Uncategorized

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਦੀਵਾਨ ਹਾਲ ‘ਚ ਲੱਗੀ ਅੱਗ

ਪਾਕਿਸਤਾਨ ਦੇ ਹਸਨ ਅਬਦਾਲ ਸ਼ਹਿਰ ‘ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦੀਵਾਨ ਹਾਲ ‘ਚ ਅੱਜ ਸਵੇਰੇ ਅੱਗ ਲੱਗ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿੱਚ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।ਇਸ ਘਟਨਾ ਤੋਂ ਬਾਅਦ ਅੱਗ ‘ਤੇ ਤੁਰੰਤ ਕਾਬੂ ਪਾ ਲਿਆ ਗਿਆ। ਇਸ ਦੌਰਾਨ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸੰਤੋਖ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਲੰਗਰ ਹਾਲ ਦੀ ਉੱਪਰਲੀ ਇਮਾਰਤ ਵਿੱਚ ਕੁਝ ਕੰਮ ਚੱਲ ਰਿਹਾ ਸੀ ,ਜਿਸ ਵਿਚ ਵੈਲਡਿੰਗ ਕਰਨ ਲਈ ਲਗਾਈਆਂ ਗਈਆਂ ਤਾਰਾਂ ਸ਼ਾਰਟ ਹੋ ਗਈਆਂ ਹਨ। ਓਥੇ ਤਾਰਾਂ ਦੇ ਸ਼ਾਰਟ ਹੋਣ ਕਾਰਨ ਲੰਗਰ ਹਾਲ ‘ਚ ਪਏ ਬਿਸਤਰਿਆਂ ਨੂੰ ਅੱਗ ਲੱਗ ਗਈ। ਜਿਸ ‘ਤੇ ਮੌਕੇ ‘ਤੇ ਮੌਜੂਦ ਸੰਗਤ ਤੇ ਸਥਾਨਕ ਲੋਕਾਂ ਨੇ ਕਾਬੂ ਪਾ ਲਿਆ ਹੈ,ਜਿਸ ਕਾਰਨ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ।

Leave a Reply

Your email address will not be published. Required fields are marked *

Back to top button