Mini StoriesUncategorized

ਬਦਲਦੇ ਦੇ ਰਿਸ਼ਤੇ

ਮਨਜੀਤ ਜਸਪਾਲ ਦੀ ਉਡੀਕ ਕਰ ਰਹੀ ਸੀ, ਪਰ ਜਸਪਾਲ ਨਾ ਆਇਆ । ਸ਼ਾਮ ਦੇ ਪੰਜ ਵੱਜਣ ਦਾ ਸਮਾਂ ਹੋ ਗਿਆ । ਮਨਜੀਤ ਨੂੰ ਜਸਪਾਲ ਦੀ ਫਿਕਰ ਘੱਟ ਅਤੇ ਜਸਪਾਲ ਉੱਪਰ ਗੁੱਸਾ ਜ਼ਿਆਦਾ ਆ ਰਿਹਾ ਸੀ । ਇਸ ਬੰਦੇ ਦੀ ਖਾਤਰ ਉਸ ਨੇ ਆਪਣਾ ਸਭ ਕੁੱਝ ਕੁਰਬਾਨ ਕਰ ਦਿੱਤਾ । ਕਦਰ ਦਸ ਪੈਸੇ ਦੀ ਨਹੀਂ ਪਈ । ਕੁੜੀਆਂ ਨੂੰ ਆਪਣਾ ਬਣਾਉਣ ਦੀ ਬੜੀ ਕੋਸ਼ੀਸ਼ ਕੀਤੀ । ਕੁੜੀਆਂ ਨੇ ਕਦੀ ਵੀ ਉਸ ਨੂੰ ਮਾਂ ਵਾਲਾ ਬਣਦਾ ਮਾਣ ਸਤਿਕਰ ਨਾ ਦਿੱਤਾ । ਬਸ ਆਪਣੇ ਹੀ ਘੁਮੰਡ ਵਿਚ ਤੁਰੀਆਂ ਫਿਰਦੀਆਂ । ਪਿਉ ਸਮਝਾਉਣ ਦੀ ਥਾਂ ਉਲਟਾ ਹੌਸਲਾ ਵਧਾ ਰਿਹਾ ਸੀ । ਉਸ ਨੇ ਕਦੀ ਨਹੀਂ ਕਿਹਾ ਇਹ ਤੁਹਾਡੀ ਮਾਂ ਹੈ । ਇਸ ਦੀ ਦਿੱਲੋਂ ਇੱਜਤ ਕਰੋ । ਬੱਸ ਉਸਦਾ ਇਕੋ ਇਕ ਮਤੱਲਬ ਪੂਰਾ ਹੋ ਗਿਆ । ਜਸਪਾਲ ਦੇ ਮੁੰਡੇ ਦੀ ਮੌਤ ਹੋਣ ਕਰਕੇ ਜਸਪਾਲ ਦੀ ਪਹਿਲੀ ਪਤਨੀ ਦੀ ਇਸੇ ਗਮ ਵਿਚ ਸਿਹਤ ਖਰਾਬ ਰਹਿਣ ਲੱਗ ਪਈ ਸੀ । ਫਿਰ ਇਸੇ ਗਮ ਨੂੰ ਬਰਦਾਸ਼ ਨਾ ਕਰਦੀ ਰੱਬ ਨੂੰ ਪਿਆਰੀ ਹੋ ਗਈ । ਜਸਪਾਲ ਦੀ ਪਹਿਲੀ ਪਤਨੀ ਫਰਿਸ਼ਤਾ ਸੀ ਫਰਿਸ਼ਤਾ…..। ਉਸ ਨੇ ਆਪਣੀ ਜ਼ਿੰਦਗੀ ਵਿਚ ਕਦੀ ਕੋਈ ਗੁਨਾਹ ਨਹੀਂ ਸੀ ਕੀਤਾ। ਰੱਬ ਦੀ ਬੰਦਗੀ ਕਰਦੀ ਹਮੇਸ਼ਾ । ਫਿਰ ਪਤਾ ਨਹੀਂ ਰੱਬ ਨੇ ਉਸ ਨੂੰ ਕਿਸ ਗੁਨਾਹ ਦੀ ਸਜਾ ਦਿੱਤੀ । ਜਵਾਨੀ ਵਿਚ ਪੈਰ ਰੱਖਦੇ ਹੀ ਰੱਬ ਨੇ ਹੀਰੇ ਵਰਗਾ ਪੁੱਤਰ ਖੋਹ ਲਿਆ। ਦੋਵੇਂ ਕੁੱੜੀਆਂ ਦਾ ਵਿਆਹ ਆਪਣੇ ਹੱਥੀਂ ਕਰ ਗਈ ਸੀ । ਛੋਟੀ ਜਿਆਦਾ ਸੌਖੀ । ਵੱਡੀ ਦਾ ਘਰਵਾਲਾ ਇੰਨਾ ਚੰਗਾ ਨਹੀਂ ਸੀ । ਕੰਮ ਚੋਰ ਅਤੇ ਅਪਰਾਧੀ ਕਿਸਮ ਦੇ ਲੋਕਾਂ ਨਾਲ ਉਸ ਦੀ ਉੱਠਣ ਬੈਠਨ ਸੀ । ਇਥੋਂ ਤੱਕ ਉਸਦਾ ਥਾਣੇ ਵਿਚ ਨਾਂ ਵੀ ਸੀ । ਛੋਟੀ ਚਾਹੇ ਘਰੋਂ ਸੌਖੀ ਸੀ । ਘਰ ਵਾਲਾ ਕਾਫੀ ਮਿਲਣ ਸਾਰ ਬੰਦਾ ਨਿਕਲਿਆ । ਸ਼ਰਾਬ ਵਗੈਰਾ ਦਾ ਸੇਵਨ ਰੱਜ ਕੇ ਕਰਦਾ ਲੱਖਾਂ ਵਿਚ ਕਲਮ ਚੱਲਦੀ ।

“ਬਾਹਰ ਦਰਵਾਜੇ ਤੇ ਬੈਲ ਹੋਈ ਮਨਜੀਤ ਨੇ ਛੋਟੇ ਮੰਡੇ ਨੂੰ ਕਿਹਾ ਬਾਹਰ ਵੇਖ ਕੌਣ ਹੈ ? ਵਿਕੀ ਬਾਹਰ ਗਿਆ ਉਸ ਨੇ ਦਰਵਾਜ਼ਾ ਖੋਲਿਆ ਬਾਹਰ ਪੰਦਰਾਂ ਕੁ ਸਾਲ ਦਾ ਮੰਡਾ ਸੀ । ਮੰਡੇ ਦਾ ਨਾਮ ਗੋਲਡੀ ਸੀ, ਸਾਇਕਲ ਲਗਾਉਂਦਾ ਹੋਇਆ ਅੰਦਰ ਆਇਆ ।”
“ਆਂਟੀ ਜੀ ਸਤਿ ਸ੍ਰੀ ਅਕਾਲ……।”
“ਸਤਿ ਸ੍ਰੀ ਅਕਾਲ…..।”
“ਗੋਲਡੀ…..।”
“ਹਾਂ ਜੀ, ਅੰਟੀ ਜੀ…..।”
“ਤੇਰੇ ਅੰਕਲ ਜੀ ਕਿੱਥੇ ਹਨ……?”
“ਅੰਟੀ ਜੀ ਅੰਕਲ ਜੀ ਬੈਠਕ ਦੀਆਂ ਖਿੜਕੀਆਂ ਲਗਾ ਰਹੇ ਹਨ । ਉਨ੍ਹਾਂ ਨੇ ਜਾਲੀ ਮੰਗਵਾਈ ਹੈ……।”
“ਸਾਇਕਲ ਤੇ ਭਲਾ ਜਾਲੀ ਆਵੇਗੀ । ਸੱਟ ਲੱਗ ਜਾਵੇਗੀ ਤੂੰ ਜਾ ਆਪੇ ਹੀ ਲੈ ਜਾਣਗੇ…..।
“ਅੱਛਾ ਜੀ ਕਹਿ ਕਿ ਮੁੰਡਾ ਚੱਲਾ ਗਿਆ ।”

“ਮੈਂ ਮੂਰਖਾਂ ਦੀ ਤਰ੍ਹਾਂ ਇੱਥੇ ਉੱਡੀਕ ਕਰ ਰਹੀ ਹਾਂ ਬੰਦਾ ਘੱਟੋਂ ਘੱਟ ਦੱਸ ਤਾਂ ਦੇਵੇ ਕਿੱਥੇ ਹੈ ਕੀ ਕਰ ਰਿਹਾ ਹੈ । ਇਸ ਸਮੇਂ ਮਨਜੀਤ ਭਰੀ ਪੀਤੀ ਬੈਠੀ ਸੀ । ਕੁੜੀਆਂ ਦੇ ਮਨ ਵਿਚ ਤਾਂ ਫਰਕ ਹੈ ਹੀ, ਪਿਉ ਉਸ ਨਾਲੋਂ ਵੀ ਵੱਧ । ਘਰ ਦਾ ਖਰਚ ਚੰਗੀ ਤਰ੍ਹਾਂ ਦਿੰਦੇ ਨਹੀਂ । ਫੈਕਟਰੀ ਵਿਚ ਬੈਠ ਕੇ ਧੀ ਦੀ ਬੈਠਕ ਦੀ ਤਿਆਰੀ ਕਰਨ ਦੀ ਲੱਗੀ ਹੋਈ ਹੈ । ਪਿੱਛਲੇ ਕਮਰੇ ਵਿਚ ਗੁਜ਼ਾਰਾ ਤਾਂ ਹੋ ਰਿਹਾ ਸੀ । ਬੈਠਕ ਤੇ ਖਰਚ ਕਰਨ ਦੀ ਅੱਗ ਲੱਗੀ ਹੋਈ ਸੀ । ਅੱਠ ਕੁ ਵਜੇ ਜਸਪਾਲ ਸਕੂਟਰ ਤੇ ਆਇਆ । ਚਿਹਰੇ ਤੋਂ ਖਿੱਝਿਆ ਖਿੱਝਿਆ ਜਾ ਦਿਖਾਈ ਦੇ ਰਿਹਾ ਸੀ । ਬਗੈਰ ਬੋਲੇ ਬੈਠਕ ਦੀ ਲਾਈਟ ਜਗਾਈ ਅਤੇ ਸੋਫੇ ਤੇ ਬੈਠ ਗਿਆ । ਕੁੱਝ ਦੇਰ ਬਾਅਦ ਮਨਜੀਤ ਪਾਣੀ ਲੈ ਕੇ ਆ ਗਈ ਤੇ ਬੋਲੀ ਆਹ ਲਵੋ ਪਾਣੀ । ਜਸਪਾਲ ਨੇ ਪਾਣੀ ਪੀਤਾ ਅਤੇ ਮਨਜੀਤ ਨੇ ਕਿਹਾ, ਹੋਰ ਪਾਣੀ ਚਾਹੀਦਾ ? ਅੱਗੋਂ ਜਸਪਾਲ ਨੇ ਨਾਂਹ ਕਰ ਦਿੱਤੀ ।”

“ਭੁੱਖ ਲੱਗੀ ਹੈ ……?”
“ਹਾਂ ਲੱਗੀ ਹੈ………।”
“ਹੱਥ ਮੂੰਹ ਧੋ ਲਵੋ ਮੈਂ ਰੋਟੀ ਲਿਆਉਦੀ ਹਾਂ । ਜਸਪਾਲ ਗੁਸਲਖਾਨੇ ਵਿਚ ਗਿਆ ਅਤੇ ਹੱਥ ਮੂੰਹ ਧੋ ਕੇ ਰੋਟੀ ਵਾਲੇ ਟੇਬਲ ਤੇ ਆ ਗਿਆ । ਮਨਜੀਤ ਨੇ ਨਾਲ ਹੀ ਰੋਟੀ ਪਾਣੀ ਪਾ ਕੇ ਦੇ ਦਿੱਤਾ । ਕੁੱਝ ਸਮੇਂ ਬਾਅਦ ਮਨਜੀਤ ਗੱਲ ਕਰਨ ਲੱਗੀ ।”
“ਆਪਣੀ ਮਰਜ਼ੀ ਕਰ ਲਈ ਹੈ ਨਾ ਤੁਸੀਂ । ਮੈਂ ਤਾਂ ਬੇਗਾਨੀ ਦੀ ਬੇਗਾਨੀ ਹੀ ਰਹੀ । ਤੁਸੀਂ ਪਿਉ ਧੀ ਇਕ ਦੇ ਇਕ ਅਤੇ ਮੈਂ ਮਤਰੇਈ ਦੀ ਮਤਰੇਈ ਹੀ ਨਿਕਲੀ ਨਾ ਤੁਹਾਡੇ ਲਈ…….।”
“ਇਹੋ ਜਿਹਾ ਕਿਹੜਾ ਭੂਚਾਲ ਆ ਗਿਆ ਸੀ । ਜਿਹੜਾ ਤੂੰ ਇਨ੍ਹਾਂ ਤੜਫ ਰਹੀ ਹੈ । ਬੈਠਕ ਨੂੰ ਖਿੜਕੀਆਂ ਹੀ ਲਗਾ ਰਿਹਾ ਸੀ ਕੋਈ ਭੂਚਾਲ ਆ ਗਿਆ । ਕੋਈ ਗੁਨਾਹ ਤਾਂ ਨਹੀਂ ਕਰ ਦਿੱਤਾ । ਅੱਗੋਂ ਸਰਦੀ ਆ ਰਹੀ ਹੈ ਬੱਚਿਆ ਨੂੰ ਠੰਡ ਵਿਚ ਮਾਰਨਾ ਹੈ ।”
“ਉਹ ਜਿਉਦੇ ਵਸਦੇ ਰਹਿਣ ਸਾਨੂੰ ਭਾਵੇਂ ਸੜਕ ਤੇ ਬਿਠਾ ਦਿਉ । ਪ੍ਰੀਤੀ ਕੀ ਆਈ ਮੇਰੇ ਟੱਬਰ ਵਾਸਤੇ ਮੁਸੀਬਤ ਬਣ ਗਈ । ਤੂਹਾਨੂੰ ਮੇਰੇ ਮੁੰਡੇ ਨਹੀਂ ਨਜ਼ਰ ਆ ਰਹੇ, ਉਹਨਾਂ ਨੇ ਕੀ ਗੁਨਾਹ ਕਰ ਦਿੱਤਾ ਹੈ ….?
“ਉਹਨਾਂ ਨੂੰ ਮੈਂ ਕੀ ਕਹਿੰਦਾ ਹਾਂ, ਮੈਂ ਕੀ ਨਹੀਂ ਘਰ ਵਾਸਤੇ ਕਰਦਾ …? ਮੈਂ ਘਰ ਖਰਚਾ ਨਹੀਂ ਦਿੰਦਾ । ਕੁੜੀਆਂ ਨੂੰ ਸੁੱਟ ਦੇਵਾਂ ? ਮੇਰਾ ਜਵਾਈ ਮੁੱਕ ਗਿਆ ਹੈ । ਜਵਾਨ ਜਹਾਨ ਧੀ ਅਤੇ ਉਸਦੇ ਬੱਚਿਆਂ ਨੂੰ ਕਿੱਥੇ ਸੁੱਟਾਂ ? ਮੈਂ ਉਹਨਾਂ ਦਾ ਖਿਆਲ ਨਹੀਂ ਰੱਖਾਂਗਾ ਤਾਂ ਹੋਰ ਕੋਣ ਰੱਖੇਗਾ ਉਹਨਾਂ ਦਾ ਖਿਆਲ ……?”

