Mini Stories

ਦਾਜ ਦੀ ਬਲੀ ਚਡ਼੍ਹੀ ਰਾਣੋ ਬਾਈ, ਪਰਿਵਾਰ ਨੇ ਕੱਢਿਆ ਕੈਂਡਲ ਮਾਰਚ ਇਨਸਾਫ ਦੀ ਮੰਗ

ਮਲੋਟ :-  ਬੀਤੇ ਦਿਨੀ ਮਲੋਟ ਸ਼ਹਿਰ ਦੀ ਗੁਰੂ ਨਾਨਕ ਨਗਰੀ ਵਿਚ ਆਪਣੇ ਸੁਹਰੇ ਘਰ ਵਿਚ ਮ੍ਰਿਤਕ ਪਾਈ ਰਵਨੀਤ ਕੌਰ ਉਰਫ ਰਾਣੋ ਬਾਈ ਦੇ ਪੇਕੇ ਪਰਿਵਾਰ ਦੀ ਸ਼ਿਕਾਇਤ ’ਤੇ ਉਸਦੇ ਪਤੀ, ਸੱਸ ,ਸੁਹਰੇ ਅਤੇ 2 ਨਨਾਣਾ ਵਿਰੁੱਧ ਸਿਟੀ ਮਲੋਟ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਇਸ ਦੌਰਾਨ ਮ੍ਰਿਤਕਾ ਦੇ ਪਤੀ ਤੋਂ ਬਿਨਾਂ ਕਿਸੇ ਹੋਰ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਮ੍ਰਿਤਕਾ ਦੇ ਪੇਕੇ ਪਰਿਵਾਰ ਅਤੇ 200 ਦੇ ਕਰੀਬ ਰਿਸ਼ਤੇਦਾਰਾਂ ਨੇ ਮੁਲਜ਼ਮ ਸੁਹਰੇ ਪਰਿਵਾਰ ਦੀ ਗ੍ਰਿਫਤਾਰੀ ਨੂੰ ਲੈ ਕੇ ਕੈਂਡਲ ਮਾਰਚ ਕਰਕੇ ਮੁਲਾਜ਼ਮਾਂ ਦੀ ਗ੍ਰਿਫਤਾਰੀ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ।ਮਲੋਟ ਵਿਖੇ ਦਾਜ ਦੀ ਬਲੀ ਚਡ਼੍ਹੀ ਰਾਣੋ ਬਾਈ ਦੇ ਪਰਿਵਾਰ ਨੇ ਇਨਸਾਫ ਲਈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਕੈਂਡਲ ਮਾਰਚ ਕੱਢਿਆ।ਮ੍ਰਿਤਕਾ ਦੇ ਭਰਾ ਮਲਕੀਤ ਸਿੰਘ ਅਤੇ ਮਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਕੁੜੀ ਦਾ ਗਲਾ ਘੁੱਟ ਕੇ ਕਤਲ ਕਰਨ ਮਗਰੋਂ ਉਸਨੂੰ ਹਸਪਤਾਲ ’ਚ ਸੁੱਟ ਕੇ ਫਰਾਰ ਹੋ ਗਏ ਸਨ। ਪੁਲਸ ਨੇ 5 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਨ ਮਗਰੋਂ ਮੁਲਜ਼ਮ ਹਰਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸਦੀਆਂ ਦੋ ਭੈਣਾਂ, ਮਾਂ ਅਤੇ ਬਾਪ ਨੂੰ ਪੁਲਸ ਗ੍ਰਿਫਤਾਰ ਨਹੀ ਕਰ ਰਹੀ। ਪਰਿਵਾਰ ਦਾ ਕਹਿਣਾ ਸੀ ਜੇਕਰ ਪੁਲਸ ਨੇ ਆਪਣਾ ਰਵੱਈਆ ਇਸੇ ਤਰ੍ਹਾਂ ਰੱਖਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਰੋਸ ਮਾਰਚ ਮਗਰੋਂ ਜਲਾਲਬਾਦ ਦੇ ਵਿਧਾਇਕ ਰਮਿੰਦਰ ਆਂਵਲਾ ਦੇ ਸਪੁੱਤਰ ਜਤਿਨ ਆਂਵਲਾ ਅਤੇ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਰੂਬੀ ਗਿੱਲ ਦੀ ਅਗਵਾਈ ਹੇਠ ਮ੍ਰਿਤਕਾ ਦਾ ਪਰਿਵਾਰ ਮਲੋਟ ਦੇ ਡੀ. ਐੱਸ. ਪੀ. ਮਨਮੋਹਨ ਸਿੰਘ ਔਲਖ ਨੂੰ ਮਿਲਿਆ ਅਤੇ ਕਾਰਵਾਈ ਲਈ ਇਕ ਮੰਗ ਪੱਤਰ ਦਿੱਤਾ। ਪੁਲਸ ਅਧਿਕਾਰੀ ਨੇ ਮ੍ਰਿਤਕਾ ਦੇ ਪਰਿਵਾਰ ਨੂੰ ਵਿਸ਼ਵਾਸ ਦੁਆਇਆ ਕਿ ਪੁਲਸ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਵੇਗੀ।। ਇਸ ਸਮੇਂ ਥਾਣਾ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਚੋਂ ਮ੍ਰਿਤਕਾ ਦੇ ਪਤੀ ਹਰਮਨਪ੍ਰੀਤ ਸਿੰਘ ਨੂੰ ਗਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ ਜਦਕਿ ਦੋਵੇਂ ਲਡ਼ਕੀਆਂ ਦੀ ਜ਼ਮਾਨਤ ਹੋ ਚੁੱਕੀ ਹੈ ਸੱਸ ਪਰਮਜੀਤ ਕੌਰ ਅਤੇ ਸੁਹਰਾ ਗੁਰਮੀਤ ਸਿੰਘ ਫਰਾਰ ਹਨ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *

Back to top button