Punjab

ਮਗਨਰੇਗਾ ਦਾ ਏ.ਪੀ.ਓ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਗਿੱਦੜਬਾਹਾ : ਵਿਜੀਲੈਂਸ ਬਿਊਰੋ ਪੰਜਾਬ ਦੇ ਚੀਫ ਡ੍ਰਾਇਰੈਕਟਰ ਬੀ.ਕੇ. ਉੱਪਲ ਅਤੇ ਵਿਜੀਲੈਂਸ ਬਠਿੰਡਾ ਰੇਂਜ ਦੇ ਐੱਸ. ਐੱਸ. ਪੀ. ਵਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡੀ. ਐੱਸ. ਪੀ. ਰਾਜ ਕੁਮਾਰ ਸਾਮਾ ਦੀ ਅਗਵਾਈ ਵਿਚ, ਏ. ਐੱਸ. ਆਈ. ਕਿੱਕਰ ਸਿੰਘ, ਨਰਿੰਦਰ ਕੌਰ, ਸਤੀਸ਼ ਕੁਮਾਰ, ਗੁਰਤੇਜ ਸਿੰਘ, ਜਗਦੀਪ ਸਿੰਘ ਆਦਿ ਵਿਜੀਲੈਂਸ ਟੀਮ ਨੇ ਏ. ਪੀ. ਓ. ਹਰਪ੍ਰੀਤ ਸਿੰਘ ਮਗਨਰੇਗਾ ਗਿੱਦੜਬਾਹਾ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੂੰ 10000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। 
ਸ਼ਿਕਾਇਤ ਕਰਤਾ ਅਜਮੇਰ ਸਿੰਘ, ਸਰਾਂ ਇੰਟਰਲਾਕ ਤੇ ਸ਼ਟਰਿੰਗ ਸਟੋਰ ਕੋਟਭਾਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਜਿਸ ਤੋਂ ਫਰਮ ਦੇ ਬਿੱਲ ਪਾਸ ਕਰਾਉਣ ਬਦਲੇ 30000 ਪਹਿਲਾਂ ਲੈ ਲਏ ਸੀ ਅਤੇ 20000 ਦੀ ਹੋਰ ਮੰਗ ਕਰ ਰਿਹਾ ਸੀ, ਜਿਸਨੂੰ ਵਿਜੀਲੈਂਸ ਨੇ ਕੋਟਭਾਈ ਵਿਖੇ 10000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੀ. ਸੀ. ਐਕਟ. ਥਾਣਾ ਵਿਜੀਲੈਂਸ ਬਿਓਰੋ ਬਠਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *

Back to top button