“ਤੁਹਾਡੀ ਕੁੜੀ ਹੈ ਤਾਂ ਮੇਰੀ ਕੁੱਝ ਨਹੀਂ ਲੱਗਦੀ । ਜਵਾਈ ਦਾ ਦੁੱਖ ਮੈਨੂੰ ਨਹੀਂ ? ਪਰ ਉਹ ਮੈਨੂੰ ਕੁੱਝ ਸਮਝੇ ਤਾਂ ਹੀ ਨਾ । ਫਰਕ ਤਾਂ ਉਸਦੇ ਦਿਮਾਗ ਵਿੱਚ ਹੱਦੋਂ ਵੱਧ ਹੈ । ਤੁਸੀਂ ਕਿਹੜੀ ਕਸਰ ਛੱਡ ਰਹੇ ਹੋ ਫਰਕ ਪੈਦਾ ਕਰਨ ਵਿੱਚ। ਸੲਰੇ ਦਾ ਸਾਰਾ ਕਸੂਰ ਤੁਹਾਡਾ ਹੈ । ਤੁਹਾਡਾ ਤਾਂ ਪੂਰੇ ਦਾ ਪੂਰਾ ਖਾਨਦਾਨ । ਛੋਟੇ ਮੁੰਡੇ ਨੂੰ ਚੰਗੀ ਸਮਝ ਹੈ । ਕਿਉਂਕਿ ਉਹ ਉਹਨਾਂ ਦਾ ਖੂਨ ਹੈ । ਵੱਡੀ ਨੇ ਤਾਂ ਜਸਬੀਰ ਨੂੰ ਮੂੰਹ ਭਰ ਕੇ ਕਹਿ ਦਿੱਤਾ ਸੀ ਕਿ, “ਸਾਡਾ ਤਾਂ ਇੱਕੋ-ਇੱਕ ਵਿੱਕੀ ਭਰਾ ਹੈ ਜਸਬੀਰ ਸਾਡਾ ਕੁੱਝ ਨਹੀਂ ਲੱਗਦਾ …..।”

“ਮੈਂ ਕੱਦ ਵਿੱਕੀ ਅਤੇ ਜਸਬੀਰ ਵਿੱਚ ਫਰਕ ਕੀਤਾ ਹੈ, ਪਹਿਲੇ ਜਸਬੀਰ ਆਇਆ ਤੇ ਬਾਅਦ ਵਿੱਚ ਵਿੱਕੀ । ਜਸਬੀਰ ਦੇ ਪੈਰਾਂ ਪਿੱਛੇ ਵਿੱਕੀ ਆਇਆ।”
“ਬੱਸ-ਬੱਸ ਐਵੀਂ ਫੂਕ ਨਾ ਭਰੀ ਜਾਉ । ਕਿੰਨਾ ਖਿਆਲ ਰੱਖਦੇ ਹੋ ਜਸਬੀਰ ਦਾ ਮੈਨੂੰ ਸੱਭ ਪਤਾ ਹੈ । ਕਦੀ ਪਿਆਰ ਨਾਲ ਜਸਬੀਰ ਨੂੰ ਕੋਲ ਬਿਠਾਇਆ ? ਕਦੀ ਪੁਛਿਆ…? ੀਪੱਛੁ ਜਿਹਾ ਬਿਮਾਰ ਰਿਹਾ……।”
“ਮੈਨੂੰ ਕਿਹੜਾ ਕਿਸੇ ਨੇ ਦੱਸਿਆ ……….?”
“ਤੁਸੀਂ ਘਰ ਵਿੱਚ ਨਹੀਂ ਰਹਿੰਦੇ, ਉੱਧਰ ਕਿਸੇ ਦਾ ਕੰਨ ਵੀ ਤੱਤਾ ਹੁੰਦਾ, ਦੌੜ ਜਾਂਦੇ ਹੋ । ਜਸਬੀਰ ਦੇ ਘਰ ਵਿੱਚ ਰਹਿ ਕੇ ਤੁਹਾਨੂੰ ਪਤਾ ਨਹੀਂ ….। ਮੈਂ ਕੀ ਨਹੀਂ ਜਾਣਦੀ ਵੱਡੀ ਤਾਂ ਫ਼ਰਕ ਕਰਦੀ ਸੀ, ਉਸ ਛੋਟੀ ਦਾ ਵੀ ਦਿਮਾਗ ਖਰਾਬ ਕਰ ਦਿੱਤਾ । ਮੈਂ ਕੀ ਉਹਨਾਂ ਨਾਲ ਮਾੜਾ ਕਰਦੀ ਹਾਂ….? ਝੋ ਉਹ ਮੈਨੂੰ ਪਿੱਛੇ-ਪਿੱਛੇ ਕਰਦੀਆਂ ਹਨ ਦੋਵੇਂ ਭੈਣਾਂ ਤੇ ਨਾਲ ਤੁਸੀਂ ਵੀ ….।”
“ਤੇਰੀ ਇੱਜ਼ਤ ਤਾਂ ਕਰਦੀਆਂ ਹਨ ਦੋਵੇਂ, ਹੋਰ ਕਿਵੇਂ ਕਰਨ….?”
“ਅੱਛਾ! ਜੇ ਇਹ ਇੱਜ਼ਤ ਕਰਨੀ ਹੁੰਦੀ ਹੈ ਤਾਂ ਬੇ-ਇੱਜ਼ਤੀ ਕਿਸਨੂੰ ਕਹੋਗੇ ….?”

“ਸੁਭਾਨਪੁਰ ਤੁਸੀਂ ਹੀ ਗਏ ਸੀ ਨਾਲ ਵੱਡੀ ਕੁੜੀ । ਮੈਨੂੰ ਤਾਂ ਕਿਸੇ ਨੇ ਨਾਲ ਲਿਜਾਣਾ ਜ਼ਰੂਰੀ ਨਹੀਂ ਸਮਝਿਆ । ਮਾਂ ਮੈਂ ਥੋੜ੍ਹੀ ਸੀ, ਜੋ ਨਾਲ ਜਾਂਦੀ । ਅਗਰ ਉਹ ਮੈਨੂੰ ਮਾਂ ਸਮਝੇ ਤਾਂ ਮੈਂ ਘਰ ਹੀ ਬੈਠੀ ਰਹਿੰਦੀ ਤੇ ਆਪ ਪ੍ਰਧਾਨ ਬਣ ਕੇ ਫੈਂਸਲਾ ਕਰ ਆਈ ………।”
ਜਸਪਾਲ ਮਨਜੀਤ ਦੀਆਂ ਗੱਲਾਂ ਤੋਂ ਭੜਕ ਪਿਆ ……।
“ਤੂੰ ਚਾਹੁੰਦੀ ਕੀ ਹੈ ? ਤੇਰਾ ਮਤਲੱਬ ਕੀ ਹੈ ? ਕਿ ਅਸੀਂ ਸੱਭ ਭੈੜ ਹਾਂ ਤੇ ਤੂੰ ਚੰਗੀ । ਤੈਨੂੰ ਕੋਈ ਹੋਰ ਵੀ ਚੰਗਾ ਲੱਗਦਾ ਹੈ ….?”
“ੰਮੈਨੂੰ ਤਾਂ ਸੱਭ ਚੰਗੇ ਲੱਗਦੇ ਨੇ, ਮੈਂ ਹੀ ਕਿਸੇ ਨੂੰ ਚੰਗੀ ਨਹੀਂ ਲੱਗਦੀ । ਮੈਂ ਤਾਂ ਸੱਭ ਨੂੰ ਚਾਹੁੰਦੀ ਹਾਂ ਮੈਨੂੰ ਹੀ ਕੋਈ ਨਹੀਂ ਚਾਹੁੰਦਾ । ਇਹ ਸੱਭ ਤੁਹਾਡਾ ਕੀਤਾ ਕਰਾਇਆ ਹੈ । ਹੁਣ ਤੁਹਾਡਾ ਮਤਲੱਬ ਨਿਕਲ ਗਿਆ । ਤੁਹਾਨੂੰ ਆਪਣਾ ਵਾਰਸ ਮਿਲ ਗਿਆ, ਆਪਣਾ ਖੂਨ ਹੁਣ ਤੁਹਾਨੂੰ ਮੇਰੀ ਅਤੇ ਜਸਬੀਰ ਦੀ ਕੀ ਲੋੜ ਹੈ………?”

ਮਨਜੀਤ ਦੀਆਂ ਖਰੀਆਂ-ਖਰੀਆਂ ਚੁਭ ਰਹੀਆਂ ਸਨ ਜਸਪਾਲ ਨੂੰ । ਮਨਜੀਤ ਨੇ ਬੋਲਣ ਦੀ ਹੱਦ ਹੀ ਕਰ ਦਿੱਤੀ ਪਤਾ ਨਹੀਂ ਕਦ ਦਾ ਗੁਭਾਰ ਕੱਢ ਰਹੀ ਸੀ । ਜਸਬੀਰ ਪਹਿਲਾਂ ਤਾਂ ਮਾਂ ਦੀਆਂ ਗੱਲਾਂ ਸੁਣ ਕੇ ਚੁੱਪ ਰਿਹਾ । ਜਿਆਦਾਤਰ ਜਸਬੀਰ ਘੱਟ ਹੀ ਗੱਲ ਕਰਦਾ, ਅੱਜ ਅੱਤ ਹੁੰਦੀ ਵੇਖ ਕੇ ਜਸਬੀਰ ਬੋਲ ਹੀ ਪਿਆ , “ਮੰਮੀ ਜੀ ਆਪਣਾ ਦਿਮਾਗ ਕਿਉਂ ਖਰਾਬ ਕਰ ਰਹੇ ਹੋ ? ਚੁੱਪ ਹੋ ਜਾਉ, ਤੁਹਾਨੂੰ ਕੁੱਝ ਹੋ ਗਿਆ ਤਾਂ ਅਸੀਂ ਕੀ ਕਰਾਂਗੇ …..?”
“ਜਸਬੀਰ ਪੁੱਤ ਚੁੱਪ ਰਹਿ-ਰਹਿ ਕੇ ਤਾਂ ਸਾਡੀ ਇਹ ਹਾਲਤ ਹੋਈ ਹੈ । ਅੰਦਰੋ-ਅੰਦਰ ਬਿਮਾਰੀਆਂ ਨੇ ਘੇਰ ਲਿਆ ਹੈ । ਮੇਰੀ ਇਸ ਬੰਦੇ ਨੂੰ ਕਾਹਦੀ ਪ੍ਰਵਾਹ ? ਇਸ ਨੂੰ ਤਾਂ ਆਪਣੀਆਂ ਕੁੜੀਆਂ ਚੰਗੀਆਂ ਲੱਗਦੀਆਂ ਹਨ, ਸਾਡੀ ਕੋਈ ਕਦਰ ਨਹੀਂ, ਸਾਡਾ ਕੀ ਮੁੱਲ ……..।”
“ਮੰਮੀ ਜੀ ਇੱਕੋ ਗੱਲ ਨੂੰ ਬਾਰ-ਬਾਰ ਕਿਉਂ ਕਰ ਰਹੇ ਹੋ? ਲ਼ੱਗਦਾ ਹੈ ਤੁਹਾਡਾ ਦਿਮਾਗ ਖਰਾਬ ਹੋ ਗਿਆ ਹੈ । ਬਿਮਾਰ ਹੋਣ ਦਾ ਇਰਾਦਾ ਹੈ ? ਤੁਹਾਡਾ ਨਲੱਡ ਪ੍ਰੈਸ਼ਰ ਤਾਂ ਅੱਗੇ ਹੀ ਵੱਧ ਜਾਂਦਾ ਹੈ ….।”
“ਮਰ ਹੀ ਜਾਵਾਂਗੀ ਕਿਸੇ ਨੂੰ ਕੀ ਫਰਕ ਪੈਂਦਾ ਹੈ ? ਸੱਭ ਨੂੰ ਠੰਡ ਪੈ ਜਾਵੇਗੀ ।ਸੱਭ ਸਾਂਭ ਲੈਣ ਆਪਣੇ ਵਾਰਿਸ ਨੂੰ ਜਿਸਦੀ ਖਾਤਰ ਤੇਰੀ ਤੇ ਮੇਰੀ ਜਿੰਦਗੀ ਖਰਾਬ ਕੀਤੀ ……।”

ਜਸਪਾਲ ਚਾਹੇ ਕਾਫੀ ਤੱਲਖ ਕਿਸਮ ਦਾ ਬੰਦਾ ਹੈ । ਉਹ ਵੀ ਮਨਜੀਤ ਦੀ ਇਹ ਹਾਲਤ ਵੇਖ ਕੇ ਡਰ ਗਿਆ । ਸ਼ਾਇਦ ਅੱਜ ਕੋਈ ਭਾਣਾ ਨਾ ਵਰਤ ਜਾਵੇ । ਰਾਤ ਦੇ ਦੱਸ ਵਜੇ ਤੋਂ ਉੱਪਰ ਦਾ ਸਮਾਂ ਹੋ ਚੁਕਿਆ ਸੀ । ਵਿੱਕੀ ਉੱਚੀ-ਉੱਚੀ ਰੌਣ ਲੱਗ ਪਿਆ । ਜਸਬੀਰ ਨੇ ਆਪਣੀ ਮਾਂ ਨੂੰ ਜੱਫੀ ਪਾ ਲਈ ਤੇ ਵਿੱਕੀ ਵੀ ਆਪਣੀ ਮਾਂ ਨੂੰ ਚਿੰਬੜ ਗਿਆ । ਜਦ ਮਨਜੀਤ ਨੇ ਦੋਵੇਂ ਮੁਡਿਆਂ ਨੂੰ ਕਲਾਵੇ ਵਿੱਚ ਲਿਆ ਤਾਂ ਉਸਦੇ ਮਨ ਨੂੰ ਸ਼ਾਂਤੀ ਮਿਲੀ । ਜਸਪਾਲ ਡਰਿਆ-ਡਰਿਆ ਇਹ ਸੱਭ ਵੇਖ ਰਿਹਾ ਸੀ । ਅਗਲੇ ਦਿਨ ਮਨਜੀਤ ਮੰਜੇ ਤੇ ਪੈ ਗਈ ਤੇ ਕਈ ਦਿਨ ਬਿਮਾਰ ਰਹੀ ।

******

ਸੌਦਗਰ ਸਿੰਘ ਆਪਣੇ ਕੰਮ ਵਿੱਚ ਕਾਫੀ ਸਿਆਣਾ ਮਿਸਤਰੀ ਹੈ । ਚਾਹੇ ਉਹ ਕੋਰਾ ਅਨਪੜ੍ਹ ਹੈ । ਰੋਜ਼ਾਨਾ ਪਿੰਡੋ ਸ਼ਹਿਰ ਕੰਮ ਤੇ ਆਉਂਦਾ । ਲੋਕ ਉਸ ਦੀ ਰਜਗਿਰੀ ਦੀਆਂ ਮਿਸਾਲਾਂ ਦਿੰਦੇ । ਸੌਦਾਗਰ ਸਿੰਘ ਦੇ ਤਿੰਨ ਮੁੰਡੇ ਇਕਬਾਲ ਸਿੰਘ, ਜਸਪਾਲ ਸਿੰਘ ਅਤੇ ਰਣਜੀਤ ਸਿੰਘ । ਸੱਭ ਨਾਲੋਂ ਵੱਡਾ ਇਕਬਾਲ ਸਿੰਘ ਪਿਉ ਦੇ ਕੰਮ ਵਿੱਚ ਬਹੁਤ ਦਿਲਚਸਪੀ ਲੈਂਦਾ । ਸੋ ਸੌਦਾਗਰ ਸਿੰਘ ਨੇ ਉਸਨੂੰ ਰਾਜਗਿਰੀ ਦਾ ਕੰਮ ਸਿਖਾ ਦਿੱਤਾ । ਜਸਪਾਲ ਵੀ ਕਾਫੀ ਦਿਮਾਗ ਰੱਖਦਾ ।ਸ਼ੌਂਕ-ਸ਼ੌਂਕ ਵਿੱਚ ਲੱਕੜੀ ਦਾ ਕੰਮ ਸਿੱਖ ਗਿਆ । ਜਸਪਾਲ ਨੇ ਮੈਟ੍ਰਿਕ ਕੀਤੀ ਅਤੇ ਨਾਲ ਮਕੈਨੀਕਲ ਕੰਮ ਵਿੱਚ ਪੈ ਗਿਆ । ਛੋਟੇ ਰਣਜੀਤ ਨੇ ਚਾਹੇ ਪੜ੍ਹਾਈ ਘੱਟ ਕੀਤੀ ਫਿਰ ਵੀ ਉਸਨੇ ਦਸਤਕਾਰ ਿਕੰਮ ਸਿੱਖ ਲਿਆ । ਸੁੱਕ ਨਾਲ ਚਮਗੀ ਰੋਟੀ ਕਮਾਉਣ ਦੇ ਕਾਬਲ ਹੋ ਗਿਆ ।

