ਸਿਹਤ ਵਿਭਾਗ ਵੱਲੋਂ ਮੈਡਮ ਮਲਕੀਤ ਕੌਰ ਨੂੰ ਤਰੱਕੀ ਦੇ ਬਣਾਇਆ ਡਿਪਟੀ ਮਾਸ ਮੀਡੀਆ ਅਫ਼ਸਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਯੂ.ਪੀ.ਐੱਸ.ਸੀ ਬੇਅੰਤ ਨਗਰ (ਧੋਬੀਆਣਾ ਬਸਤੀ) ਬਠਿੰਡਾ ਵਿਖੇ ਲੰਬੇ ਸਮੇਂ ਤੋਂ ਬਤੌਰ ਐੱਲ.ਐੱਚ ਵੀ ਦੀਆਂ ਸੇਵਾਵਾਂ ਨਿਭਾਅ ਰਹੇ ਮੈਡਮ ਮਲਕੀਤ ਕੌਰ ਨੂੰ ਸਿਹਤ ਵਿਭਾਗ ਵੱਲੋਂ ਤਰੱਕੀ ਦੇ ਕੇ ਡਿਪਟੀ ਮਾਸ ਮੀਡੀਆ ਅਫ਼ਸਰ ਬਣਾਇਆ ਗਿਆ ਹੈ। ਉਹਨਾਂ ਆਪਣੀਆਂ ਸੇਵਾਵਾਂ ਇਮਾਨਦਾਰੀ, ਦ੍ਰਿੜਤਾ ਅਤੇ ਲਗਨ ਨਾਲ ਨਿਭਾਈਆਂ। ਕੋਵਿਡ-19 ਮਹਾਂਮਾਰੀ ਦੌਰਾਨ ਉਹਨਾਂ ਆਪਣੀ ਡਿਊਟੀ ਬਾਖੂਬੀ ਨਿਭਾਈ।

ਉਹਨਾਂ ਮਹਿਕਮੇ ਦੇ ਟੀਚੇ ਪੂਰੇ ਕਰਨ, ਵੱਖ-ਵੱਖ ਬਿਮਾਰੀਆਂ ਅਤੇ ਸਿਹਤ ਸਕੀਮਾਂ ਸੰਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਦੇਣ ਲਈ ਸਖਤ ਮਿਹਨਤ ਕੀਤੀ। ਵਧੀਆਂ ਸੇਵਾਵਾਂ ਬਦਲੇ ਸਿਹਤ ਵਿਭਾਗ ਵੱਲੋਂ ਉਹਨਾਂ ਨੂੰ ਤਰੱਕੀ ਦੇ ਕੇ ਡਿਪਟੀ ਮਾਸ ਮੀਡੀਆ ਅਫ਼ਸਰ ਦਫ਼ਤਰ ਸਿਵਲ ਸਰਜਨ ਬਠਿੰਡਾ ਲਗਾਇਆ ਗਿਆ ਹੈ। ਦਫ਼ਤਰ ਸਿਵਲ ਸਰਜਨ ਦੇ ਸਟਾਫ਼ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ ਅਤੇ ਗਗਨਦੀਪ ਸਿੰਘ ਭੁੱਲਰ ਹਾਜ਼ਿਰ ਸਨ । Author : Malout Live