District NewsMalout News
ਆਪ ਪਾਰਟੀ ਦੇ ਵਰਿੰਦਰ ਢੋਸੀਵਾਲ ਜੁਆਇੰਟ ਸੈਕਟਰੀ ਪੰਜਾਬ ਦੀ ਰਹਿਨੁਮਾਈ ਹੇਠ ਪਿੰਡ ਤਰਖਾਣਵਾਲਾ ਦੇ ਕਈ ਪਰਿਵਾਰ ਆਪ ਵਿੱਚ ਸ਼ਾਮਿਲ
ਮਲੋਟ:- ਚੋਣਾਂ ਦੌਰਾਨ ਆਪ ਦਾ ਪੱਲੜਾ ਹੋਇਆ ਭਾਰੀ। ਇਸ ਦੌਰਾਨ ਮਲੋਟ ਤੋਂ ਆਪ ਦੇ ਉਮੀਦਵਾਰ ਡਾ. ਬਲਜੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਪਿੰਡ ਤਰਖਾਣਵਾਲਾ ਦੇ ਕਈ ਪਰਿਵਾਰ ਵਰਿੰਦਰ ਢੋਸੀਵਾਲ ਜੁਆਇੰਟ ਸੈਕਟਰੀ (ਐੱਸ.ਸੀ ਵਿੰਗ) ਪੰਜਾਬ ਆਮ ਆਦਮੀ ਪਾਰਟੀ ਦੀ ਰਹਿਨੁਮਾਈ ਹੇਠ ਆਪ ਪਾਰਟੀ ਵਿੱਚ ਹੋਏ ਸ਼ਾਮਿਲ। ਇਸ ਦੌਰਾਨ ਵਰਿੰਦਰ ਢੋਸੀਵਾਲ ਨੇ ਵਿਸ਼ਵਾਸ਼ ਦਵਾਇਆ ਕਿ ਉਹਨਾਂ ਦਾ ਪਾਰਟੀ ਵਿੱਚ ਮਾਣ ਸਤਿਕਾਰ ਰੱਖਿਆ ਜਾਵੇਗਾ।
ਵਰਿੰਦਰ ਢੋਸੀਵਾਲ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਤੇ ਸਿਹਤ, ਸਿੱਖਿਆ ਅਤੇ ਰੋਜ਼ਗਾਰ ਦੇ ਮਸਲੇ ਸਭ ਤੋਂ ਪਹਿਲਾ ਹੱਲ ਕੀਤੇ ਜਾਣਗੇ। ਇਸ ਮੌਕੇ ਫਤਿਹਜੰਗ ਸਿੰਘ ਮੈਂਬਰ, ਪਲਵਿੰਦਰ ਸਿੰਘ, ਲਾਭ ਸਿੰਘ, ਸੁਖਦੇਵ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਜਸਰਾਜ ਵੜਿੰਗ, ਕ੍ਰਿਸ਼ਨ ਕੁਮਾਰ, ਸ਼ਿੰਦਰਪਾਲ, ਸੁਖਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਸ਼ਾਮਿਲ ਪਰਿਵਾਰ ਹਾਜਿਰ ਸਨ।