ਸੌਦਾਗਰ ਸਿੰਘ ਕਾਫੀ ਸਖਤ ਮਿਜਾਜ਼ ਬੰਦਾ ਹੈ ਕਿਸੇ ਦੀ ਗੱਲ ਘੱਟ ਸੁਣਦਾ ਹੈ । ਮੁੰਡੇ ਵੀ ਅਕਸਰ ਉਸ ਕੋਲੋਂ ਡਰਦੇ ਰਹਿੰਦੇ । ਲੇਕਿਨ ਪਿਉ ਦੀ ਇੱਜ਼ਤ ਦਿਲੋਂ ਕਰਦੇ । ਪਿਉ ਨੇ ਆਪਣੀ ਮਿਹਨਤ ਅਤੇ ਸਿਆਣਪ ਸਦਕਾ ਕਾਫੀ ਜਾਇਦਾਦ ਬਣਾ ਲਈ । ਕਾਰੀਗਰ ਤੋਂ ਠੇਕੇਦਾਰ ਬਣ ਗਿਆ । ਹੁਣ ਸੌਦਾਗਰ ਸਿੰਘ ਹੱਥੀਂ ਕੰਮ ਘੱਟ ਕਰਦਾ ਠੇਕੇ ਲੈ ਲੈਂਦਾ । ਦੁਰੋਂ ਹੀ ਉਨੂੰ ਨੁਕਸ ਨਜ਼ਰ ਆ ਜਾਂਦਾ । ਜਦ ਤੱਕ ਨੁਕਸ ਠੀਕ ਨਾ ਹੁੰਦਾ ਉਹ ਕਾਰੀਗਰ ਦੀ ਜਾਨ ਨਾ ਛੱਡਦਾ । ਕਾਰਗਿਰ ਵੀ ਸੌਦਾਗਰ ਸਿੰਘ ਦੀ ਗੱਲ ਨਾ ਮੋੜਦੇ । ਕਿਉਂਕਿ ਜਿਆਦਾਤਰ ਉਸਦੇ ਸਾਗੀਰਦ ਹੀ ਸਨ ਜੋ ਉਸ ਨਾਲ ਕੰਮ ਕਰਦੇ ਸਨ । ਦੁੱਖ-ਸੁੱਖ ਵੇਲੇ ਸੌਦਾਗਰ ਸਿੰਘ ਉਹਨਾਂ ਦੀ ਪੂਰੀ ਮੱਦਦ ਕਰਦਾ । ਮੱਦਦ ਕਰਨ ਵੇਲੇ ਸੌਦਾਗਰ ਸਿੰਘ ਪੈਸੇ ਦੀ ਪ੍ਰਵਾਹ ਨਾ ਕਰਦਾ । ਵਿਆਹ ਸ਼ਾਦੀ ਤੇ ਖਰਚਾ, ਕਈਆਂ ਨੂੰ ਆਪਣੀ ਜ਼ਮਾਨਤ ਤੇ ਪਲਾਟ ਵੀ ਲੈ ਦਿੰਦਾ । ਕਾਰੀਗਰ ਆਪੇ ਕਿਸ਼ਤਾਂ ਦਿੰਦੇ ਰਹਿੰਦੇ ਅਤੇ ਸਮਾਂ ਪਾ ਕੇ ਮਾਲਕ ਬਣ ਜਾਂਦੇ । ਸਾਰੇ ਦੇ ਸਾਰੇ ਕਾਰੀਗਰ ਉਸਦਾ ਪ੍ਰਵਾਰ ਹੀ ਤਾਂ ਸਨ । ਜਿਹੜੀ ਵੀ ਪਾਰਟੀ ਉਸ ਕੋਲੋਂ ਕੰਮ ਕਰਵਾਉਂਦੀ ਅੱਖਾਂ ਬੰਦ ਕਰਕੇ ਉਸ ਉੱਪਰ ਭਰੋਸਾ ਕਰਦੀ । ਸੌਦਾਗਰ ਸਿੰਘ ਨਵੇਂ ਪੈਸੇ ਦੀ ਹੇਰਾ-ਫੇਰੀ ਨਾ ਕਰਦਾ । ਸਮੇਂ ਤੋਂ ਪਹਿਲਾਂ ਹੀ ਕੰਮ ਮੁਕਾ ਦਿੰਦਾ । ਸੌਦਾਗਰ ਸਿੰਘ ਨੇ ਸਾਈਕਲ ਤੋਂ ਮੋਟਰ ਸਾਈਕਲ ਖਰੀਦ ਲਿਆ । ਛੋਟੇ ਮਕਾਨ ਤੋਂ ਕੋਠੀ ਬਣਾ ਲਈ । ਨਾ ਉਸਨੇ ਨਸ਼ਾ ਕਦੀਂ ਆਪ ਕੀਤਾ ਤੇ ਨਾ ਹੀ ਉਸਦੇ ਮੁੰਡੇ ਜਾਂ ਕਾਰਗੀਰ ਹੀ ਕੋਈ ਨਸ਼ਾ ਕਰਦੇ ਸਨ । ਇੱਕ ਦੋ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਸੀ । ਇਕਬਾਲ ਨੇ ਤਾਂ ਪਿਤਾ ਪੁਰਖੀ ਵਾਲਾ ਕੰਮ ਕੀਤਾ । ਪਿਉ ਨਾਲ ਕਾਫੀ ਸਮਾਂ ਰਿਹਾ । ਫਿਰ ਉਸਨੂੰ ਪਿਉ ਦੀ ਕਮਾਨ ਹੇਠ ਕੰਮ ਕਰਨਾ ਠੀਕ ਨਾ ਲੱਗਾ ਅਤੇ ਉਸਨੇ ਅਲੱਗ ਕੰਮ ਕਰ ਲਿਆ । ਸੌਦਾਗਰ ਸਿੰਘ ਨੇ ਕੋਈ ਪ੍ਰਵਾਹ ਨਾ ਕੀਤੀ । ਸੌਦਾਗਰ ਸਿੰਘ ਨੂੰ ਭਰੋਸਾ ਸੀ ਕਿ ਉਸਦਾ ਚੰਡਿਆ ਹੋਇਆ ਚੇਲਾ ਕਿਤੇ ਵੀ ਮਾਰ ਨਹੀਂ ਖਾ ਸਕਦਾ । ਜਦ ਕਦੇ ਵੀ ਇਕਬਾਲ ਨੂੰ ਪਿਉ ਦੀ ਮੱਦਦ ਦੀ ਲੋੜ ਪੈਂਦੀ ਸੌਦਾਗਰ ਸਿੰਘ ਝੱਟ ਉਸਦੀ ਮੱਦਦ ਕਰਦਾ ।

ਇਕਬਾਲ ਸਿੰਘ ਦਾ ਵਿਆਹ ਹੋ ਗਿਆ । ਜਨਾਨੀ ਕਾਫੀ ਚੁਸਤ ਚਲਾਕ ਨਿਕਲੀ । ਘਰੋਂ ਸੌਖੀ ਸੀ, ਪੈਸੇ ਦੀ ਘਾਟ ਤਾਂ ਸੌਦਾਗਰ ਸਿੰਘ ਕੋਲ ਵੀ ਨਹੀਂ ਸੀ । ਇਕਬਾਲ ਜਨਾਨੀ ਮਗਰ ਲੱਗਿਆ ਵੱਖਰਾ ਮਕਾਨ ਲੈ ਲਿਆ । ਪਿਉ ਨੇ ਵੀ ਇਕਬਾਲ ਨੂੰ ਜਾਣ ਦਿੱਤਾ । ਮਾਂ ਜ਼ਰੂਰ ਕਹਿੰਦੀ, “ ਇਕਬਾਲ ਦੇ ਬਾਪੂ ਵਿਆਹ ਨੂੰ ਹਾਲੀ ਛੇ ਮਹੀਨੇ ਹੋਏ ਕਿ ਵਹੁੱਟੀ ਮੁੰਡੇ ਨੂੰ ਲੈ ਕੇ ਵੱਖ ਚਲੀ ਗਈ । ਸ਼ਰੀਕੇ ਵਾਲੇ ਕੀ ਕਹਿਣਗੇ ਕਿ ਇਹਨਾਂ ਕੋਲੋਂ ਇੱਕ ਨੂੰਹ-ਪੁੱਤ ਨਹੀਂ ਸਾਂਭੇ ਗਏ….?”

“ਸ਼ਰੀਕਾ ਕੀ ਕਹੇਗਾ, ਉਹਨਾਂ ਨੂੰ ਮੁੰਡੇ ਦੀ ਕਰਤੂਤ ਦਾ ਨਹੀਂ ਪਤਾ, ਜਿਹੜਾ ਜਨਾਨੀ ਮਗਰ ਲੱਗ ਗਿਆ । ਨਾਲੇ ਕਮਾਉਂਦਾ ਖਾਂਦਾ ਹੈ, ਬਾਹਰ ਮਕਾਨ ਬਣਿਆ ਹੈ । ਉਸ ਵਿੱਚ ਚਲਿਆ ਗਿਆ ਤਾਂ ਕਿਹੜਾ ਤੂਫਾਨ ਆ ਗਿਆ । ਉਸਦੀ ਜਾਨਨੀ ਦੇ ਲੱਛਣ ਤੈਨੂੰ ਨਜ਼ਰ ਨਹੀਂ ਆਉਂਦੇ ਟੱਪੂ-ਟੱਪੂ ਕਰਦੀ ਫਿਰਦੀ ਸੀ । ਪਿਉ ਦੇ ਪੈਸੇ ਦਾ ਮਾਣ ਕਰਦੀ ਸੀ । ਬੰਦਾ ਪੁੱਛੇ ਅਸੀਂ ਘੱਟ ਪੈਸੇ ਵਾਲੇ ਹਾਂ । ਮੈਂ ਨਹੀਂ ਪ੍ਰਵਾਹ ਕਰਦਾ, ਚਲੇ ਗਏ ਨੇ ਤਾਂ ਚਲੇ ਜਾਣ….।” ਸੌਦਾਗਰ ਸਿੰਘ ਨੇ ਕਿਹਾ ।

“ਤੁਹਾਨੂੰ ਕਾਹਦੀ ਪ੍ਰਵਾਹ ….? ਮੈਂ ਮਾਂ ਹਾਂ । ਮਾਂ ਦੀਆਂ ਆਂਦਰਾਂ ਤੜਫ ਦੀਆਂ ਹਨ । ਹਾਲੀ ਤਾਂ ਮੇਰਾ ਨੂੰਹ ਦਾ ਚਾਅ ਵੀ ਮੱਠਾ ਨਹੀਂ ਹੋਇਆ ਸੀ ਤੇ ਮੁੰਡੇ ਨੂੰ ਲੈ ਕੇ ਅਲੱਗ ਹੋ ਗਈ, ਦੂਸਰ ਮਕਾਨ ਵਿੱਚ ਚਲੀ ਗਈ । ਮੈਂ ਸੋਚਿਆ ਸੀ ਪੋਤੇ ਦਾ ਮੂੰਹ ਦੇਖੂੰ, ਉਹ ਚਾਅ ਵਿੱਚ ਹੀ ਰਹਿ ਗਏ ।”
“ਤੇਰਾ ਮਤਲੱਬ ਮੈਂ ਉਹਨਾ ਦੇ ਪੈਰ ਫੜ੍ਹਦਾ । ਜਦ ਉਹਨਾਂ ਨੇ ਜਾਣ ਦਾ ਫੈਂਸਲਾ ਕਰ ਲਿਆ ਸੀ ਤਾਂ ਉਹਨਾਂ ਨੂੰ ਕੌਣ ਰੋਕ ਸਕਦਾ ਸੀ । ਨੂੰਹ ਆਪਣੀ ਦੇ ਲੱਛਣ ਵੇਖੇ ਸਨ । ਗਿੱਠ ਲੰਮੀ ਜੁਬਾਨ ਸੀ ਜੋ ਆਉਂਦੇ ਹੀ ਬਾਹਰ ਨਿਕਲਣ ਲੱਗ ਪਈ ਸੀ । ਇਕਬਾਲ ਦੀ ਬੀਬੀ ਚੰਗਾ ਉਹ ਆਪ ਹੀ ਚਲੇ ਗਏ ਇੱਜ਼ਤ ਨਾਲ, ਨਹੀਂ ਤਾਂ ਮੈਂ ਜੁਤੀਆਂ ਮਾਰ ਕੇ ਬਾਹਰ ਕੱਢਣਾ ਸੀ ।

“ਚੱਲੋ! ਇਕਬਾਲ ਤਾਂ ਚਲਿਆ ਗਿਆ । ਜਸਪਾਲ ਦੀ ਵਹੁੱਟੀ ਨੂੰ ਨਾਲ ਰੱਖਾਂਗੀ । ਜਸਪਾਲ ਮੇਰਾ ਸਾਊ (ਸ਼ਰੀਫ) ਪੁੱਤ ਹੈ ।……।”
“ਛੱਡ ਇਕਬਾਲ ਦੀ ਮਾਂ ਇਸ ਮੋਹ ਮਮਤਾ ਨੂੰ । ਅਸੀਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ । ਇੱਕ ਗੱਲ ਦੱਸਾਂ ਜਸਪਾਲ ਵੀ ਇਕਬਾਲ ਵਰਗਾ ਹੀ ਹੈ ਨਾਲੇ ਰਣਜੀਤ ਤੋਂ ਵੀ ਕੋਈ ਖਾਸ ਉਮੀਦ ਨਹੀਂ ਹੈ …….।”
“ਤੁਹਾਨੂੰ ਤਾਂ ਆਪਣਾ ਕੋਈ ਪੁੱਤ ਚੰਗਾ ਨਹੀਂ ਲੱਗਦਾ, ਸਾਰਿਆਂ ਵਿੱਚ ਨੁਕਸ ਨਜ਼ਰ ਆਉਂਦੇ ਹਨ ।”
“ਤੇਰਾ ਮਤਲੱਬ (?) ਮੈਂ ਉਹਨਾਂ ਦੇ ਥੱਲੇ ਲੱਗਾਂ । ਮੇਰੇ ਵਿੱਚ ਕੀ ਕਮੀ ਹੈ ? ਉਹਨਾਂ ਨਾਲੋਂ ਵੱਧ ਕਮਾਈ ਕਰਦਾ ਹਾਂ । ਸਾਰੇ ਦੇ ਸਾਰੇ ਸ਼ਹਿਰ ਵਿੱਚ ਟੌਹਰ ਹੈ ਮੇਰੀ । ਸਾਰੇ ਭਾਪਾ ਜੀ- ਭਾਪਾ ਜੀ ਕਹਿੰਦੇ ਹਨ ਤੇ ਮੁੰਡੇ ਆਕੜਦੇ ਸਾਹ ਨਹੀਂ ਲੈਂਦੇ………।”
“ਕੀ ਕਹਿੰਦੇ ? ਮੇਰੇ ਪੁੱਤ ਤੁਹਾਡੇ ਅੱਗੇ ਨਾ ਬੋਲੇ ਤੇ ਨਾ ਹੀ ਉਹਨਾਂ ਨੇ ਅੱਗੋਂ ਬੋਲਣ ਦੀ ਹਿੰਮਤ ਕੀਤੀ ਆ ਕਦੇ…..।”
“ਤਾਂ ਮੇਰੇ ਉੱਪਰ ਕੋਈ ਅਹਿਸਾਨ ਕੀਤਾ ਉਹਨਾਂ ਨੇ । ਮੈਂ ਹੀ ਬਹੁੱਤ ਸਖਤ ਬੋਲਣ ਵਿੱਚ ‘ਚ ਕੋਈ ਕਸਰ ਨਹੀਂ ਛੱਡਦਾ । ਮੇਰੇ ਅੱਗੇ ਹਿੰਮਤ ਨਹੀਂ ਪੈਂਦੀ ਕਿਸੇ ਦੀ । ਮੈਂ ਹੀ ਚੰਡ ਕੇ ਰੱਖਿਆ ਹੈ । ਚੰਡੇ ਹਨ ਤਾਂ ਕਿਤੇ ਮਾਰ ਨਹੀਂ ਖਾਂਦੇ । ਮੈਂ ਸੱਭ ਕੁੱਝ ਬਰਦਾਸ਼ਤ ਕਰ ਸਕਦਾ ਹਾਂ ਪਰ ਇੱਜ਼ਤ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ………।”

“ਬੱਸ ਕਰੋ ! ਤੁਹਾਨੂੰ ਕੁੱਝ ਕਹਿਣ ਦੀ ਕਿਸੇ ਵਿੱਚ ਕੀ ਹਿੰਮਤ ? ਬੱਚਿਆਂ ਨਾਲ ਪਿਆਰ ਵੀ ਕਰ ਲਿਆ ਕਰੋ…..।”
“ਤੇਰੇ ਕਹਿਣ ਦਾ ਮਤੱਲਬ ਇੰਨੇ ਵੱਡੇ ਇਹ ਮੇਰੇ ਪਿਆਰ ਦੇ ਬਗੈਰ ਹੀ ਹੋ ਗਏ । ਮੇਂ ਕੋਈ ਜ਼ਾਲਮ ਨਹੀਂ ਸੱਭ ਇਹਨਾਂ ਦੇ ਭਲੇ ਦੀ ਗੱਲ ਕਰਦਾ ਹਾਂ …..।”
“ਮੈਂ ਕਦ ਕਹਿੰਦੀ ਹਾਂ ਕਿ ਤੁਸੀਂ ਉਹਨਾਂ ਨੂੰ ਪਿਆਰ ਨਹੀਂ ਕਰਦੇ । ਮੈਂ ਤਾਂ ਬੱਸ ਐਨਾ ਕਿਹਾ ਕਿ ਬੱਚੇ ਹੁਣ ਜਵਾਨ ਹੋ ਗਏ ਹਨ । ਆਪਣੇ ਆਪ ਨੂੰ ਕੁੱਝ ਬਦਲੋ । ਹਰ ਵੇਲੇ ਸਖਤੀ ਚੰਗੀ ਨਹੀਂ ਹੁੰਦੀ……।”

“ਮੈਂ ਤੇਰੀ ਇਹ ਗੱਲ ਮੰਨਦਾ ਹਾਂ ਕਿ ਸਮੇਂ ਅਨੁਸਾਰ ਬੰਦੇ ਨੂੰ ਬਦਲਣਾ ਚਾਹੀਦਾ ਹੈ । ਵੈਸੇ ਇੱਕ ਗੱਲ ਹੈ ਕਿ ਤੇਰੇ ਮੁੰਡੇ ਮੇਰੀ ਪੂਰੀ ਇਜ਼ਤ ਕਰਦੇ ਹਨ। ਕਿਸੇ ਦੀ ਅੱਗੇ ਬੋਲਣ ਦੀ ਹਿੰਮਤ ਨਹੀਂ ਪੈਂਦੀ । ਸਖਤੀ ਛੱਡ ਕੇ ਆਰਾਮ ਨਾਲ ਗੱਲਬਾਤ ਕਰਾਂਗਾ ….।”

ਇਹ ਲਫਜ਼ ਕਹਿ ਕੇ ਸੌਦਾਗਰ ਸਿੰਘ ਹੱਸ ਪਿਆ । ਜਨਾਨੀ ਵੀ ਖੁਸ਼ ਹੋ ਗਈ । ਸੌਦਾਗਰ ਸਿੰਘ ਨੇ ਆਪਣਾ ਰੁਖ ਬਦਲ ਲਿਆ । ਪਿਉ ਦਾ ਨਰਮ ਰੁਖ ਵੇਖ ਕੇ ਮੁੰਡੇ ਵੀ ਹੈਰਾਨ ਸਨ । ਪਿਉ ਦੀ ਇਸ ਤਬਦੀਲੀ ਵਿੱਚ ਬੱਚੇ ਵੀ ਖੁਸ਼ ਸਨ । ਜਦ ਪਤਾ ਲੱਗਿਆ ਇਸ ਸਭ ਪਿੱਛੇ ਮਾਂ ਦੀ ਕਰਾਮਾਤ ਹੈ ਤਾਂ ਸੱਭ ਦਾ ਮਨ ਖੁਸ਼ ਹੋ ਗਿਆ । ਸੌਦਾਗਰ ਸਿੰਘ ਦਾ ਵਿਵਹਾਰ ਪੁੱਤਰਾਂ ਨਾਲ ਦੋਸਤਾਂ ਵਾਲਾ ਹੋ ਗਿਆ।

