ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਵਿਖੇ ਲਗਾਇਆ ਗਿਆ ਇੰਗਲਿਸ਼ ਅਤੇ ਸਮਾਜਿਕ ਸਿੱਖਿਆ ਮੇਲਾ
ਮਲੋਟ:- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਮਲਕੀਤ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਦੀ ਯੋਗ ਅਗਵਾਈ ਹੇਠ ਇੰਗਲਿਸ਼ ਅਤੇ ਸਮਾਜਿਕ ਸਿੱਖਿਆ ਮੇਲਾ ਲਗਾਇਆ ਗਿਆ। ਇਸ ਦੌਰਾਨ ਸਕੂਲ ਮੀਡੀਆ ਕੋਆਰਡੀਨੇਟਰ ਸ਼੍ਰੀਮਤੀ ਸੰਗੀਤਾ ਮਦਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੇ ਵਿਸ਼ਿਆਂ ਨਾਲ ਸੰਬੰਧਿਤ ਚਾਰਟ, ਮਾਡਲ, ਵਨ ਐਕਟ ਪਲੇਅ, ਪਪੈਟ ਸ਼ੋਅ, ਰੋਲ ਪਲੇਅ ਅਤੇ ਪ੍ਰੋਜੈਕਟਰ ਦੇ ਨਾਲ ਸੰਬੰਧਿਤ ਐਕਟੀਵਿਟੀਜ਼ ਤਿਆਰ ਕੀਤੀਆਂl ਇਸ ਮੇਲੇ ਦੌਰਾਨ ਡਿਸਟਿਕ ਮਾਸਟਰ ਟ੍ਰੇਨਰ ਸ਼੍ਰੀ ਰਾਜਨ ਗੋਇਲ (ਸਾਇੰਸ) ਅਤੇ ਬਲਾਕ ਮਾਸਟਰ ਟ੍ਰੇਨਰ ਸ਼੍ਰੀ ਵਿਨੀਤ ਕੁਮਾਰ (ਇੰਗਲਿਸ਼ ) ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀl ਉਹਨਾਂ ਨੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਗਈ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰਿੰਸੀਪਲ ਅਤੇ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਇੰਗਲਿਸ਼ ਅਤੇ ਐੱਸ.ਐੱਸ ਮੇਲੇ ਦੀ ਸਫ਼ਲਤਾ ਦੀਆਂ ਵਧਾਈਆਂ ਦਿੱਤੀਆਂ। ਇਸ ਮੇਲੇ ਵਿੱਚ ਛੇਵੀਂ ਤੋਂ ਦੱਸਵੀਂ ਜਮਾਤ ਦੇ ਨਾਲ-ਨਾਲ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਮੇਲੇ ਵਿੱਚ ਸਮਾਜਿਕ ਸਿੱਖਿਆ ਦੇ ਅਧਿਆਪਕ- ਸ਼੍ਰੀਮਤੀ ਤਰਪ੍ਰੀਤ ਕੌਰ, ਸ਼੍ਰੀਮਤੀ ਗੁਰਮੀਤ ਕੌਰ, ਸ਼੍ਰੀਮਤੀ ਅਮਰਪ੍ਰੀਤ ਕੌਰ , ਮਿਸ. ਰਮਣੀਕ ਕੌਰ, ਅੰਗਰੇਜ਼ੀ ਦੇ ਅਧਿਆਪਕ- ਸ਼੍ਰੀਮਤੀ ਰਿਤੂ ਰਾਣੀ, ਸ਼੍ਰੀਮਤੀ ਜੋਤੀ ਰਾਣੀ ਅਤੇ ਇੰਗਲਿਸ਼ ਲੈਕਚਰਾਰ ਸ਼੍ਰੀਮਤੀ ਸੰਗੀਤਾ ਮਦਾਨ ਵੱਲੋਂ ਬੱਚਿਆਂ ਨੂੰ ਤਿਆਰੀ ਕਰਵਾਈ ਗਈ।
Author: Malout Live