District NewsMalout NewsPunjab

CBSE ਦੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਖ਼ਬਰ

ਮਲੋਟ (ਪੰਜਾਬ): ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸੈਸ਼ਨ 2022-23 ਲਈ ਦੱਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੈਕਟੀਕਲ ਪ੍ਰੀਖਿਆ, ਪ੍ਰੋਜੈਕਟ ਵਰਕ ਅਤੇ ਇੰਟਰਨਲ ਅਸੈੱਸਮੈਂਟ ਦਾ ਸ਼ਡਿਊਲ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਿਕ ਦੋਵੇਂ ਜਮਾਤਾਂ ਦੀ ਪ੍ਰੈਕਟੀਕਲ ਪ੍ਰੀਖਿਆ 2 ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ। ਇਸ ਲਈ ਸਕੂਲ ਪ੍ਰੈਕਟੀਕਲ ਪ੍ਰੀਖਿਆ ਲਈ ਆਪਣੇ ਸ਼ਡਿਊਲ ਮੁਤਾਬਿਕ ਤਾਰੀਖ਼ ਤੈਅ ਕਰ ਸਕਦੇ ਹਨ। ਹਾਲਾਂਕਿ ਇਹ ਸ਼ਡਿਊਲ ਭਾਰਤ ਅਤੇ ਵਿਦੇਸ਼ਾਂ ’ਚ ਸਾਰੇ ਸੰਬੰਧਿਤ ਸਕੂਲਾਂ ਲਈ ਜਾਰੀ ਕੀਤਾ ਗਿਆ। ਇਸ ਦੌਰਾਨ ਜੋ ਸਕੂਲ ਬੰਦ ਰਹਿਣਗੇ, ਉਹਨਾਂ ਦੇ ਪ੍ਰੈਕਟੀਕਲ, ਪ੍ਰਾਜੈਕਟ ਵਰਕ ਅਤੇ ਇੰਟਰਨਲ ਅਸੈੱਸਮੈਂਟ ਇਸੇ ਸਾਲ ਨਵੰਬਰ-ਦਸੰਬਰ ’ਚ ਹੋਣਗੇ। ਸੀ.ਬੀ.ਐੱਸ.ਈ ਨੇ ਸਕੂਲਾਂ ਨੂੰ ਜਾਰੀ ਲਿਖ਼ਤੀ ਨਿਰਦੇਸ਼ਾਂ ’ਚ ਕਿਹਾ ਹੈ ਕਿ ਸਰਦੀਆਂ ਦੇ ਮੌਸਮ ਕਾਰਨ ਜਨਵਰੀ ਦੇ ਮਹੀਨੇ ’ਚ ਬੰਦ ਰਹਿਣ ਵਾਲੇ ਜ਼ਿਆਦਾ ਸਰਦ ਰੁੱਤ ਇਲਾਕਿਆਂ ’ਚ ਸਥਿਤ ਸਕੂਲਾਂ ’ਚ ਪ੍ਰੈਕਟੀਕਲ ਪ੍ਰੀਖਿਆ, ਅੰਦਰੂਨੀ ਮੁੱਲਾਂਕਣ ਅਤੇ ਪ੍ਰਾਜੈਕਟਾਂ ਦਾ ਕੰਮ ਨਵੰਬਰ-ਦਸੰਬਰ ‘ਚ ਪੂਰਾ ਕੀਤਾ ਜਾਣਾ ਹੈ। ਨੋਟਿਸ ’ਚ ਅੱਗੇ ਕਿਹਾ ਹੈ ਕਿ ਸੈਸ਼ਨ 2022-23 ਦੇ ਲਈ ਸਰਦੀਆਂ ’ਚ ਸਕੂਲਾਂ ਲਈ ਪ੍ਰੈਕਟੀਕਲ ਪ੍ਰੀਖਿਆ, ਪ੍ਰਾਜੈਕਟ ਅਤੇ ਅੰਦਰੂਨੀ ਮੁਲਾਂਕਣ 15 ਨਵੰਬਰ ਤੋਂ 14 ਦਸੰਬਰ ਤੱਕ ਹੋਣਗੇ। ਇਸੇ ਦੌਰਾਨ 2023 ਬੈਚ ਲਈ ਥਿਊਰੀ ਪੇਪਰ ਫਰਵਰੀ ’ਚ ਸ਼ੁਰੂ ਹੋਣਗੇ। ਬੋਰਡ ਨੇ ਪਹਿਲਾਂ 15 ਫਰਵਰੀ 2023 ਤੋਂ ਜਮਾਤ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਲੈਣ ਦੀ ਸੂਚਨਾ ਦਿੱਤੀ ਸੀ। ਹਾਲਾਂਕਿ ਹੁਣ ਤੱਕ ਰਸਮੀ ਤਾਰੀਖ਼ਾਂ ਦਾ ਐਲਾਨ ਨਹੀਂ ਕੀਤਾ ਗਿਆ।

Author: Malout Live

Leave a Reply

Your email address will not be published. Required fields are marked *

Back to top button