*****

ਜਸਪਾਲ ਸਿੰਘ ਜਿਸ ਮਸ਼ੀਨ ਨੂੰ ਇਕ ਵਾਰ ਠੀਕ ਕਰ ਲੈਂਦਾ ਉਸ ਮਸ਼ੀਨ ਵਿੱਚ ਛੇਤੀ ਨੁਕਸ ਨਾ ਪੈਂਦਾ । ਫੈਕਟਰੀਆਂ ਦੇ ਕੰਮ ਦਾ ਆਰਡਰ ਮੁੱਕਦਾ ਨਹੀਂ, ਸਗੋਂ ਅਡਵਾਂਸ ਪੈਸੇ ਦੇਣ ਵਾਲੇ ਕਾਫੀ ਆ ਜਾਂਦੇ । ਜਸਪਾਲ ਰੇਟ ਠੋਕ ਵਜਾ ਕੇ ਲੈਂਦਾ । ਵਪਾਰੀ ਰੇਟ ਖੁਸ਼ੀ-ਖੁਸ਼ੀ ਭਰਦੇ ਕਿਉਂਕਿ ਜਸਪਾਲ ਦੇ ਕੰਮ ਵਿੱਚ ਸਿਰ ਖਪਾਈ ਨਹੀਂ ਹੁੰਦੀ । ਇੱਕ ਦਿਨ ਜਸਪਾਲ ਸੌਦਾਗਰ ਸਿੰਘ ਕੋਲ ਬੈਠ ਗਿਆ ਤੇ ਕਹਿਣ ਲੱਗਾ, “ਭਾਪਾ ਜੀ ਥਾਂ ਤੇ ਆਪਣੇ ਕੋਲ ਬਹੁੱਤ ਹੈ । ਖਰਾਦ ਵਰਮ ਲਗਾ ਕੇ ਆਪਣਾ ਕੰਮ ਸ਼ੁਰੂ ਕਰਦੇ ਹਾਂ । ਕੰਮ ਠੇਕੇ ਤੇ ਸ਼ੁਰੂ ਕਰਵਾ ਲਵਾਂਗੇ । ਆਪਣੇ ਕੰਮ ਦਾ ਵਾਧਾ ਬਹੁੱਤ ਹੁੰਦਾ …..।”
“ਗੱਲ ਤਾਂ ਤੇਰੀ ਠੀਕ ਹੈ ਮੈਨੂੰ ਤੇਰੇ ਉੱਪਰ ਪੂਰਾ ਭਰੋਸਾ ਹੈ । ਤੂੰ ਆਪਣੇ ਕੰਮ ਵਿੱਚ ਮਾਰ ਨਹੀਂ ਖਾਂਦਾ । ਕੰਮ ਤੇਰਾ ਮਸ਼ੀਨਾ ਦਾ ਵੀ ਠੀਕ ਹੈ । ਆਪਣੀ ਫੈਕਟਰੀ ਦੌ ਟੌਹਰ ਵੱਖਰੀ ਹੁੰਦੀ ਹੈ।” “ਭਾਪਾ ਜੀ ਮਸ਼ੀਨਾਂ ਠੀਕ ਕਰਨ ਦਾ ਕੰਮ ਥੋੜ੍ਹੀ ਛੱਡਣਾ ਏ ਮੈਂ । ਉਹ ਚੱਲਦਾ ਹੀ ਰਹਿਣਾ ਹੈ । ਇਹ ਕੰਮ ਬੰਦੇ ਠੇਕੇ ‘ਤੇ ਕਰੀ ਜਾਣਗੇ । ਆਪਾਂ ਕਿਹੜਾ ਬੰਦੇ ਤਨਖਾਹ ਤੇ ਰੱਖਣੇ ਹਨ, ਸਿਰ ਦਰਦੀ ਤਾਂ ਲੈਣੀ ਹੀ ਨਹੀਂ………।”
“ਫਿਰ ਵੀ ਪੁੱਤ ਤੇਰੀ ਜ਼ਰੂਰਤ ਤਾਂ ਪੈਣੀ ਹੀ ਹੈ । ਤੈਨੂੰ ਫੈਕਟਰੀ ਜਾਣਾ ਪਿਆ ਤਾਂ ਮਸ਼ੀਨਾਂ ਕੌਣ ਠੀਕ ਕਰੇਗਾ……?”
“ਕੋਈ ਗੱਲ ਨਹੀਂ ਲੋਕ ਵੀ ਕਈ-ਕਈ ਦਿਨ ਕੰਮ ਚਲਾਉਂਦੇ ਹਨ ਹਨ, ਮੇਰੇ ਕੋਲ ਬੰਦਿਆਂ ਦੀ ਘਾਟ ਨਹੀਂ ਹੈ…..।”
“ਠੀਕ ਹੈ ਪੁੱਤ ! ਪੈਸੇ ਦੀ ਫ਼ਿਕਰ ਨਾ ਕਰੀਂ…..।”

“ਕੋਈ ਗੱਲ ਨਹੀਂ ਭਾਪਾ ਜੀ ! ਤੁਹਾਡੇ ਹੁੰਦਿਆਂ ਪੈਸੇ ਦਾ ਕਾਹਦਾ ਫ਼ਿਕਰ, ਤੁਹਾਡੇ ਕੋਲੋਂ ਹੀ ਸੁੱਭ ਕੁੱਝ ਲੈਣਾ ਹੁੰਦਾ ਹੈ…..।”
ਜਸਪਾਲ ਨੇ ਫੈਕਟਰੀ ਲਗਾ ਲਈ । ਸੁੱਖ ਨਾਲ ਕੰਮ ਵੀ ਚੱਲ ਪਿਆ । ਮਸ਼ੀਨਾਂ ਦਾ ਕੰਮ ਵੀ ਪੂਰੀ ਤਰ੍ਹਾਂ ਚੱਲ ਰਿਹਾ ਸੀ । ਕੰਮ ਤਾਂ ਸਾਰੇ ਦਾ ਸਾਰਾ ਠੇਕੇ ਤੇ ਸੀ । ਠੈਕੇਦਾਰ ਆਪਣ ਿਲੋੜ ਤੋਂ ਵੱਧ ਕੰਮ ਕਰਦੇ । ਪੈਸੇ ਦੇ ਮਾਮਲੇ ਵਿੱਚ ਜਸਪਾਲ ਰੱਜ ਕੇ ਕੰਜੂਸੀ ਕਰਦਾ । ਕੋਈ ਦੱਸ ਮੰਗਦਾ ਤਾਂ ਉਸਨੂੰ ਪੰਜ ਦਿੰਦਾ । ਖੁਦ ਰੇਟ ਠੋਕ ਵਜਾ ਕੇ ਲੈਂਦਾ । ਇੱਕ ਤਾਂ ਜਸਪਾਲ ਦਾ ਕਵਾਲਟੀ ਵਧੀਆ ਸੀ ਦੂਜਾ ਉਸਦਾ ਮਾਲ ਬਾਕੀ ਫੈਕਟਰੀਆਂ ਵਾਲਿਆਂ ਨਾਲੋਂ ਵੱਧ ਹੁੰਦਾ । ਮੁੱਕਦੀ ਗੱਲ ਇਸ ਵਕਤ ਜਸਪਾਲ ਦਾ ਮੁਕੱਦਰ ਕਾਫੀ ਚਮਕ ਰਿਹਾ ਸੀ ।

ਸੋਦਾਗਰ ਸਿੰਘ ਦਾ ਲੰਗੋਟੀਆ ਯਾਰ ਦਲੀਪ ਸਿੰਘ ਕੰਮ ਉਸਦਾ ਵੀ ਆਪਣਾ ਨਿੱਜੀ ਸੀ । ਆਟੇ ਦੀ ਚੱਕੀ ਸੀ । ਇੱਕ ਕੁੜੀ ਤੇ ਦੋ ਮੁੰਡੇ ਸਨ ਉਸਦੇ । ਛੋਟੀ ਕੁੜੀ ਦਾ ਨਾਮ ਮਨਜੀਤ ।

ਬੈਠੇ-ਬੈਠੇ ਦਲੀਪ ਸਿੰਘ ਸੌਦਾਗਰ ਸਿੰਘ ਨੂੰ ਕਹਿਣ ਲੱਗਾ, “ਸੌਦਾਗਰ ਸਿਹਾਂ ਤੂੰ ਆਪਣਾ ਬਚਪਨ ਦਾ ਦੋਸਤ ਏਂ, ਫਿਰ ਜਾਤ-ਬਰਾਦਰੀ ਵੀ ਆਪਣੀ ਇੱਕ ਹੀ ਹੈ ਕੋਈ ਮੁੰਡਾ ਹੀ ਦੱਸ ਆਪਣੀ ਮਨਜੀਤ ਵਾਸਤੇ । ਖਾਂਦਾ-ਪੀਂਦਾ ਕੁਝ ਨਾ ਹੋਵੇ ਚਾਹੇ ਗਰੀਬ ਹੀ ਹੋਵੇ । ਅਸੀਂ ਆਪਣੇ ਆਪ ਸੈੱਟ ਕਰ ਲਵਾਂਗੇ …..।”

“ਦਲੀਪ ਸਿੰਹਾਂ ਗੱਲ ਤਾਂ ਤੇਰੀ ਠੀਕ ਹੈ । ਆਪਣੀ ਮਨਜੀਤ ਗਊ ਹੈ ਗਊ । ਗੁਰਬਾਣੀ ਉਸਨੂੰ ਸਾਰੀ ਚੇਤੇ ਹੈ । ਹਰ ਵੇਲੇ ਵਾਹਿਗੁਰੂ ਦਾ ਨਾਮ ਲੈਂਦੀ ਰਹਿੰਦੀ ਹੈ । ਵਾਹਿਗੁਰੂ ਨਾ ਕਰੇ ਅਗਰ ਐਸੀ ਬੱਚੀ ਨੂੰ ਕੋਈ ਮਾੜਾ ਬੰਦਾ ਟੱਕਰ ਜਾਵੇ ਤਾਂ ਬਹੁੱਤ ਵੱਡਾ ਪਾਪ ਹੋਵੇਗਾ । ਨਾਲੇ ਦਲੀਪ ਸਿਹਾਂ ਅੱਜ ਕਲੱ੍ਹ ਕਿਸੇ ਦੀ ਜਿੰਮੇਵਾਰੀ ਚੁੱਕਣ ਦਾ ਸਮਾਂ ਨਹੀਂ । ਦੱਸਦੇ ਕੁੱਝ ਤੇ ਨਿਕਲਦਾ ਕੁੱਝ ਹੋਰ ਹੈ । ਅਗਰ ਰਿਸ਼ਤਾ ਚੰਗਾ ਮਿਲ ਜਾਵੇ ਤਾਂ ਕੋਈ ਕੁੱਝ ਨਹੀਂ ਕਹਿੰਦਾ ਪਰ ਜੇਕਰ ਰਿਸ਼ਤਾ ਮਾੜਾ ਨਿਕਲ ਆਵੇ ਤਾਂ ਵਿਚਲੇ ਵਿਚੋਲੇ ਨੂੰ ਮਾੜਾ ਕਿਹਾ ਜਾਂਦਾ ਹੈ……।”

“ਸੌਦਾਗਰ ਸਿੰਹਾ ਤੇਰੀ ਗੱਲ ਤਾਂ ਕੁਝ ਹੱਦ ਤੱਕ ਠੀਕ ਹੈ ਲੇਕਿਨ ਅਗਰ ਸਾਰੇ ਤੇਰੇ ਵਾਂਗ ਸੋਚਣ ਲੱਗ ਜਾਣ ਤਾਂ ਫਿਰ ਦੋ ਸਿਰ ਕੌਣ ਜੋੜੇਗਾ ? ਬੰਦਾ ਤਾਂ ਆਪਣੇ ਵੱਲੋਂ ਚੰਗਾ ਹੀ ਸੋਚਦਾ ਹੈ ਅੱਗੋਂ ਕਿਹੜਾ ਕੋਈ ਕਿਸੇ ਦੇ ਢਿੱਡ ‘ਚ ਵੜਿਆ ਹੁੰਦਾ ਹੈ ? ਤਾਂ ਹੀ ਤਾਂ ਕਹਿੰਦੇ ਹਨ “ਰਾਹ ਪਿਆਂ ਜਾਣੀਏ ਜਾਂ ਵਾਹ ਪਿਆਂ ।” ਸੁੱਖ ਤਾਂ ਧੀ-ਪੁੱਤ ਦੇ ਕਰਮਾਂ ਦਾ ਹੁੰਦਾ ….।”

“ਤੇਰੀ ਗੱਲ ਦਲੀਪ ਸਿੰਹਾਂ ਮੈਂ ਨਹੀਂ ਮੰਨਦਾ । ਰਿਸ਼ਤਾ ਹਮੇਸ਼ਾਂ ਜਾਪਹਿਚਾਣ ਵਿੱਚ ਹੁੰਦਾ ਹੈ । ਰਿਸ਼ਤਾ ਕਰਵਾਉਣ ਵਾਲੇ ਨੂੰ ਦੋਹਾਂ ਪਰਵਾਰਾਂ ਦਾ ਪਤਾ ਹੁੰਦਾ ਹੈ । ਫਿਰ ਚੰਗੇ ਮਾੜੇ ਦਾ ਕਿਵੇਂ ਪ।ਤਾ ਨਹੀਂ ਲੱਗਦਾ । ਕਈ ਵਾਰ ਦੱਸਿਆ ਕੁੱਝ ਹੋਰ ਹੁੰਦਾ ਤੇ ਨਿਕਲਦਾ ਕੁੱਝ ਹੋਰ ਹੀ ਹੁੰਦਾ ਬਾਅਦ ਵਿੱਚ …।”

“ਲੋਕਾਂ ਦੀਆਂ ਗੱਲ ਛੱਡ ਸੌਦਾਗਰ ਸਿੰਹਾਂ ਤੇਰੇ ਉੱਪਰ ਮੈਨੂੰ ਪੂਰਾ ਭਰੋਸਾ ਹੈ । ਤੂੰ ਕੋਈ ਮੁੰਡਾ ਦੱਸ ਮਨਜੀਤ ਵਾਸਤੇ । ਇੰਨੇ ਸਾਲਾਂ ਦਾ ਤੇਰਾ ਤਜ਼ੁਰਬਾ ਹੈ ਤੇ ਤੇਰੇ ਕਈ ਚੰਗੇ ਲਾਈਕ ਲਾਈਕ ਸ਼ਗਿਰਦ ਹਨ । ਉਹਨਾਂ ਵਿੱਚੋਂ ਕਿਸੇ ਇੱਕ ਨਾਲ ਮਨਜੀਤ ਦਾ ਸਾਕ ਕਰਵਾ ਦੇ…..।”
“ਦਲੀਪ ਸਿੰਹਾਂ ਤੂੰ ਆਪਣਾ ਭਰਾ ਜੋਟੀਦਾਰ ਏਂ । ਕਿਸੇ ਦੀ ਜਿੰਮੇਵਾਰੀ ਚੁਕੱਣ ਦਾ ਮੇਰੇ ਵਿੱਚ ਤਾਂ ਹੌਂਸਲਾ ਨਹੀਂ । ਫਿਰ ਆਪਣੇ ਜਸਪਾਲ ਬਾਰੇ ਤੇਰਾ ਕੀ ਖਿਆਲ ਹੈ ……?”

