੱਤੇ ਗਸ਼ਤ ਕਰ ਰਹੇ ਸਨ, ਜਦੋਂ ਇਹ ਦੁਸ਼ਮਣਾਂ ਦੇ ਹੱਥਾਂ ਵਿਚ ਆ ਗਏ।

Leave a Reply

Your email address will not be published. Required fields are marked *

Back to top button