District NewsMalout News

ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਮਲੋਟ:- ਅੱਜ ਮਿਤੀ 22 ਜੁਲਾਈ 2022 ਨੂੰ ਸੀ.ਬੀ.ਐੱਸ.ਈ ਬੋਰਡ ਵੱਲੋਂ ਐਲਾਨੇ ਗਏ 12ਵੀ ਜਮਾਤ ਦੇ ਨਤੀਜੇ ਵਿੱਚ ਹਰ ਸਾਲ ਦੀ ਤਰ੍ਹਾਂ ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾਂ ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ  ਦਾ ਨਤੀਜਾ ਸ਼ਾਨਦਾਰ ਰਿਹਾ। ਸੰਸਥਾਂ ਦੇ ਕੁੱਲ 165 ਵਿਦਿਆਰਥੀ ਇਮਤਿਹਾਨ ਵਿੱਚ ਬੈਠੇ ਸਨ, ਜਿਸ ਦਾ ਨਤੀਜਾ 100 ਫੀਸਦੀ ਰਿਹਾ। ਸਾਇੰਸ ਵਿਸ਼ੇ ਵਿੱਚ ਵੰਸ਼ਿਕਾ ਪੁੱਤਰੀ ਸੁਰਿੰਦਰ ਕੁਮਾਰ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ, ਜੋਤ ਸਿੰਘ ਬਿੰਦਰਾ ਪੁੱਤਰ ਹਰਮਿੰਦਰ ਸਿੰਘ ਨੇ 94.।6% ਅੰਕਾਂ ਨਾਲ ਦੂਸਰਾ ਅਤੇ ਆਰਿਯਨ ਕਾਂਸਲ ਪੁੱਤਰ ਅਮ੍ਰਿਤਪਾਲ ਕਾਂਸਲ ਨੇ 93।8% ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਾਮਰਸ ਵਿਸ਼ੇ ਵਿੱਚ ਦਿਲਪ੍ਰੀਤ ਕੌਰ ਪੁੱਤਰੀ ਜਲਵਿੰਦਰ ਸਿੰਘ ਨੇ 95% ਅੰਕਾਂ ਨਾਲ ਪਹਿਲਾ, ਮੰਯਕ ਚਕਤੀ ਪੁੱਤਰ ਅੰਕੁਸ਼ ਚਕਤੀ 94।8% ਅੰਕਾਂ ਨਾਲ ਦੂਸਰਾ ਅਤੇ ਨਵਿਸ਼ਟ ਕੌਰ ਪੁੱਤਰੀ ਗੁਰਚਰਨ ਸਿੰਘ ਨੇ 94।2% ਅੰਕ ਹਾਸਿਲ ਕਰ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਹੀ ਆਰਟਸ ਗਰੁੱਪ ਦੇ ਵਿਦਿਆਰਥੀਆਂ ਵਿੱਚੋਂ ਅਰਸ਼ਦੀਪ ਕੌਰ ਪੁੱਤਰੀ ਗੁਰਨਾਮ ਸਿੰਘ ਨੇ 96।6% , ਸ਼ਿਵਜਿੰਦਰ ਕੌਰ ਪੁੱਤਰੀ ਸਰਵਣ ਸਿੰਘ ਨੇ 93।2% ਅਤੇ ਲਵਲੀਨ ਕੌਰ ਪੁੱਤਰੀ ਗੁਰਬਿੰਦਰ ਸਿੰਘ ਨੇ 93% ਅੰਕ ਹਾਸਿਲ ਕਰ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅੰਗਰੇਜ਼ੀ ਵਿਸ਼ੇ ਵਿੱਚ 18 ਵਿਦਿਆਰਥੀ, ਪੰਜਾਬੀ ਵਿਸ਼ੇ ਵਿੱਚ 17, ਸਰੀਰਿਕ ਸਿੱਖਿਆ ਵਿੱਚ 15, ਮਿਊਜ਼ਕ ਵਿਸ਼ੇ ਵਿੱਚ 20, ਬਿਜ਼ਨਸ ਸਟੱਡੀਜ਼ ਵਿੱਚ 13, ਅਕਾਊਂਟਸ ਵਿੱਚ 11, ਇਕਨਾਮਿਕਸ ਵਿੱਚ 9, ਪੋਲਿਟੀਕਲ ਸਾਇੰਸ ਵਿੱਚ 7, ਹਿਸਟਰੀ ਵਿਸ਼ੇ ਵਿੱਚ 2, ਕੈਮਸਟਿਰੀ ਵਿੱਚ 5, ਫਿਜ਼ੀਕਸ ਵਿੱਚ 4, ਬਾਇਓ ਵਿਸ਼ੇ ਵਿੱਚ 2, ਮੈਥ ਵਿੱਚ 5 ਅਤੇ ਹੋਮ ਸਾਇੰਸ ਵਿਸ਼ੇ ਵਿੱਚ 90% ਤੋਂ ਵੱਧ ਅੰਕ ਹਾਸਿਲ ਕਰਕੇ ਇਲਾਕੇ ਵਿੱਚ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਸ: ਗੁਰਦੀਪ ਸਿੰਘ ਸੰਧੂ ਅਤੇ ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸਮੂਹ ਸਟਾਫ ਮੈਂਬਰਾਂ ਦੀ ਅਣਥੱਕ ਮਿਹਨਤ ਲਈ ਹੋਸਲਾ ਅਫਜ਼ਾਈ ਵੀ ਕੀਤੀ।

Author: Malout Live

Leave a Reply

Your email address will not be published. Required fields are marked *

Back to top button