ਧਰਮ ਨਾਲ ਸੌਦਾਗਰ ਸਿੰਹਾਂ ਮੇਰੇ ਮੂੰਹ ਦੀ ਗੱਲ ਖੋਹ ਲਈ। ਸੌਦਾਗਰ ਸਿੰਹਾਂ ਜਸਪਾਲ ਤਾਂ ਤੇਰਾ ਹੀਰਾ ਹੈ । ਇਹੋ ਜਿਹੇ ਬੱਚੇ ਨਹੀਂ ਲੱਭਦੇ । ਜਸਪਾਲ ਤੇਰੀ ਔਲਾਦ ਹੈ ਕਦੇ ਵੀ ਮਾੜੀ ਨਹੀਂ ਹੋ ਸਕਦੀ । ਅਗਰ ਗੱਲ ਬਣ ਜਾਵੇ ਤਾਂ ਮਨਜੀਤ ਦੇ ਭਾਗ ਖੁੱਲ੍ਹ ਜਾਣ । ਜਸਪਾਲ ਨਾ ਖਾਂਦਾ ਨਾ ਪੀਂਦਾ, ਬੱਸ ਆਪਣਾ ਕਾਰੋਬਾਰ ਕਰਦਾ । ਇੰਨੀ ਛੋਟੀ ਉਮਰ ਵਿੱਚ ਫੈਕਟਰੀ ਚਲਾ ਰਿਹਾ ਹੈ ਅਤੇ ਮਸ਼ੀਨਾ ਦਾ ਕੰਮ ਕਰਦਾ ਹੈ। ਵਿਹਲਾ ਭੈਠਾ ਕਦੇ ਨਹੀਂ ਵੇਖਿਆ ….।”

“ਚੰਗਾ ਦਲੀਪ ਸਿੰਹਾਂ ਤੇਰੀ ਬਾਬੀ ਨਾਲ ਗੱਲ ਕਰਦਾ ਹਾਂ…..।”

“ਚੰਗਾ ਸੌਦਾਗਰ ਸਿੰਹਾਂ, ਹੁਣ ਮੈਂ ਵੀ ਚੱਲਦਾ ਹਾਂ । ਫਿਰ ਆਵਾਂਗਾ ਜੋ ਸਲਾਹ ਹੋਵੇਗੀ ਦੱਸ ਦੇਵੀਂ ਮੈਂ ਵੀ ਦੱਸਾਂਗਾ ਸਲਾਹ ਕਰਕੇ …..।”
ਖੁਸ਼ੀ-ਖੁਸ਼ੀ ਦਲੀਪ ਸਿੰਘ ਚਲਾ ਗਿਆ । ਦਲੀਪ ਸਿੰਘ ਨੂੰ ਤਾਂ ਜਿਵੇਂ ਰੱਬ ਮਿਲ ਗਿਆ ਹੋਵੇ । ਘਰ ਜਾਕੇ ਦਲੀਪ ਸਿੰਘ ਨੇ ਦੋਹਾਂ ਮੁੰਡਿਆਂ ਤੇ ਉਹਨਾਂ ਦੀਆਂ ਜਨਾਨੀਆਂ ਨੂੰ ਦੱਸਿਆ ।

