District NewsMalout News

ਆਪਣੀ ਮਨਪਸੰਦ ਦਸਤਾਰ ਸਜਾਉਣ ਦਾ ਸੁਨਹਿਰੀ ਮੌਕਾ, 5 ਦਿਨਾਂ ਦੇ ਲਈ ਫਰੀ ਦਸਤਾਰ ਸਿਖਲਾਈ ਕੈਂਪ

ਮਲੋਟ: ਸ਼ੋਸਲ ਵਰਕਰਸ ਐਸੋਸੀਏਸ਼ਨ ਪੰਜਾਬ ਅਤੇ ਯੂਨਾਇਟਡ ਏਡ ਅਲਬਰਟਾ ਕੈਨੇਡਾ ਵੱਲੋਂ ਆਪਣੀ ਮਨਪਸੰਦ ਦਸਤਾਰ ਸਜਾਉਣ ਦਾ ਸਿਖਲਾਈ ਕੈਂਪ ਮਿਤੀ 28 ਸਤੰਬਰ ਤੋਂ ਲੈ ਕੇ 2 ਅਕਤੂਬਰ ਦਿਨ ਬੁੱਧਵਾਰ ਤੋਂ ਐਂਤਵਾਰ ਨੂੰ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ, ਗੁਰੂ ਨਾਨਕ ਨਗਰੀ, ਗਲੀ ਨੰਬਰ 5, ਮਲੋਟ ਵਿਖੇ ਲਗਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਿਖਿਆਰਥੀ ਦੀ ਉਮਰ 13 ਸਾਲ ਤੱਕ 5 ਮੀਟਰ ਦਸਤਾਰ ਅਤੇ 13 ਸਾਲ ਤੋਂ ਉੱਪਰ ਤੱਕ ਦੇ ਸਿਖਿਆਰਥੀ 7 ਮੀਟਰ ਦਸਤਾਰ ਨੂੰ ਪੀਕੋ ਕਰਵਾ ਕੇ ਆਪਣਾ ਸ਼ੀਸ਼ਾ ਨਾਲ ਲੈ ਕੇ ਆਉਣ। ਦਸਤਾਰ ਸਿਖਲਾਈ ਕੈਂਪ ਸੰਬੰਧੀ ਸਿਖਿਆਰਥੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ 97801-60074, 97806-21303, 70400-00075, 98146-46020, 98885-65020 ਨੰਬਰਾਂ ਤੇ ਸੰਪਰਕ ਕਰ ਸਕਦੇ ਹਨ।

Author: Malout Live

Leave a Reply

Your email address will not be published. Required fields are marked *

Back to top button