Malout News

ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ

ਮਲੋਟ:- ਸ੍ਰੀ ਮੁਕਤਸਰ ਸਾਹਿਬ ਐੱਸ.ਐੱਸ.ਪੀ ਰਾਜਬਚਨ ਸਿੰਘ ਵੱਲੋਂ ਜਿਲ੍ਹੇ ਵਿਚ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਡੀ.ਐੱਸ.ਪੀ ਮਨਮੋਹਨ ਸਿੰਘ ਔਲਖ ਦੇ ਰਹਿਨੁਮਾਈ ਵਿਚ ਸਥਾਨਕ ਥਾਣਾ ਸਿਟੀ ਪੁਲਿਸ ਨੇ ਐੱਸ.ਐੱਚ.ਓ ਅਮਨਦੀਪ ਸਿੰਘ ਦੀ ਅਗਵਾਈ ਹੇਠ ਇੱਕ ਔਰਤ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ । ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਦੇ ਦੌਰਾਨ ਜਦੋਂ ਬੱਸ ਸਟੈਂਡ ਕੋਲ ਸੀ ਤਾਂ ਇਕ ਔਰਤ ਜਿਸ ਦੇ ਹੱਥ ਵਿਚ ਲਿਫ਼ਾਫ਼ਾ ਸੀ ਪੁਲਿਸ ਨੂੰ ਦੇਖ ਕੇ ਲਿਫ਼ਾਫ਼ਾ ਸੁੱਟ ਕੇ ਭੱਜਣ ਲੱਗੀ ਤਾਂ ਪੁਲਿਸ ਵਲੋਂ ਉਕਤ ਔਰਤ ਨੂੰ ਕਾਬੂ ਕਰ ਕੇ ਉਸ ਦੇ ਲਿਫ਼ਾਫ਼ੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ 4070 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਕਤ ਔਰਤ ਦੀ ਪਹਿਚਾਣ ਵੀਨਾ ਰਾਣੀ , ਵਾਸੀ ਪਿੰਡਮਿੱਢਾ ਵਜੋਂ ਹੋਈ ਹੈ। ਪੁਲਿਸ ਨੇ ਔਰਤ ਨੂੰ ਆਪਣੀ ਹਿਰਾਸਤ ‘ਚ ਲੈ ਕੇ ਅਤੇ ਮੁਕੱਦਮਾ ਦਰਜ ਕਰ ਕੇ ਅਗੇਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Back to top button