“ਬਾਪੂ ਕੀ ਗੱਲ ਹੈ ? ਅੱਜ ਬੜਾ ਖੁਸ਼ ਨਜ਼ਰ ਆ ਰਿਹਾ ਏਂ ….।” ਬਸੰਤ ਸਿੰਘ ਆਪਣੇ ਪਿਉ ਨੂੰ ਮਜ਼ਾਕ ਕਰਦਾ ਕਹਿਣ ਲੱਗਾ ।
“ਬਸੰਤ ਦੇ ਬਾਪੂ ਸੱਚ ਹੀ ਬੜਾ ਖਿੜਿਆ ਪਿਆ ਏਂ । ਕੋਈ ਬੂਟੀ ਮਿਲ ਗਈ ਜਾਂ ਖਜਾਨਾ …..?” 
“ਉਏ ਕਮਲਿਉ! ਦਲੀਪ ਸਿੰਘ ਖੁਸ਼ ਨਹੀਂ ਹੋ ਸਕਦਾ । ਮੇਰੇ ਕੋਲ ਤੁਸੀਂ ਕਿਸੇ ਬੂਟੀ ਜਾਂ ਖਜਾਨੇ ਤੋਂ ਘੱਟ ਹੋ ? ਮੈਨੂੰ ਖਜਾਨੇ ਦੀ ਕੀ ਲੋੜ ਹੈ ? ਵਾਹਿਗੁਰੂ ਦੀ ਬਹੁੱਤ ਮਿਹਰ ਹੈ ਮੇਰੇ ਉੱਤੇ ।”
“ਬਾਪੂ ਸਾਨੂੰ ਕਿਉਂ ਸ਼ੁਦਾਈ ਬਣਾ ਰਿਹਾ ਏਂ ? ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਜੋ ਤੇਰੇ ਪੈਰ ਧਰਤੀ ਤੇ ਨਹੀਂ ਲੱਗ ਰਹੇ ।” ਨਾਜ਼ਰ ਸਿੰਘ ਹੱਸਦਾ ਹੋਇਆ ਬੋਲਿਆ ।
ਤੁਹਾਡੀਆਂ ਟਿੱਚਰਾਂ ਜੇ ਮੁੱਕਣ ਤਾਂ ਤੁਹਾਨੂੰ ਕੋਈ ਗੱਲ ਦੱਸਾਂ । ਗੱਲ ਤਾਂ ਤੁਹਾਡੀ ਸੋਲਾਂ ਆਨੇ ਸੱਚ ਹੈ, ਮੈਨੂੰ ਅੱਜ ਬੜਾ ਕੁੱਝ ਮਿਲ ਗਿਆ ਹੈ । ਜਿਸਦੀ ਉੇਮੀਦ ਵੀ ਨਹੀਂ ਸੀ, ਉਹ ਮਿਲ ਗਿਆ ਹੈ । ਰੱਬ ਨੇ ਮੇਰੀ ਝੋਲੀ ਭਰ ਦਿੱਤੀ ਹੈ । ਬੱਸ ਹੁਣ ਪ੍ਰਮਾਤਮਾ ਦਾ ਹੱਥ ਸਾਡੇ ਤੇ ਬਣਿਆ ਰਹੇ…….।”
ਦਲੀਪ ਸਿੰਘ ਦੀਆਂ ਦੋਵੇਂ ਨੂੰਹਾਂ ਕਾਹਲੀਆਂ ਪੈਂਦੀਆਂ ਬੋਲੀਆਂ, “ਬਾਪੂ ਆਹ ਕੀ ਕਹਾਣੀਆਂ ਹੀ ਪਾਈ ਜਾਵੇਂਗਾ ਜਾਂ ਸਾਡੀ ਜਾਨ ਕੱਢ ਲਵੇਂਗਾ । ਸਾਨੂੰ ਵੀ ਤਾਂ ਖੁਸ਼ੀ ਦਾ ਪਤਾ ਲੱਗੇ । ਸਾਰੇ ਦਾ ਸਾਰਾ ਮਜ਼ਾ ਆਪ ਹੀ ਲਈ ਜਾਣਾ ਏ…..।” ਕਹਿ ਕੇ ਉੱਚੀ-ਉੱਚੀ ਹੱਸ ਪਈਆਂ ।
ਦਲੀਪ ਸਿੰਘ ਨੇ ਨੂੰਹਾ ਨੂੰ ਦੀਆਂ ਵਾਲਾ ਪਿਆਰ ਦਿੱਤਾ ਸੀ । ਨੂੰਹਾਂ ਵੀ ਦਲੀਪ ਸਿੰਘ ਨੂੰ ਸਹੁਰਾ ਨਹੀਂ ਪਿਉ ਸਮਝਦੀਆਂ ਸਨ ।
“ਆਪਣਾ ਸੌਦਾਗਰ ਸਿੰਘ ਹੈ ਨਾ…..!”
“ਹਾਂ ਸੌਦਾਗਰ ਚਾਚਾ ! ਬੜਾ ਭਲਾ ਇਨਸਾਨ ਹੈ । ਕਿਉਂ ? ਕੀ ਹੋਇਆ ? ਉਹਨਾਂ ਨੂੰ ।”
“ਉਹ ਤਾਂ ਠੀਕ-ਠਾਕ ਹੈ । ਉਹਨਾਂ ਦਾ ਵਿਚਕਾਰ ਵਾਲਾ ਮੁੰਡਾ ਜਸਪਾਲ ਕਿਸ ਤਰ੍ਹਾਂ ਦਾ ਮੁੰਡਾ ਹੈ…..?”
“ਬਾਪੂ ਜਸਪਾਲ ਬੜਾ ਚੰਗਾ ਮੁੰਡਾ ਹੈ । ਕੋਈ ਐਬ ਨਹੀਂ ਖੂਬ ਕਾਰੋਬਾਰ ਕਰਦਾ ਹੈ । ਰੱਜ ਕੇ ਮਿਹਨਤੀ ਹੈ ।ਬਾਪੂ ਇਹਨਾਂ ਬਾਰੇ ਕਿਉਂ ਪੁੱਛ ਰਿਹਾ ਏਂ….?”
“ਸੌਦਾਗਰ ਸਿੰਘ ਦੀ ਤਾਂ ਗੱਲ ਹੈ …..।”
“ਕਿਹੜੀ ਗੱਲ ਸੌਦਾਗਰ ਸਿੰਘ ਦੀ ਬਾਪੂ …..?”
“ਆਪਣੀ ਮਨਜੀਤ ਲਈ ਜਸਪਾਲ ਕਿਵੇਂ ਰਹੇਗਾ…?”
ਦਲੀਪ ਸਿੰਘ ਦੇ ਸਵਾਲ ਨੇ ਸੱਭ ਨੂੰ ਗੰਭੀਰ ਕਰ ਦਿੱਤਾ ।
ਦਲੀਪ ਸਿੰਘ ਦੀ ਪਤਨੀ ਨਸੀਬ ਕੌਰ ਬੋਲੀ, “ਬਸੰਤੇ ਦੇ ਬਾਪੂ ਬੰਦੇ ਤਾਂ ਸੁੱਖ ਨਾਲ ਸੱਭ ਠੀਕ ਹਨ । ਕਿਸੇ ਨੇ ਦੱਸ ਪਾਈ ਉਸਦੇ ਮੁੰਡੇ ਦੀ….?”
“ਹੈਂ ਕਮਲੀ ਨਾ ਹੋਵੇ ਤਾਂ, ਰਹੀ ਨਾ ਝੱਲੀ ਦੀ ਝੱਲੀ । ਸੌਦਾਗਰ ਸਿੰਘ ਆਪਣਾ ਬਚਪਨ ਦਾ ਦੋਸਤ ਹੈ । ਉਸ ਨਾਲ ਆਪਣੀ ਮਨਜੀਤ ਦੇ ਰਿਸ਼ਤੇ ਬਾਰੇ ਗੱਲ ਕੀਤੀ । ਉਸਨੇ ਕਿਹਾ ਆਪਣੀ ਮਨਜੀਤ ਕਾਫੀ ਸਾਊ ਹੈ । ਕਿਸੇ ਦੀ ਜਿੰਮੇਵਾਰੀ ਨਹੀਂ ਚੁੱਕ ਸਕਦਾ ਅਗਰ ਜਸਪਾਲ ਨਾਲ ਰਿਸ਼ਤਾ ਕਰਨਾ ਹੈ ਤਾਂ ਗੱਲ ਕਰੋ …।”
“ਕਿਉਂ ਪੁੱਤ ਬਸੰਤੇ, ਨਾਜਰ ਸਿੰਹਾਂ ਤੇ ਕੁੜੀਉ ! ਤੁਹਾਨੂੰ ਕਿੱਦਾਂ ਲੱਗੀ ਤੁਹਾਡੇ ਬਾਪੂ ਦੀ ਗੱਲ…..?” ਨਸੀਬ ਕੌਰ ਖੁਸ਼ ਹੁੰਦੀ ਬੋਲੀ ।
ਸਭ ਗੰਬੀਰਤਾ ਨੂੰ ਤੋੜਦੇ ਹੋਏ ਬੋਲੇ, “ਬਾਪੂ ਬੰਦੇ ਤਾਂ ਟੀਕ ਠਾਕ ਨੇ । ਮੁੰਡਾ ਵੀ ਆਪਣੀ ਮਨਜੀਤ ਵਾਸਤੇ ਨੇਕ ਹੈ । ਸੌਦਾਗਰ ਚਾਚਾੇ ਨੇ ਖੁਦ ਰਿਸ਼ਤਾ ਮੰਗਿਆ । ਇਸ ਨਾਲੋਂ ਚੰਗੀ ਕਿਹੜੀ ਗੱਲ ਹੈ ? ਫਿਰ ਜਾਤ-ਬਰਾਦਰੀ ਆਪਣੀ ਹੈ । ਸਾਡੇ ਵੱਲੋਂ ਰਿਸ਼ਤਾ ਪੱਕਾ ਸਮਝੋ । ਸਾਨੂੰ ਕੋਈ ਇਤਰਾਜ਼ ਨਹੀਂ ।
ਬਸੰਤ ਸਿੰਘ ਦੀ ਹਾਂ ਵਿੱਚ ਸਭ ਨੇ ਹਾਂ ਮਿਲਾਈ ਤੇ ਸਭ ਦੇ ਚਿਹਰੇ ਖਿੜ੍ਹ ਗਏ ।
“ਸਭ ਦੇ ਯਤਨਾਂ ਨਾਲ ਮਨਜੀਤ ਅਤੇ ਜਸਪਾਲ ਦਾ ਰਿਸ਼ਤਾ ਸਿਰੇ ਚੜ ਗਿਆ । ਜਸਪਾਲ ਮਨਜੀਤ ਨੂੰ ਪਿਆਰ ਤਾਂ ਕਰਦਾ ਪਰ ਆਪਣੇ ਕਾਰੋਬਾਰ ਵਿਚ ਕਾਫੀ ਗੰਭੀਰ ਸੀ । ਮਨਜੀਤ ਇਕ ਚੰਗੀ ਪਤਨੀ ਸਿੱਧ ਹੋ ਰਹੀ ਸੀ । ਲੈਣ ਦੇਣ ਵਿਚ ਦਲੀਪ ਸਿੰਘ ਨੇ ਕੋਈ ਕਸਰ ਨਾ ਛੱਡੀ । ਭੁੱਖ ਸੌਦਾਗਰ ਸਿੰਘ ਨੂੰ ਵੀ ਕੋਈ ਲੈਣ ਦੇਣ ਨਹੀਂ ਦੇਂਦੀ ਸੀ । ਦੋਵੇਂ ਪਰਿਵਾਰਾਂ ਦਾ ਪਿਆਰ ਆਪਸ ਵਿਚ ਦਿਨੋਂ-ਦਿਨ ਵੱਧ ਰਿਹਾ ਸੀ । ਸਮਾਂ ਆਪਣੀ ਚਾਲੇਂ ਚੱਲਦਾ ਗਿਆ । ਜਸਪਾਲ ਦੇ ਪਹਿਲੇ ਕੁੜੀ ਹੋਈ । ਫਿਰ ਦੋ ਸਾਲਾਂ ਬਾਅਦ ਕੁੜੀ ਹੋਈ । ਚਾਹੇ ਜਸਪਾਲ ਕੁੜੀਆਂ ਨੂੰ ਵੱਧ ਪਿਆਰ ਕਰਦਾ ਸੀ । ਫਿਰ ਵੀ ਮੰਡੇ ਦੀ ਚਾਹਤ ਉਸ ਦੇ ਦਿਲ ਵਿਚ ਸਦਾ ਹੀ ਸੀ ।”
“ਦੇਖ ਮਨਜੀਤ ਤੂੰ ਰੱਬ ਦੀ ਬਹੁਤੀ ਭਗਤੀ ਕਰਦੀ ਹੈ । ਰੱਬ ਕੋਲੋਂ ਮੰਡੇ ਦੀ ਦਾਤ ਮੰਗ ਰੱਬ ਜਰੂਰ ਪੂਰੀ ਕਰੇਗਾ…….।”
“ਕਿਉਂ ਨਹੀਂ ਕਿਹੜੀ ਜਨਾਨੀ ਹੈ ਜਿਹੜੀ ਦੁੱਧ ਪੁੱਤ ਨਹੀਂ ਚਾਹੁੰਦੀ ਮਾਂ । ਹਾਂ ਪਰ ਇਹ ਰੱਬ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ ਬੰਦਾ ਕੀ ਕਰ ਸਕਦਾ ਹੈ……।”
“ਇਸ ਦਾ ਮਤਲੱਬ ਸਾਡੀ ਕਿਸਮਤ ਵਿਚ ਪੁੱਤ ਦਾ ਸੁੱਖ ਨਹੀਂ । ਇੰਨ੍ਹੀ ਜਾਇਦਾਦ ਪੈਸਾ ਕਿਸ ਵਾਸਤੇ……?”
“ਮੇਰਾ ਮਤਲੱਬ ਇਹ ਨਹੀਂ ਕਿ ਸਾਡੀ ਕਿਸਮਤ ਵਿਚ ਪੁੱਤ ਨਹੀਂ । ਜਦ ਸਮਾਂ ਆਵੇਗਾ ਰੱਬ ਆਪੇ ਹੀ ਦੇਵੇਗਾ । ਜਦ ਉਸ ਵਾਹਿਗੁਰੂ ਦੀ ਮਰਜ਼ੀ ਹੋਵੇਗੀ । ਉਹ ਮੇਹਰ ਕਰੇਗਾ । ਤੁਸੀਂ ਚਿੰਤਾ ਕਿੳਂੁ ਕਰਦੇ ਹੋ……?”
“ਨਹੀਂ ਮਨਜੀਤ ਹੁਣ ਬਰਦਾਸ਼ਤ ਨਹੀਂ ਹੰਦਾ । ਵੱਡੇ ਭਾਅ ਦੇ ਮੁੰਡੇ ਛੋਟੇ ਰਣਜੀਤ ਦੇ ਵੀ ਮੁੰਡੇ ਮੇਰਾ ਕੋਈ ਪੁੱਤ ਨਹੀਂ । ਮੈਨੂੰ ਵੀ ਤਾਂ ਵਾਰਿਸ ਦੀ ਜ਼ਰੂਰਤ ਹੈ…..।”
“ਐਵੀਂ ਦਿਲ ਛੋਟਾ ਨਾ ਕਰੋ । ਵਾਹਿਗੁਰੂ ਆਪੇ ਹੀ ਠੀਕ ਕਰੇਗਾ…..।”
“ਕਦ ਕਰੇਗਾ ? ਬੁੱਢੇ ਵੇਲੇ ।ਉਸਦਾ ਸੁੱਖ ਕੌਣ ਭੋਗੇਗਾ……..?”
“ਤੁਹਾਨੂੰ ਵਾਹਿਗੁਰੂ ਤੇ ਭਰੋਸਾ ਨਹੀਂ ਰਿਹਾ । ਉਸ ਦੇ ਘਰ ਦੇਰ ਹੈ ਪਰ ਹਨ੍ਹੇਰ ਨਹੀਂ…….।”
“ਸੋਦਾਗਰ ਸਿੰਘ ਵੀ ਅਕਸਰ ਜਸਪਾਲ ਨੂੰ ਹੌਂਸਲਾ ਦਿੰਦਾ । ਜਸਪਾਲ ਦੀ ਮਾਂ ਵੀ ਕਾਫੀ ਚਿੰਤਾ ਕਰਦੀ । ਨਿੱਤ ਗੁਰਦੁਆਰੇ ਮੱਥਾ ਟੇਕਦੀ । ਪੁੱਤ ਲਈ ਦੁੱਧ ਪੁੱਤ ਦਾਤ ਮੰਗਦੀ । ਬਾਬੇ ਬੁੱਢੇ ਗਈ ਗੁਰੂੁ ਦੀ ਵਡਾਲੀ ਗਈ । ਵੈਸ਼ਨੋ ਦੇਵੀ ਸੁੱਖਣਾ ਸੁੱਖੀ । ਸਭ ਦੀਆਂ ਦੁਆਵਾਂ ਸਦਕਾ ਮਨਜੀਤ ਗਰਭਵਤੀ ਹੋਈ । ਜਸਪਾਲ ਨੇ ਬੜਾ ਖਿਆਲ ਰੱਖਿਆ । ਡਿਲਵਰੀ ਵੇਲੇ ਜਦ ਨਰਸ ਬਾਹਰ ਆਈ ਤਾਂ ਆਉਂਦੀ ਪੁੱਛਣ ਲੱਗੀ ।”
“ਜਸਪਾਲ ਸਿੰਘ ਜੀ ਕੌਣ ਹਨ ?”
“ਮੈਂ ਹਾਂ ਜਸਪਾਲ ਸਿੰਘ ਮਨਜੀਤ ਮੇਰੀ ਪਤਨੀ ਠੀਕ-ਠਾਕ ਹੈ ।”
“ਜਸਪਾਲ ਜੀ ਪਹਿਲਾਂ ਵਧਾਈ ਦਿਉ ਫਿਰ ਦੱਸਾਂਗੀ……।”
“ਤੁਸੀਂ ਕੀ ਚਾਹੁੰਦੇ ਹੋ । ਜੋ ਚਾਹੁੰਦੇ ਹੋ ਉਹ ਹੀ ਮਿਲੇਗਾ । ਦੱਸੋ ਕੀ ਹੋਇਆ……?”
“ਜਸਪਾਲ ਸਿੰਘ ਜੀ ਤੁਹਾਡੇ ਘਰ ਪੁੱਤ ਨੇ ਜਨਮ ਲਿਆ ਹੈ……।”
“ਅੱਛਾ……..।”
“ਇਹ ਲਫ਼ਜ ਕਿਹ ਕੇ ਜਸਪਾਲ ਨੇ ਜੇਬ ਵਿਚ ਹੱਥ ਪਾਇਆ ਤੇ ਜਿੰਨ੍ਹੇ ਪੈਸੇ ਹੱਥ ਵਿਚ ਆਏ ਸਭ ਨਰਸ ਨੂੰ ਦੇ ਦਿੱਤੇ । ਨਰਸ ਖੁਸ਼ੀ-ਖੁਸ਼ੀ ਚਲੀ ਗਈ।”
“ਮਨਜੀਤ ਘਰ ਆ ਗਈ । ਘਰ ਵਿਚ ਖੁਸ਼ੀਆਂ ਦੀ ਬਰਸਾਤ ਹੋ ਗਈ । ਭੰਗੜੇ, ਗਿੱਧੇ, ਖੁਸਰੇ, ਭੰਡ ਸਭ ਵਧਾਈਆਂ ਦੇ ਕੇ ਪੈਸੇ ਲੈ ਕੇ ਜਾ ਰਹੇ ਸਨ । ਸੌਦਾਗਰ ਸਿੰਘ ਕਾਫੀ ਖੁਸ਼ ਨਜ਼ਰ ਆ ਰਿਹਾ ਸੀ । ਚਾਹੇ ਸੋਦਗਾਰ ਦੇ ਹੋਰ ਵੀ ਪੁੱਤ ਸਨ । ਪਰ ਜਸਪਾਲ ਨਾਲ ਉਸਦਾ ਕੁੱਝ ਖਾਸ ਹੀ ਪਿਆਰ ਸੀ । ਜਸਪਾਲ ਨਾਲੋਂ ਵੱਧ ਪਿਆਰ ਜਸਪਾਲ ਦੇ ਮਾਂ-ਪਿਉ ਕਰ ਰਹੇ ਸਨ ।”
