ਸਿਹਤ ਵਿਭਾਗ ਵੱਲੋਂ ਪਿੰਡ ਕੱਟਿਆਂਵਾਲੀ ਵਿਖੇ ਲਗਾਇਆ ਗਿਆ ਹੈਲਥ ਚੈਕਅੱਪ ਕੈਂਪ
ਮਲੋਟ: ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਿਵਲ ਸਰਜਨ ਡਾਕਟਰ ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਗਦੀਪ ਚਾਵਲਾ ਸੀ.ਐੱਚ.ਸੀ ਆਲਮਵਾਲਾ ਦੀ ਯੋਗ ਅਗਵਾਈ ਹੇਠ ਅੱਜ ਪਿੰਡ ਕੱਟਿਆਂਵਾਲੀ ਵਿਖੇ ਐੱਚ.ਡਬਲਿਊ.ਸੀ ਪੱਕੀ ਟਿੱਬੀ ਦੇ ਸਟਾਫ ਸੁਨੀਤਾ ਰਾਣੀ CHO ਅਤੇ ਗੁਰਪ੍ਰੀਤ ਸਿੰਘ MPHW ਵੱਲੋਂ ਪਿੰਡ ਕੱਟਿਆਂਵਾਲੀ ਵਿਖੇ ਹੈਲਥ ਚੈਕਅੱਪ ਕੈਂਪ ਲਗਾਇਆ ਗਿਆ।
ਇਸ ਦੌਰਾਨ ਪਿੰਡ ਵਾਸੀਆਂ ਨੂੰ ਦਵਾਈਆਂ ਦਿੱਤੀਆਂ ਅਤੇ ਹੈਲਥ ਦਾ ਚੈਕਅੱਪ ਕੀਤਾ ਗਿਆ। ਬੁਖਾਰ ਵਾਲੇ ਮਰੀਜ਼ਾਂ ਦੀ ਮਲੇਰੀਆ ਸਲਾਈਡ ਬਣਾਈ ਗਈ। ਇਸ ਮੌਕੇ ਗਰੀਬ ਲੋਕਾਂ ਦੇ ਸਿਹਤ ਬੀਮਾ ਕਾਰਡ ਵੀ ਬਣਵਾਏ ਗਏ ਤਾਂ ਕਿ ਲੋਕ ਆਪਣਾ ਇਲਾਜ ਆਸਾਨੀ ਨਾਲ ਕਰਵਾ ਸਕਣ। ਇਸ ਸਮੇਂ ਸਰਪੰਚ ਚਰਨਜੀਤ ਕੌਰ, ਬਲਜਿੰਦਰ ਸਿੰਘ 'ਰਾਸ਼ਟਰੀ ਮਨੁੱਖੀ ਅਧਿਕਾਰ ਐਂਟੀ ਕ੍ਰੱਪਸ਼ਨ ਜ਼ਿਲ੍ਹਾ ਪ੍ਰਧਾਨ', ਚਰਨਜੀਤ ਕੌਰ ANM ਅਤੇ ਸਮੂਹ ਪੰਚਾਇਤ ਮੈਂਬਰ ਹਾਜ਼ਿਰ ਸਨ। Author: Malout Live