District NewsMalout News
ਜੀ.ਓ.ਜੀ ਨੇ ਚਾਰ ਸਾਲ ਪੂਰੇ ਹੋਣ ਤੇ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ
ਮਲੋਟ:- ਜੀ.ਓ.ਜੀ ਤਹਿਸੀਲ ਮਲੋਟ ਨੇ ਆਪਣੇ ਚਾਰ ਸਾਲ ਪੂਰੇ ਹੋਣ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਅਰਦਾਸ ਕਰਵਾਈ। ਇਸ ਮੌਕੇ ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲਿਆਂ ਨੇ ਕੀਰਤਨ ਕੀਤਾ ਅਤੇ ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਸ਼ੁਕਰਾਨਾ ਅਰਦਾਸ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜੀ.ਓ.ਜੀ ਸਬ-ਡਿਵੀਜਨ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਸਮੂਹ
ਖੁਸ਼ਹਾਲੀ ਦੇ ਰਾਖਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੀ.ਓ.ਜੀ ਦੇ ਰੂਪ ਵਿਚ ਤਾਇਨਾਤ ਇਹ ਸਾਬਕਾ ਫੌਜੀ ਸਰਕਾਰੀ ਦੀਆਂ ਅੱਖਾਂ ਤੇ ਕੰਨ ਬਣ ਕੇ ਗੁੱਡ ਗਵਰਨੈਂਸ ਲਈ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਬੀਤੇ ਦੋ ਸਾਲਾਂ ਵਿਚ ਸੇਵਾ ਮੁਕਤ ਹੋਏ 9 ਜੀ.ਓ.ਜੀ ਨੂੰ ਸਿਰਪਾਉ ਅਤੇ ਸਨਮਾਨ ਚਿੰਨ ਵੀ ਭੇਂਟ ਕੀਤੇ ਗਏ। ਇਸ ਮੌਕੇ ਸੁਪਰਵਾਈਜਰ ਗੁਰਦੀਪ ਸਿੰਘ ਨੇ ਸਮੂਹ ਜੀ.ਓ.ਜੀ ਨੂੰ ਚਾਰ ਸਾਲ ਪੂਰੇ ਹੋਣ ਤੇ ਵਧਾਈ ਦਿੱਤੀ ।