ਕਾਂਗਰਸੀ ਆਗੂ ਰਾਮ ਪਾਲ ਢੈਪਈ ਦਾ ਦੇਹਾਂਤ
ਮਾਨਸਾ : ਕਾਫੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸੀਨੀਅਰ ਕਾਂਗਰਸੀ ਆਗੂ ਰਾਮ ਪਾਲ ਢੈਪਈ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਵੱਲੋਂ ਮਾਨਸਾ ਇਲਾਕੇ ਲਈ ਪੰਜਾਬ ਸਰਕਾਰ ਤੋਂ ਕਈ ਫੰਡ ਲੈ ਕੇ ਇਥੇ ਵਿਕਾਸ ਕਾਰਜ ਕਰਵਾਏ ਗਏ ਸਨ।ਉਉਨ੍ਹਾਂ 1985 ਵਿਚ ਮਾਨਸਾ ਹਲਕੇ ਤੋਂ ਕਾਂਗਰਸੀਉਉਮੀਦਵਾਰ ਵਜੋਂ ਚੋਣ ਵੀ ਲੜੀ ਸੀ। ਉਹ ਜ਼ਿਲਾ ਐਥਲੈਟਿਕਸ ਐਸੋਸੀਏਸ਼ਨ ਮਾਨਸਾ,ਉਸਟੂਡੈਂਟਸ ਐਸੋਸੀਏਸ਼ਨ ਨਹਿਰੂ ਕਾਲਜ ਮਾਨਸਾ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਵਿਚ ਸੂਬਾਈ ਜਨਰਲ ਸਕੱਤਰ ਸਮੇਤ ਹੋਰ ਅਹੁਦਿਆਂ ’ਤੇ ਵੀ ਰਹਿ ਚੁੱਕੇ ਸਨ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ ਮਨੀਮਾਜਰਾ ਵਿਖੇ ਕੀਤਾ ਜਾਵੇਗਾ। ਉਹ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਮਾਡਰਨ ਕੰਪਲੈਕਸ ਮਨੀਮਾਜਰਾ,(ਚੰਡੀਗੜ੍ਹ) ਵਿਖੇ ਰਹਿੰਦੇ ਸਨ।