“ਸਮਾਂ ਆਪਣੀਆਂ ਚਾਲਾਂ ਚੱਲਦਾ ਗਿਆ । ਮੰਡੇ ਦਾ ਨਾਮ ਰਾਜਬੀਰ ਰੱਖਿਆ ਗਿਆ। ਦਾਦਾ-ਦਾਦੀ ਪਿਆਰ ਨਾਲ ਰਾਜਾ-ਰਾਜਾ ਕਿਹ ਕੇ ਬੁਲਾਉਂਦੇ । ਜਸਪਾਲ ਦੇ ਦੂਸਰੇ ਭਰਾਵਾਂ ਦੀਆਂ ਜਨਾਨੀਆਂ ਨੂੰ ਅਕਸਰ ਈਰਖਾ ਹੰਦੀ ਰਹਿੰਦੀ । ਕਹਿੰਦੀਆਂ ਜਸਪਾਲ ਦੇ ਮੰਡੇ ਨੂੰ ਕਿਹੜੇ ਲਾਲ ਲੱਗੇ ਹੋਏ ਹਨ । ਜਿਹੜੇ ਸਾਡੇ ਮੰਡਿਆਂ ਨੂੰ ਨਹੀਂ ਲੱਗੇ । ਬੀਬੀ-ਭਾਪਾ ਰਾਜਾ-ਰਾਜਾ ਕਹਿੰਦੇ ਥੱਕਦੇ ਨਹੀਂ । ਸਾਡੇ ਬੱਚੇ ਤਾਂ ਨਜ਼ਰ ਨਹੀਂ ਆਉਂਦੇ । ਸੌਦਾਗਰ ਸਿੰਘ ਅਤੇ ਉਸ ਦੀ ਪਤਨੀ ਕਿਸੇ ਦੀ ਪ੍ਰਵਾਹ ਨਹੀਂ ਕਰਦੇ । ਜਸਪਾਲ ਦੇ ਭਰਾ ਚਾਹੇ ਅਲੱਗ-ਅਲੱਗ ਮਕਾਨਾਂ ਵਿਚ ਰਹਿੰਦੇ ਸਨ । ਜਦ ਵੀ ਉਹਨਾਂ ਦੀਆਂ ਜਨਾਨੀਆਂ ਇਕੱਠੀਆਂ ਹੰਦੀਆਂ । ਉਹ ਮਨਜੀਤ ਦੇ ਦਿਲ ਨੂੰ ਦੁੱਖ ਪਹੁੰਚਾਉਂਦੀਆਂ ਤੇ ਉਸਦਾ ਦਿਲ ਸਾੜਦੀਆਂ । ਮਨਜੀਤ ਸਭ ਬਰਦਾਸ਼ ਕਰ ਰਹੀ ਸੀ ।ਦਾਦੀ-ਦਾਦੇ ਨੇ ਆਪਣੇ ਪੋਤਰੇ ਦੀਆਂ ਸਭ ਸੁੱਖਣਾ ਪੂਰੀਆਂ ਕੀਤੀਆਂ । ਉੱਧਰ ਜਸਪਾਲ ਦੀਆਂ ਕੁੜੀਆਂ ਵੀ ਜਵਾਨ ਹੋ ਰਹੀਆ ਸਨ । ਮੰਡਾ ਕੁੜੀਆਂ ਤੋਂ ਕਾਫੀ ਛੋਟਾ । ਪੜ੍ਹਾਈ ਖਤਮ ਕਰਨ ਦੇ ਬਾਅਦ ਕੁੜੀਆਂ ਨੇ ਸਿਲਾਈ-ਕਢਾਈ ਸਿੱਖੀ । ਵੱਡੀ ਕੁੜੀ ਦਾ ਵਿਆਹ ਹੋ ਗਿਆ । ਵੱਡੀ ਕੁੜੀ ਬਾਲ ਬੱਚੇਦਾਰ ਹੋ ਗਈ । ਇਕ ਦਿਨ ਰਾਜਬੀਰ ਆਪਣੇ ਭਾਣਜੇ ਵਾਸਤੇ ਸਾਇਕਲ ਤੇ ਬਜ਼ਾਰ ਕੁੱਝ ਲੈਣ ਗਿਆ ਤੇ ਰਸਤੇ ਵਿਚ ਐਕਸੀਡੈਂਟ ਹੋ ਗਿਆ । ਲਹੂ ਨਾਲ ਲਿੱਬੜੇ ਰਾਜਬੀਰ ਨੂੰ ਗੁਆਂਢੀ ਨੇ ਘਰ ਲਿਆਂਦਾ । ਘਰ ਵਾਲੇ ਸਾਰੇ ਡਰ ਗਏ । ਛੇਤੀ-ਛੇਤੀ ਰਾਜਬੀਰ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ । ਰਾਜਬੀਰ ਦੀ ਹਾਲਤ ਦੇਖ ਕੇ ਸਭ ਘਰ ਵਾਲੇ ਡਰ ਗਏ । ਜਸਪਾਲ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ । ਭੈਣਾਂ ਆਪਣੇ ਭਰਾ ਦੇ ਸੁੱਖ ਵਾਸਤੇ ਅਰਦਾਸਾਂ ਕਰਨ ਲੱਗੀਆਂ । ਮਨਜੀਤ ਵਾਰ-ਵਾਰ ਪ੍ਰਮਾਤਮਾ ਅੱਗੇ ਅਰਦਾਸ ਕਰਨ ਲੱਗੀ । ਉਸਦਾ ਪੁੱਤ ਠੀਕ ਹੋ ਜਾਵੇ । ਕਈ ਸੁੱਖਣਾ ਸੁੱਖ ਲਈਆਂ । ਦਾਦੀ-ਦਾਦਾ ਮੁੜ-ਮੁੜ ਬੇਹੋਸ਼ ਹੋ ਰਹੇ ਸਨ । ਅੰਤ ਰਾਜਬੀਰ ਸਭ ਨੂੰ ਰੋਂਦਿਆਂ ਪਿਟਦਿਆਂ ਛੱਡ ਕੇ ਜਹਾਨੋਂ ਕੂਚ ਕਰ ਗਿਆ । ਰਾਜਬੀਰ ਦੀ ਮੌਤ ਨਾਲ ਘਰ ਵਿਚ ਮੌਤ ਵਰਗੀ ਖਾਮੋਸ਼ੀ ਛਾਅ ਗਈ । ਭੈਣਾਂ ਰੋ-ਰੋ ਹਾਲੋਂ ਬੇਹਾਲ ਹੋਇਆ ਸਨ। ਜਸਪਾਲ ਗੁੰਮ-ਸੁੰਮ ਜਿਹਾ ਹੋ ਗਿਆ । ਮਨਜੀਤ ਵੀ ਪੋਟਾ-ਪੋਟਾ ਦੁੱਖੀ ਹੋ ਗਈ । ਉਸ ਦੀਆਂ ਆਂਦਰਾਂ ਨੂੰ ਸੇਕ ਲੱਗਿਆ । ਜਸਪਾਲ ਦਾ ਰਵੱਈਆ ਮਨਜੀਤ ਪ੍ਰਤੀ ਕਾਫੀ ਰੁੱਖਾ ਹੋ ਗਿਆ । ਹੁਣ ਉਹ ਮਨਜੀਤ ਨਾਲ ਘੱਟ ਹੀ ਗੱਲ ਕਰਦਾ । ਮਨਜੀਤ ਜਸਪਾਲ ਦੇ ਅੱਗੇ-ਪਿਛੇ ਤੁਰੀ ਫਿਰਦੀ ਪਰ ਜਸਪਾਲ ਪ੍ਰਵਾਹ ਨਹੀਂ ਕਰਦਾ । ਜਸਪਾਲ ਦੇ ਇਸ ਵਿਹਾਰ ਨਾਲ ਮਨਜੀਤ ਕਾਫੀ ਦੁੱਖੀ ਹੋਈ । ਅੰਦਰੋਂ-ਅੰਦਰ ਬਿਮਾਰੀ ਪੈ ਗਈ ਅਤੇ ਮਨਜੀਤ ਵੀ ਰੱਬ ਨੂੰ ਪਿਆਰੀ ਹੋ ਗਈ ।”
“ਜਸਪਾਲ ਦੀ ਜ਼ਿੰਦਗੀ ਤੇ ਪ੍ਰਸ਼ਨ ਚਿੰਨ ਲੱਗ ਗਿਆ । ਉਸਦੀ ਇੰਨੀ ਜਾਇਦਾਦ ਦਾ ਉਸ ਨੂੰ ਕੀ ਫਾਇਦਾ । ਜਸਪਾਲ ਨੇ ਮਕਾਨ ਫੈਕਟਰੀ, ਮਸ਼ੀਨ ਦਾ ਕੰਮ ਬੰਦ ਕਰ ਦਿੱਤਾ । ਮਾਰਕੀਟ ਵਿਚ ਮੁਕਾਬਲੇ ਬਾਜੀ ਕਾਰਨ ਆਪਣੀ ਐਟਮ ਬੰਦ ਕਰਨੀ ਪਈ ਜਸਪਾਲ ਨੂੰ । ਮਸ਼ੀਨਾਂ ਦਾ ਕੰਮ ਹੀ ਵਾਧੂ ਸੀ । ਜਸਪਾਲ ਦੀ ਜਾਇਦਾਦ ਤੇ ਉਸਦੀ ਵੱਡੀ ਕੁੜੀ ਅਤੇ ਉਸ ਦੇ ਸੋਹਰਿਆਂ ਦੀ ਨਜ਼ਰ ਸੀ । ਉਹਨਾਂ ਦਾ ਇਰਾਦਾ ਆਪਣੇ ਮੰਡੇ ਨੂੰ ਉਸਦੇ ਸੋਹਰੇ ਦੇ ਘਰ ਭੇਜਣ ਦਾ ਸੀ । ਜਸਾਪਾਲ ਤਾਂ ਜਿਵੇਂ ਟੁੱਟ ਹੀ ਗਿਆ । ਸੌਦਾਗਰ ਸਿੰਘ ਨੂੰ ਬੜੀ ਭਿਆਨਕ ਮਾਰ ਪਈ । ਹੀਰੇ ਵਰਗਾ ਪੁੱਤਰ ਅਤੇ ਗੁਣਾਂ ਨਾਲ ਭਰਪੂਰ ਅਗਿਆਕਾਰੀ ਧੀਆਂ ਨਾਲੋਂ ਘਾਟ ਨਹੀਂ ਸੀ । ਸੌਦਾਗਰ ਸਿੰਘ ਦੀਆਂ ਦੂਸਰੀਆਂ ਨੂੰਹਾਂ ਅਕਸਰ ਈਰਖਾ ਕਰਦੀਆਂ ਸਨ । ਹੁਣ ਤਾਂ ਸਭ ਮੁੱਕ ਗਿਆ । ਸੋਦਾਗਰ ਸਿੰਘ ਦੀ ਉਮਰ ਵੀ ਕਾਫੀ ਹੋ ਗਈ । ਉਮਰ ਤਾਂ ਜਸਪਾਲ ਦੀ ਵੀ ਸਿਆਣੀ ਹੋ ਚੁੱਕੀ ਸੀ । ਦੋਹਤੇ-ਦੋਹਤੀਆਂ ਵਾਲਾ ਹੋ ਚੁੱਕਾ ਸੀ । ਇਕ ਦਿਨ ਵੱਡੀ ਕੁੜੀ ਦੀ ਸੱਸ ਅਤੇ ਜਵਾਈ ਆਇਆ । ਸੱਸ ਗੱਲਾਂ ਕਰਦੀ ਬੋਲੀ, “ਭਰਾ ਜੀ ! ਤੁਸੀਂ ਇਕੱਲੇ ਰਹਿੰਦੇ ਹੋ । ਸਿਆਣਿਆਂ ਨੇ ਕਿਹਾ ਹੈ ਕਿ ਇਕੱਲਾ ਤਾਂ ਰੁੱਖ ਵੀ ਨਾ ਹੋਵੇ । ਬੰਦੇ ਦਾ ਕੋਈ ਨਾ ਕੋਈ ਆਸਰਾ ਤਾਂ ਹੋਣਾ ਚਾਹੀਦਾ ਹੈ । ਸੁੱਖ ਨਾਲ ਤੁਹਾਡੇ ਦੋ ਜਵਾਈ ਦੋਹਤੇ ਦੋਹਤੀਆਂ ਹਨ । ਧੀ ਜਵਾਈ ਆਪਣੇ ਕੋਲ ਰੱਖ ਲਉ ਤੇ ਜਵਾਈ ਤਾਂ ਪੁੱਤਰ ਹੰਦੇ ਹਨ । ਬੰਦਾ ਧੀਆਂ ਦੇ ਕੇ ਪੁੱਤਰ ਲੈਂਦਾ ਹੈ । ਦੋਵਂੇ ਪਿਉ ਕਾਰੋਬਾਰ ਵੀ ਵੇਖੀ ਜਾਇਉ ਨਾਲ ਤੁਹਾਡੀ ਮਦਦ ਵੀ ਹੋ ਜਾਵੇਗੀ ।”
“ਭੈਣ ਜੀ ਉਹ ਤਾਂ ਕੋਈ ਗੱਲ ਨਹੀਂ । ਅੱਗੇ ਕਿਹੜੇ ਦੂਰ ਹਨ ਮੇਰੇ ਕੋਲੋਂ । ਮਿਲਦੇ ਗਿੱਲਦੇ ਰਹਿਣਾ ਚਾਹੀਦਾ ਹੈ । ਮਸ਼ੀਨਾਂ ਦੇ ਕੰਮ ਬਾਰੇ ਜਾਣਕਾਰੀ ਲੈਣ ਲਈ ਕਾਫੀ ਸਮਾਂ ਚਾਹੀਦਾ ਹੈ । ਇਹ ਕੰਮ ਮੈਂ ਆਪ ਹੀ ਕਰਦਾ ਹਾਂ । ਮੈਂ ਕਿਹੜੀ ਲੇਬਰ ਰੱਖੀ ਹੈ ।”
“ਜਸਪਾਲ ਦੀ ਗੱਲ ਸੁਣ ਕੇ ਜਸਪਾਲ ਦੀ ਕੁੜਮਣੀ ਚੁੱਪ ਕਰ ਗਈ । ਉਹ ਸਮਝ ਗਈ ਕਿ ਬੁੱਢਾ ਕਾਫੀ ਚੁਸਤ ਹੈ । ਇਹ ਹੱਥੋਂ ਕੁੱਝ ਨਹੀਂ ਛੱਡਣਾ ਚਾਹੁੰਦਾ।”
“ਚੰਗਾ ਭਰਾ ਜੀ ਜਿਵੇਂ ਤੁਹਾਡੀ ਮਰਜ਼ੀ ਅਗਰ ਦਿਲ ਉਦਾਸ ਹੋਵੇ ਤਾਂ ਸੱਦ ਲਿਆ ਕਰੋ। ਜਵਾਈ ਪੁੱਤ ਹੀ ਹੰਦੇ ਹਨ……..।”
“ਭੈਣ ਜੀ ਇਹਨਾਂ ਦਾ ਹੀ ਤਾਂ ਆਸਰਾ ਹੈ । ਹੋਰ ਮੇਰਾ ਕਿਹੜਾ ਹੈ । ਜਸਪਾਲ ਦਾ ਜਵਾਈ ਤੇ ਉਸਦੀ ਮਾਂ ਚੱਲੇ ਗਏ । ਜਸਪਾਲ ਨੂੰ ਵਹਿਮ ਦਾ ਗਮ ਦਿਨ ਰਾਤ ਸਤਾ ਰਿਹਾ ਸੀ । ਉਸਦੇ ਬਾਅਦ ਉਸਦੀ ਪੀੜੀ ਤਾਂ ਖਤਮ ਹੋ ਜਾਵੇਗੀ । ਘੱਟੋਂ-ਘੱਟ ਬੰਦੇ ਦੀ ਪੀੜੀ ਤਾਂ ਚੱਲਣੀ ਚਾਹੀਦੀ ਹੈ ।”
“ਰਿਸ਼ਤੇ ਵਿਚ ਨਾ ਜਸਪਾਲ ਦੀ ਭੈਣ ਲੱਗੀ ਦੀ ਮਾਂ ਪ੍ਰਕਾਸ਼ ਕੋਰ , ਉਹ ਜਸਪਾਲ ਕੋਲ ਆਈ ।”
“ਜਸਪਾਲ ਵੀਰ ਭਾਬੀ ਤਾਂ ਰਹੀ ਨਹੀਂ । ਤੇਰੀ ਪੀੜੀ ਕਿਵੇਂ ਚੱਲੇਗੀ । ਕੁੜੀਆਂ ਤਾਂ ਆਪਣੇ-ਆਪਣੇ ਘਰ ਹਨ । ਘਰ ਦਾ ਵਾਰਿਸ ਤਾਂ ਹੋਣਾ ਚਾਹੀਦਾ ਹੈ । ਆਪਣਾ ਖੂਨ ਹੋਣਾ ਚਾਹੀਦਾ ਹੈ ਤੂੰ ਘਰ ਵਸਾ ਲੈ……।”
“ਗੱਲ ਤਾਂ ਤੇਰੀ ਠੀਕ ਹੈ ਪ੍ਰਕਾਸ਼ ਕੌਰੇ । ਪਰ ਇਹ ਵਿਆਹ ਸ਼ੋਭਾ ਦੇਵੇਗਾ ਸ਼ਰਮ ਨਹੀਂ ਆਵੇਗੀ । ਬੁੱਢੇ ਵੇਲੇ ਵਿਆਹ ਕਰਨ ਲੱਗੇ । ਮੈਨੂੰ ਤੇਰੀ ਇਹ ਗੱਲ ਚੰਗੀ ਨਹੀਂ ਲੱਗੀ । ਗੱਲ ਕਰਦੇ-ਕਰਦੇ ਸੌਦਾਗਰ ਸਿੰਘ ਵੀ ਆ ਗਿਆ । ਸੋਦਗਾਰ ਸਿੰਘ ਜਸਪਾਲ ਨਾਲ ਹੀ ਰਹਿੰਦਾ । ਛੋਟੇ ਪੁੱਤ ਰਣਜੀਤ ਨੇ ਆਪਣਾ ਅਲੱਗ ਮਕਾਨ ਬਣਾ ਲਿਆ ਸੀ ।”
“ਕਿਉ ਇਸ ਗੱਲ ਤੇ ਕੀ ਇਤਰਾਜ਼ ਪ੍ਰਕਾਸ਼ ਕੌਰ ਠੀਕ ਹੀ ਕਹਿੰਦੀ ਹੈ । ਤੇਰੀ ਵੀ ਪੀੜ੍ਹੀ ਅੱਗੇ ਤੁਰਣੀ ਚਾਹੀਦੀ ਹੈ । ਨਾਲੇ ਬੰਦੇ ਤੇ ਘੋੜਾ ਕਦੀ ਬੁੱਢੇ ਨਹੀਂ ਹੰਦੇ । ਖੁਰਾਕ ਮਿਲਣੀ ਚਾਹੀਦੀ ਹੈ । ਪ੍ਰਕਾਸ਼ ਕੌਰੇ ਤੂੰ ਦੇਖ ਕੋਈ ਜਨਾਨੀ ਜਸਪਾਲ ਵਾਸਤੇ । ਕਿਉ ਨਹੀਂ ਮੰਨੇਗਾ ਮੈਂ ਜੂ ਬੈਠਾ ਹਾਂ……।”
“ਚਾਚਾ ਜਨਾਨੀ ਕੀ ਦੇਖਣੀ ਹੈ ਵੇਖੀ ਹੋਈ ਹੈ ਅੰਬਾਲੇ ਸ਼ਹਿਰ ਦੀ ਹੈ । ਉਸਦਾ ਤਲਾਕ ਹੋ ਚੁੱਕਿਆ ਹੈ । ਬੰਦਾ ਸ਼ਰਾਬੀ ਕਬਾਬੀ ਨਿੱਤ ਮਾਰ ਕੁੱਟ ਕਰਦਾ ਸੀ । ਇੱਕ ਕੁੜੀ ਹੈ । ਉਹ ਭੁਆ ਕੋਲ ਇੰਗਲੈਂਡ ਵਿਚ ਹੈ । ਇਕ 10 ਸਾਲ ਦਾ ਮੁੰਡਾ ਨਾਲ ਆਵੇਗਾ ।”
“ਕੋਈ ਗੱਲ ਨਹੀਂ ਮੰਡੇ ਨੂੰ ਪਿਉ ਮਿਲ ਜਾਵੇਗਾ । ਜਨਾਨੀ ਕਿੰਨੀ ਉਮਰ ਦੀ ਹੈ……।”
“ਚਾਚਾ 35 ਕੁ ਸਾਲ ਦੀ ਹੈ । ਇੱਕ ਦੋ ਸਾਲ ਵੱਧ ਘੱਟ ਵੀ ਹੋ ਸਕਦੀ ਹੈ ।”
“ਚੱਲੇਗੀ ਬੱਚਾ ਪੈਦਾ ਕਰਨ ਵਾਲੀ ਹਾਲਤ ਵਿਚ ਤਾਂ ਹੈ……..।”
“ਚੱਲੋ ਠੀਕ ਹੈ ਵਿਆਹ ਅਸੀਂ ਸਾਦਾ ਕਰਨਾ ਹੈ । ਹੋਰ ਪਰਿਵਾਰ ਕੀ ਹੈ ਉਸਦਾ……..?”
“ਜਨਾਨੀ ਦੇ ਦੋ ਭਰਾ ਹਨ ਤੇ ਦੋਵੇਂ ਵਿਆਹੇ ਹੋਏ ਹਨ । ਮਾਂ ਸਰਕਾਰੀ ਦਫ਼ਤਰ ਵਿਚ ਚਪੜਾਸੀ ਹੈ । ਜਨਾਨੀ ਦਾ ਨਾਮ ਭਾਬੀ ਵਾਲਾ ਮਨਜੀਤ ਹੈ…….।”
“ਚੱਲੋ ਇਕ ਮਨਜੀਤ ਰੱਬ ਨੂੰ ਪਿਆਰੀ ਹੋ ਗਈ ਤਾਂ ਦੂਜੀ ਮਿਲ ਜਾਵੇਗੀ । ਮਾਂ ਉਸ ਨੂੰ ਬੱਝੀ ਰਕਮ ਆਉਂਦੀ ਹੈ । ਵਿਆਹ ਦੇ ਬਾਅਦ ਉਸਦੇ ਗੁਜ਼ਾਰੇ ਦਾ ਕੋਈ ਫ਼ਿਕਰ ਤਾਂ ਨਹੀਂ ਹੋਵੇਗਾ…….।”
“ਚੰਗਾ ਚਾਚਾ ਭੋਰਾ ਕੁ ਜਸਪਾਲ ਭਾਅ ਕੋਲ ਵੀ ਪੁੱਛ ਲਉ । ਵਿਆਹ ਤਾਂ ਉਸ ਨੇ ਕਰਵਾਉਣਾ ਹੈ । ਉਸਦੀ ਮਰਜ਼ੀ ਵੀ ਜ਼ਰੂਰੀ ਹੈ….।”
“ਨਾਂ ਪੁੱਤ ਨਾਂ ਇਹੋ ਜਿਹੀ ਕੋਈ ਗੱਲ ਨਹੀਂ ਜਸਪਾਲ ਮੰਨ ਗਿਆ । ਤੇਰੇ ਸਾਹਮਣੇ ਹੀ ਪੁੱਛ ਲੈਂਦੇ ਹਾਂ । ਕਿਉ ਜਸਪਾਲ ਕੋਈ ਇਤਰਾਜ਼ ਤਾਂ ਨਹੀਂ…..।”
“ਬਾਪੂ ਜੀ ਇਸ ਉਮਰ ਵਿਚ ਸਭ ਚੰਗਾ ਹੀ ਲੱਗਣਾ ਹੈ ? ਤੁਸੀਂ ਕੋਈ ਗਲਤ ਫੈਸਲਾ ਨਾ ਥੋੜ੍ਹੀ ਕਰੋਗੇ । ਬਾਹਰੋਂ ਚਾਹੇ ਜਿਵੇਂ ਮਰਜ਼ੀ ਸੀ ਵਿਚੋਂ ਜਸਪਾਲ ਦੀ ਪੂਰੀ ਰਜਾਮੰਦੀ ਸੀ।”
“ਜਦ ਇਸ ਗੱਲ ਦਾ ਪਤਾ ਕੁੜੀਆਂ ਨੂੰ ਲੱਗਾ ਤਾਂ ਵੱਡੀ ਕੁੜੀ ਤੇ ਜਵਾਈ ਕਾਫੀ ਭੜਕੇ। ਸਭ ਨਾਲੋਂ ਵੱਧ ਤਕਲੀਫ ਵੱਡੀ ਕੁੜੀ ਦੀ ਸੱਸ ਨੂੰ ਹੋਈ । ਉਸ ਨੇ ਸੋਚਿਆ ਕਿ ਮੰਡੇ ਦੇ ਸੋਹਰੇ ਦੀ ਜਾਇਦਾਦ ਤੇ ਕਬਜਾ ਹੋ ਜਾਵੇਗਾ । ਇਹ ਸਭ ਉਲੱਟ ਹੋ ਗਿਆ । ਉਸ ਨੇ ਅੱਗ ਵਿਚ ਘਿਉ ਪਾਉਣ ਦੀ ਪੂਰੀ ਸਕੀਮ ਬਣਾਈ ।”
