Punjab

ਹੁਸ਼ਿਆਰਪੁਰ ਦੇ ਹਰਜੀਤ ਸਿੰਘ ਬਣੇ ਕੈਨਡਾ ਦੇ ਰੱਖਿਆ ਮੰਤਰੀ

ਕੈਨੇਡਾ ਵਿੱਚ ਪ੍ਰਧਾਨ ਮੰਤਰੀ ਟਰੂਡੋ ਸਰਕਾਰ ਵਿੱਚ ਇੱਕ ਵਾਰ ਫਿਰ ਹੁਸ਼ਿਆਰਪੁਰ ਦੇ ਪਿੰਡ ਬੰਬੇਲੀ ਦੇ ਰਹਿਣ ਵਾਲੇ ਹਰਜੀਤ ਸਿੰਘ ਸੱਜਣ ਰੱਖਿਆ ਮੰਤਰੀ ਬਣੇ ਹਨ, ਉੱਥੇ ਹੀ ਮਾਹਿਲਪੁਰ ਨਾਲ ਹੀ ਸਬੰਧਤ ਨਵਦੀਪ ਬੈਂਸ ਕੈਨੇਡਾ ਦੇ ਨਵੀਂ ਸਰਕਾਰ ਵਿੱਚ ਰੈਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਮੰਤਰੀ ਬਣ ਹੁਸ਼ਿਆਰਪੁਰ ਨੂੰ ਗੌਰਵਮਈ ਕੀਤਾ ਹੈ । ਹਰਜੀਤ ਸੱਜਣ ਦੇ ਦੁਬਾਰਾ ਕੈਨੇਡਾ ਸਰਕਾਰ ਵਿੱਚ ਰੱਖਿਆ ਮੰਤਰੀ ਬਣਨ ਦੀ ਖਬਰ ਜਿਵੇਂ ਹੀ ਪਿੰਡ ਵਿੱਚ ਪਹੁੰਚੀ ਪਿੰਡ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਪਈ ।
ਧਿਆਨ ਯੋਗ ਹੈ ਕਿ ਹਰਜੀਤ ਸੱਜਣ ਦਾ ਜਨਮ ਹੁਸ਼ਿਆਰਪੁਰ ਜਿਲ੍ਹੇ ਦੇ ਬੰਬੇਲੀ ਪਿੰਡ ਵਿੱਚ ਪਿਤਾ ਕੁੰਦਨ ਸਿੰਘ ਦੇ ਘਰ ਵਿੱਚ ਹੋਇਆ। ਹਵਲਦਾਰ ਕੁੰਦਨ ਸਿੰਘ ਸੱਜਣ ਪਰਿਵਾਰ ਸਮੇਤ1973 ਵਿੱਚ ਕੈਨੇਡਾ ਚਲੇ ਗਏ ਸਨ ਤੱਦ ਕਰੀਬ 8 ਸਾਲ ਦਾ ਹਰਜੀਤ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤੀਜੀ ਕਲਾਸ ਵਿੱਚ ਪੜ੍ਹਦਾ ਸੀ । ਹਰਜੀਤ ਸਿੰਘ ਸੱਜਣ 1989 ਵਿੱਚ ਕੈਨੇਡਾ ਦੀ ਆਰਮੀ ਵਿੱਚ ਸ਼ਾਮਿਲ ਹੋਏ ਤੇ ਉਸਦੇ ਬਾਅਦ 1991 ਵਿੱਚ ਬ੍ਰਿਟੀਸ਼ ਕੋਲੰਬੀਆ ਰੇਜੀਮੇਂਟ ਵਿੱਚ ਅਫ਼ਸਰ ਚੁਣਿਆ ਗਿਆ । ਹਰਜੀਤ ਸੱਜਣ ਆਰਮੀ ਵਿੱਚ ਰਹਿੰਦੇ ਹੋਏ ਵੱਖ ਵੱਖ ਬਹਾਦਰੀ ਇਨਾਮ ਜਿੱਤੇ । ਕੈਨੇਡਾ ਦੀ ਆਰਮੀ ਦਾ ਸਰਬੋਤਮ ਪੁਰਸਕਾਰ ‘ਆਰਡਰ ਆਫ ਮਿਲਿਟਰੀ ਮੈਰਿਟ’ ਹਾਸਲ ਕੀਤਾ । ਇਸਦੇ ਬਾਅਦ ਹਰਜੀਤ ਸਿੰਘ ਕੈਨੇਡੀਅਨ ਆਰਮੀ ਵਿੱਚ ਬ੍ਰਿਟੀਸ਼ ਕੋਲੰਬੀਆ ਰੈਜੀਮੇਂਟ ਦੀ ਕਮਾਨ ਸੰਭਾਲਣ ਵਾਲੇ ਪਹਿਲਾਂ ਸਿੱਖ ਅਧਿਕਾਰੀ ਬਣੇ । ਸਾਲ 2015 ਵਿੱਚ ਉਹ ਕੈਨੇਡਾ ਦੇ ਸੰਸਦ ਚੁਣੇ ਗਏ ਤੇ ਕੈਨੇਡਾ ਵਿੱਚ ਰੱਖਿਆ ਮੰਤਰੀ ਆਹੁਦੇ ‘ਤੇ ਤੈਨਾਤ ਹੋਏ ਸਨ ।

Leave a Reply

Your email address will not be published. Required fields are marked *

Back to top button