ਮਲੋਟ ਦੀਆਂ ਬਿਜਲੀ ਮੁਲਾਜ਼ਮ ਜੱਥੇਬੰਦੀਆਂ ਨੇ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਵਿੱਚ ਕੀਤੀ ਗੇਟ ਰੈਲੀ

ਮਲੋਟ: ਅੱਜ 66KV ਸਬ-ਸਟੇਸ਼ਨ ਮਲੋਟ ਵਿਖੇ ਜੁਆਇੰਟ ਫੋਰਸ ਦੇ ਸੱਦੇ ਉੱਪਰ ਮਲੋਟ ਦੀਆਂ ਬਿਜਲੀ ਮੁਲਾਜ਼ਮ ਜੱਥੇਬੰਦੀਆਂ ਨੇ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਵਿੱਚ ਗੇਟ ਰੈਲੀ ਕੀਤੀ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਜੋ ਬਿਜਲੀ ਸੋਧ ਬਿੱਲ 2022 ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਸ ਦਾ ਰੈਲੀ ਵਿੱਚ ਸ਼ਾਮਿਲ ਹੋਏ ਬੁਲਾਰਿਆਂ ਨੇ ਡਟ ਕੇ ਵਿਰੋਧ ਕੀਤਾ ਅਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ। ਵੱਖ-ਵੱਖ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਜਿੱਥੇ ਬਿਜਲੀ ਬਿੱਲ 2022 ਲਿਆ

ਕੇ ਬਿਜਲੀ ਬੋਰਡ ਨੂੰ ਪੂਰਨ ਤੌਰ ਤੇ ਤੋੜ ਕੇ ਨਿੱਜੀਕਰਨ ਦਾ ਰਾਹ ਖੁੱਲਾ ਕਰਨ ਵੱਲ ਜਾ ਰਿਹਾ ਹੈ। ਇਸ ਬਿੱਲ ਨਾਲ ਜਿੱਥੇ ਬਿਜਲੀ ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਖਤਰਾ ਹੈ ਉੱਥੇ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾਵੇਗਾ, ਸਬਸਿਡੀਆਂ ਤੇ ਵੀ ਕੱਟ ਲੱਗੇਗਾ। ਇਸ ਲਈ ਮੁਲਾਜ਼ਮਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਬਿੱਲ ਨੂੰ ਰੱਦ ਕਰਨ ਲਈ ਤਿੱਖੇ ਸੰਘਰਸ਼ਾਂ ਦਾ ਰਸਤਾ ਤਿਆਰ ਕਰਨ ਲਈ ਤਿਆਰ ਰਹਿਣ। ਇਸ ਮੌਕੇ ਬਲਜੀਤ ਸਿੰਘ ਧਾਲੀਵਾਲ, ਜਗਰੂਪ ਸਿੰਘ, ਭੁਪਿੰਦਰ ਸਿੰਘ, ਮੋੜਾ ਸਿੰਘ, ਬਲਵਿੰਦਰ ਸਿੰਘ, ਮਨਮੋਹਨ ਸਿੰਘ, ਭਾਰਤ ਭੂਸ਼ਣ, ਰਮੇਸ਼ ਕੁਮਾਰ, ਹਰਜਿੰਦਰ ਸਿੰਘ ਆਦਿ ਹਾਜ਼ਿਰ ਸਨ। Author: Malout Live