“ਕੁੜੀਏ ਤੇਰੇ ਭਾਪੇ ਦੀ ਮੱਤ ਨੂੰ ਕੀ ਹੋ ਗਿਆ ਹੈ । ਏਸੇ ਉਮਰੇ ਬੰਦਾ ਰੱਬ ਦਾ ਨਾ ਲਵੇ ਵਿਆਹ ਕਰਵਾਉਣ ਦੁਨੀਆਂ ਕੀ ਕਵੇਗੀ । ਡੁੱਬ ਕੇ ਮਰਣ ਵਾਲੀ ਗੱਲ ਹੈ ਸਾਡੇ ਵਾਸਤੇ । ਕੋਲ ਬੈਠਾ ਜਸਪਾਲ ਤੱਲਖੀ ਵਿਚ ਆਉਂਦਾ ਬੋਲਿਆ ।”
“ਤੇਰੇ ਪਿਉ ਦਾ ਦਿਮਾਗ ਖਰਾਬ ਤਾਂ ਨਹੀਂ ਹੋ ਗਿਆ । ਚੜੀ ਜਵਾਨੀ ਭੱਲਾ ਬੁੱਢੇ ਨੂੰ ਉਸ ਨੂੰ ਕੀ ਮੁਸੀਬਤ ਪਈ ਵਿਆਹ ਕਰਵਾਉਣ ਦੀ । ਉਸ ਨੂੰ ਆਪਣੀ ਇਜੱਤ ਦਾ ਤਾਂ ਖਿਆਲ ਨਹੀਂ ਤੇ ਸਾਨੂੰ ਵੀ ਕਿਸੇ ਥਾਂ ਖੜੇ ਹੋਣ ਜੋਗਾ ਨਹੀਂ ਛੱਡਣਾ……..।”
“ਸਰਦਾਰ ਜੀ ਭਾਪਾ ਜੀ ਜੋ ਵੀ ਕਰ ਰਹੇ ਹਨ ਗਲਤ ਕਰ ਰਹੇ ਹਨ । ਮੈਂਨੂੰ ਵੀ ਇਸ ਵਿਚ ਸ਼ਰਮ ਮਹਿਸੂਸ ਹੋ ਰਹੀ ਹੈ । ਪਰ ਤੁਸੀਂ ਇਜ਼ੱਤ ਨਾਲ ਤਾਂ ਬੋਲੋ । ਤੂੰ-ਤੂੰ ਕਰਕੇ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਬਾਰੇ । ਚਾਹੇ ਜੋ ਮਰਜ਼ੀ ਹੈ ਪਰ ਹੈ ਤਾਂ ਸਾਡੇ ਡੈਡੀ ਜੀ । ਜਿਹੜੀ ਗੱਲ ਕਰਨੀ ਹੈ ਕਰੋ ਫਾਲਤੁ ਬੋਲਣ ਦਾ ਕੀ ਫਾਇਦਾ………।”
“ਠੀਕ ਹੈ ਕਾਕੇ ਨੂੰਹ ਰਾਣੀ ਠੀਕ ਕਹਿੰਦੀ ਹੈ । ਕੁੱਝ ਅਕਲ ਨਾਲ ਬੋਲ ਆਖਿਰ ਉਹ ਤੇਰਾ ਸੋਹਰਾ ਹੈ ਤੇ ਸੋਹਰੇ ਤੇ ਪਿਉ ਵਿਚ ਕੋਈ ਫ਼ਰਕ ਨਹੀਂ ਹੰਦਾ । ਭਾਈ ਸਾਹਿਬ ਨੂੰ ਮਿਲ ਕੇ ਸਾਹਮਣੇ ਗੱਲ ਬਾਤ ਕਰ ਲਵਾਂਗੇ । ਸੱਸ ਚਲਾਕੀ ਵਰਤਦੀ ਬੋਲੀ ।”
“ਠੀਕ ਹੈ ਬੀਬੀ ਜੀ ਗਲਤੀ ਹੋ ਗਈ । ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਹੋਵੇਗੀ । ਭਾਪਾ ਜੀ ਵੀ ਕਿਹੜਾ ਸਹੀ ਕਰ ਰਹੇ ਹਨ । ਆਪਣੀ ਉਮਰ ਤਾਂ ਵੇਖਣ । ਉਹਨਾਂ ਨੂੰ ਵਿਆਹ ਕਰਵਾਉਣ ਦੀ ਕੀ ਜ਼ਰੂਰਤ ਹੈ………।”
“ਭਾਪਾ ਜੀ ਨੂੰ ਘਰ ਜਾ ਕੇ ਪੁੱਛ ਲਵਾਂਗੇ । ਦੋ ਟੁੱਕ ਗੱਲ ਮੁੱਕ ਜਾਵੇਗੀ ਤੇ ਅੱਗੇ ਜੋ ਹੋਵੇਗਾ ਦੇਖਿਆ ਜਾਵੇਗਾ । ਕੁੜੀ ਗੱਲ ਮੁਕਾੳਂੁਦੀ ਬੋਲੀ । ਅੱਛਾ ਅੱਜ ਸ਼ਾਮ ਨੂੰ ਚੱਲਾਂਗੇ ।”
“ਛੋਟੇ ਜਵਾਈ ਅਤੇ ਉਸ ਦੇ ਮਾਂ ਪਿਉ ਨੂੰ ਇਸ ਵਿਆਹ ਤੋਂ ਕੋਈ ਇਤਰਾਜ ਨਹੀਂ ਸੀ ਛੋਟੀ ਕੁੜੀ ਨੇ ਸੋਚਿਆ ਭਾਪਾ ਜੀ ਇਕੱਲੀ ਜਾਨ ਹੈ । ਜਨਾਨੀ ਆ ਜਾਵੇ ਤਾਂ ਘਰ ਦੇ ਦਰਵਾਜੇ ਖੁੱਲ ਜਾਣਗੇ । ਘਰ ਵਿਚ ਖੁਸ਼ੀਆਂ ਜਾਣਗੀਆਂ ਭਾਪਾ ਜੀ ਦੇ ਘਰ ਵਸਾਉਣ ਨਾਲ ਕਿਸੇ ਨੂੰ ਕੀ ਇਤਰਾਜ ।”
“ਜਸਪਾਲ ਦੇ ਇਸ ਫੈਸਲੇ ਭਰਾਵਾਂ ਨੇ ਖੂਬ ਰੌਲਾ ਰੱਪਾ ਪਾਇਆ । ਜਸਪਾਲ ਨੇ ਅੱਗੋਂ ਕਿਹਾ ।”
“ਮੇਰੀ ਜਿੰਦਗੀ ਹੈ ਮੈਂ ਜੋ ਮਰਜ਼ੀ ਕਰਾਂ । ਕਿਸੇ ਨੂੰ ਕੁੱ ਝ ਬੋਲਣ ਦਾ ਕੋਈ ਅਧਿਕਾਰ ਨਹੀਂ ਤੇ ਨਾ ਹੀ ਰੌਲਾ-ਰੱਪਾ ਪਾਉਣ ਦੀ । ਜਿਸ ਨੇ ਮਿਲਣਾ ਹੈ ਮਿਲੇ ਨਹੀਂ ਮਿਲਣਾ ਤਾਂ ਉਸਦੀ ਮਰਜ਼ੀ…..।”
“ਸੋਦਾਗਰ ਅਤੇ ਉਸਦੀ ਪਤਨੀ ਜਸਪਾਲ ਦੀ ਮਾਂ ਨੇ ਇਸ ਰਿਸ਼ਤੇ ਲਈ ਦੌੜ ਭੱਜ ਕੀਤੀ ।”
“ਨੇੜੇ ਹੀ ਜਸਪਾਲ ਦੀ ਵੱਡੀ ਕੁੜੀ ਵਿਆਹੀ ਹੋਈ ਸੀ । ਇਕ ਦਿਨ ਜਸਪਾਲ ਦੀ ਵੱਡੀ ਕੁੜੀ ਜਵਾਈ ਦੋਹਤੇ-ਦੋਹਤੀਆਂ ਨਾਲ ਅਤੇ ਕੁੜਮਨੀ ਨਾਲ ਘਰ ਆ ਧੱਮ ਕੇ। ਚਾਹ ਪਾਣੀ ਪੀਣ ਦੇ ਬਾਅਦ ਕੁੜੀ ਗੱਲ ਤੋਰਦੀ ਬੋਲੀ ।”
“ਭਾਪਾ ਜੀ ਆ ਕੀ ਸੁਣ ਰਹੇ ਹਾਂ ਅਸੀਂ ਤੁਹਾਡੀ ਬਾਰੇ…….?”
“ਕੀ ਸੁਣ ਲਿਆ ਹੈ ਕੁੜੀਏ ਤੂੰ ਮੇਰੇ ਬਾਰੇ…….?”
“ਜਸਪਾਲ ਨੇ ਅੱਗੋਂ ਠੋਕ ਕੇ ਜਵਾਬ ਦਿੱਤਾ ।”
“ਇਹੋ ਭਾਪਾ ਜੀ ਕਿ ਤੁਸੀਂ ਵਿਆਹ ਕਰਵਾ ਰਹੇ ਹੋ । ਜਵਾਈ ਨੇ ਕਾਹਲੀ-ਕਾਹਲੀ ਲਫ਼ਜ਼ ਆਪਣੇ ਮੂੰਹ “ਚੋ” ਕੱਢੇ ।”
“ਬੇਟਾ ਜੋ ਤੁਸੀਂ ਸੁਣਿਆ ਬਿਲੱਕੁਲ ਠੀਕ ਸੁਣਿਆ ਹੈ ।”
“ਪਰ ਭਾਪਾ ਜੀ ਇਹ ਗੱਲ ਤੁਹਾਡੀ ਵਾਸਤੇ ਚੰਗੀ ਹੈ……..?”
“ਕੋਲ ਬੈਠੀ ਕੁੜੀ ਬੋਲੀ ।”
“ਇਸ ਉਮਰ ਵਿਚ ਕੀ ਲੋੜ ਪਈ ਹੈ ਇਹ ਸਭ ਕਰਨ ਦੀ ।”
“ਭੈਣ ਜੀ ਮੈਂ ਘਰ ਵਿਚ ਇਕੱਲੀ ਜਾਨ ਹਾਂ ਘਰ ਵਿਚ ਜਨਾਨੀ ਆ ਜਾਵੇ ਤਾਂ ਘਰ ਦੇ ਦਰਵਾਜੇ ਖੁੱਲ ਜਾਣ । ਘਰ ਵਿਚ ਖੁਸ਼ੀ ਆ ਜਾਵੇ । ਜਾਇਦਾਦ ਸੰਭਣ ਵਾਲਾ ਵਾਰਿਸ ਤਾਂ ਚਾਹੀਦਾ ਹੈ ਪੁੱਤ ਤੋਂ ਬਗੈਰ ਬੰਦੇ ਦੀ ਗਤੀ ਨਹੀਂ ।”
“ਭਰਾ ਜੀ ਤੁਹਾਡੇ ਦੋ ਜਵਾਈ ਹਨ ਤੇ ਜਵਾਈ ਵੀ ਤਾਂ ਪੁੱਤਾਂ ਵਰਗੇ ਹੀ ਹੰਦੇ ਹਨ । ਇਹਨਾਂ ਨੂੰ ਆਪਣੀ ਔਲਾਦ ਸਮਝੋ……..।”
“ਭੈਣ ਜੀ ਉਹ ਵੀ ਠੀਕ ਹੈ ਫਿਰ ਵੀ ਜ਼ਿੰਦਗੀ ਕੱਟਣੀ ਔਖੀ ਹੈ । ਦੁਨੀਆਂ ਤਾਂ ਗੱਲਾਂ ਕਰਦੀ ਹੀ ਰਹਿੰਦੀ ਹੈ । ਦੁਨੀਆਂ ਮਗਰ ਲੱਗ ਕੇ ਜਿਉਣਾ ਤਾਂ ਨਹੀਂ ਛੱਡ ਦੇਣਾ । ਕਿਸੇ ਨੇ ਕੋਈ ਦੁੱਖ ਦੂਰ ਨਹੀਂ ਕਰਨਾ । ਸਭ ਕੁੱਝ ਆਪ ਨੂੰ ਹੀ ਕਰਨਾ ਪੈਣਾ ਹੈ । ਪਿਉ ਦੀਆਂ ਗੱਲਾਂ ਸੁਣ ਕੇ ਕੁੜੀ ਖਿੱਝ ਕੇ ਬੋਲੀ ।”
“ਮੈਂ ਆਪਣੇ ਸੋਹਰੇ ਤੇ ਆਂਢ-ਗੁਆਂਢ ਨੂੰ ਕੀ ਜੁਵਾਬ ਦੇਵਾਂਗੀ । ਤੁਸੀਂ ਤਾਂ ਸਾਡੀ ਬੇਇੱਜਤੀ ਕਰਵਾ ਦੇਣੀ ਹੈ । ਵਿਆਹ ਦੀ ਜਿਦ ਛੱਡ ਕੇ ਤੇ ਵਾਹਿਗੁਰੂ-ਵਾਹਿਗੁਰ ਕਰੋ ।”
“ਕੁੜੀਏ ਆਪਣੀ ਸਲਾਹ ਆਪਣੇ ਕੋਲ ਰੱਖ ਮੈਂਨੂੰ ਪਤਾ ਹੈ ਕਿ ਕੀ ਚੰਗਾ ਹੈ ਤੇ ਕੀ ਮਾੜਾ ਮੈਂ ਕੋਈ ਪਾਗਲ ਨਹੀਂ । ਦੁਨੀਆਂ ਜੋ ਮਰਜ਼ੀ ਕਹਿ ਦੁਨੀਆਂ ਮਗਰ ਲੱਗ ਕੇ ਜਿਉਣਾ ਤਾਂ ਨਹੀਂ ਛੱਡ ਦੇਣਾ । ਮੈਂ ਜੋ ਫੈਸਲਾ ਕੀਤਾ ਹੈ ਸੋਚ ਸਮਝ ਕੇ ਕੀਤਾ ਹੈ ਉਹ ਠੀਕ ਹੈ……..।”
“ਭਾਪਾ ਜੀ ਜੇ ਤੁਸੀਂ ਜਿਦ ਨਾ ਛੱਡੀ ਤਾਂ ਅਸੀਂ ਨਹੀਂ ਮਿਲਣਾ ਤੁਹਾਨੂੰ…….।”
“ਚੰਗਾ ਪੁੱਤ ਜਿਵੇਂ ਤੁਹਾਡੀ ਮਰਜ਼ੀ ਨਹੀਂ ਮਿਲਣਾ ਤਾਂ ਨਾ ਮਿਲੋ । ਅਗਰ ਤੁਹਾਡੇ ਦਿਮਾਗ ਵਿਚ ਗੱਲ ਨਹੀਂ ਆ ਰਹੀ ਤਾਂ ਮੇਰਾ ਕੀ ਕਸੂਰ ਮੈਂ ਕਿਸੇ ਦਾ ਗੁਲਾਮ ਨਹੀਂ……।”
“ਜਸਪਾਲ ਨੇ ਸੋਚਿਆ ਕਿ ਮੈਂ ਕੁੜੀਆਂ ਪਿੱਛੇ ਜਾਨ ਦਿੰਦਾ ਹਾਂ । ਇਹ ਮੇਰੀ ਗੱਲ ਸਮਝਣ ਨੂੰ ਤਿਆਰ ਨਹੀਂ । ਗੁੱਸੇ ਹੋ ਕੇ ਧੀ ਜਵਾਈ ਤੇ ਕੁੜਮਣੀ ਚੱਲੇ ਗਏ ।”
“ਅੰਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਮਨਜੀਤ ਅਤੇ ਜਸਪਾਲ ਦਾ ਰਿਸ਼ਤਾ ਸਿਰੇ ਚੜ੍ਹ ਗਿਆ । ਜਸਪਾਲ ਅੰਦਰ ਨਵੀਂ ਖੁਸ਼ੀ ਨਵਾਂ ਜੋਸ਼ ਤੇ ਜਿੰਦਗੀ ਜਿਉਣ ਦੀ ਨਵੀਂ ਉਮੀਦ ਪੈਦਾ ਹੋ ਗਈ । ਉਹ ਦਾਹੜੀ ਕੇਸ ਕਾਲੇ ਕਰਨ ਲੱਗ ਪਿਆ । ਹਰ ਇਕ ਆਪਣੀ-ਆਪਣੀ ਪ੍ਰਤੀ ਕਿਰਿਆ ਪ੍ਰਗਟ ਕਰ ਰਿਹਾ ਸੀ ।”
“ਮਨਜੀਤ ਚੁਸਤ ਚਲਾਕ ਔਰਤ ਸੀ । ਥਰੀਵੀਲਰ ਚਲਾਉਂਦਾ ਉਸਦੀ ਆਪਣੀ ਨਿੱਜੀ ਗੱਡੀ । ਚੰਗੀ ਕਮਾਈ ਕਰ ਲੈਂਦਾ । ਪਰ ਮਾੜੀਆਂ ਆਦਤਾਂ ਸ਼ਰਾਬ ਤੰਬਾਕੂ ਸਭ ਤਰ੍ਹਾਂ ਦੇ ਨਸ਼ੇ ਰੱਜ ਕੇ ਕਰਦਾ । ਚਾਹੇ ਪਗੜੀ ਬੰਨਦਾ ਪਰ ਵਾਲ ਉਕਸ ਨੇ ਕੱਟੇ ਹੋਏ ਸਨ । ਉਸ ਦੀ ਬੋਲੀ ਕਾਫੀ ਮਾੜ੍ਹੀ ਅਤੇ ਲੋਫਰ ਕਿਸਮ ਦੇ ਬੰਦਿਆ ਦੀ ਸੰਗਤ ਕਰਦਾ । ਰੱਜ ਕੇ ਗੈਰ ਜੁੰਮੇਵਾਰ । ਘਰ ਵਿਚ ਹਮੇਸ਼ਾ ਕਲਾ ਕਲੇਸ਼ ਰਹਿੰਦਾ ਤੇ ਗਾਲ ਮੰਦਾ ਮਾਰ ਕੁਟਾਈ ਵੀ ਕਰਦਾ । ਹਾਰ ਹੰਭ ਕੇ ਮਨਜੀਤ ਦੇ ਪਰਿਵਾਰ ਨੳੇ ਬੰਦੇ ਇਕੱਠੇ ਕੀਤੇ । ਪੰਚਾਇਤ ਵਿਚ ਤਲਾਕ ਸੌਖਾ ਹੀ ਹੋ ਗਿਆ ।”
“ਮਨਜੀਤ ਦੱਸ ਤੱਕ ਪੜ੍ਹਈ ਕੰਮ ਬਾਰੇ ਜਾਣਕਾਰੀ ਸੀ । ਫੈਕਟਰੀ ਵਿਚ ਕੰਮ ਕਰਕੇ ਗੁਜਾਰਾ ਕਰਦੀ । ਫੈਕਟਰੀ ਵਿਚ ਔਰਤਾਂ ਹੀ ਕੰਮ ਕਰਦੀਆਂ ਸਨ । ਜਸਪਾਲ ਅਤੇ ਮਨਜੀਤ ਦਾ ਵਿਆਹ ਹੋ ਗਿਆ । ਮੰਡੇ ਨੂੰ ਪਿਉ ਦਾ ਪਿਆਰ ਮਿਲ ਗਿਆ । ਜਸਪਾਲ ਨੂੰ ਆਪਣੇ ਖੁਨ ਦੀ ਜ਼ਰੂਰਤ ਸੀ । ਸਮਾਂ ਆਪਣੀ ਚਾਲੇਂ-ਚੱਲਦਾ ਗਿਆ । ਮਨਜੀਤ ਗਰਭਵਤੀ ਹੋਈ । ਪ੍ਰਮਾਤਮਾ ਨੇ ਜਸਪਾਲ ਦੀ ਸੁਣ ਲਈ ਚੰਨ ਵਰਗਾ ਮੰਡਾ ਹੋਇਆ ਮਨਜੀਤ ਦੀ ਕੁੱਛੜ । ਹੋਲੀ-ਹੋਲੀ ਜਸਪਾਲ ਦੀ ਖਿੱਚ ਮਨਜੀਤ ਵੱਲੋਂ ਘੱਟ ਰਹੀ ਸੀ । ਇਸ ਦਾ ਅਹਿਸਾਸ ਮਨਜੀਤ ਨੂੰ ਵੀ ਹੋ ਰਿਹਾ ਸੀ । ਕੁੜੀਆਂ ਦਾ ਪ੍ਰਭਾਵ ਜਸਪਾਲ ਲਈ ਮਨਜੀਤ ਨਾਲੋਂ ਵੱਧ ਗਿਆ । ਜਸਪਾਲ ਨੇ ਆਪਣੀ ਵਸੀਅਤ ਵਿਚ ਕੁੜੀਆਂ ਦਾ ਨਾਮ ਸ਼ਾਮਿਲ ਕਰ ਲਿਆ । ਉਸ ਦਿਨ ਮਨਜੀਤ ਖੂਬ ਭੜਕੀ ਜਸਪਾਲ ਉੱਪਰ ।”
“ਤੁਹਾਡੀ ਸਾਰਿਆ ਦੇ ਢਿੱਡ ਵਿਚ ਖੋਟ ਹੈ ਖੋਟ । ਉਹ ਨਹੀਂ ਨਿਕਲ ਸਕਦਾ ਤੁਹਾਨੂੰ ਭਾਵੇਂ ਕੋਈ ਜਾਨ ਵੀ ਕੱਢ ਕੇ ਦੇ ਦੇਵੇ । ਤੁਸੀਂ ਕਿਸੇ ਦੇ ਨਹੀਂ ਹੋ ਸਕਦੇ । ਡੰਗ ਮਾਰਨ ਦੀ ਆਦਤ ਨਹੀਂ ਜਾਂਦੀ……।”
“ਕਿਉ ਐਣੀ ਵਾਧੂ ਘਾਟੂ ਬੋਲ ਰਹੀ ਹੈ । ਮੈਂ ਕੀ ਕੀਤਾ……?”
“ਤੁਸੀਂ ਕੀ ਨਹੀਂ ਕੀਤਾ ? ਦੱਸੋ ਮੈਂਨੂੰ । ਕੁੜੀਆਂ ਘਰੋਂ ਭੁੱਖੀਆਂ ਮਰ ਰਹੀਆਂ ਹਨ । ਉਨ੍ਹਾਂ ਦੀ ਜਾਇਦਾਦ ਮਕਾਨ ਨਹੀਂ ਹੈ । ਉਨ੍ਹਾਂ ਦੇ ਬੰਦੇ ਨਹੀਂ ਕਮਾਉਂਦੇ…….?”
“ਤੇਰੇ ਕੋਲੋਂ ਕੁੜੀਆਂ ਕੁੱਝ ਮੰਗਦੀਆਂ ਤੂੰ ਕਿਉ ਉਨ੍ਹਾਂ ਦੇ ਖਿਲਾਫ ਹੋਈ ਪਈ ਹੈ…….।”
“ਮੈਂ ਉਨ੍ਹਾਂ ਖਿਲਾਫ ਖਿੱਚੜੀ ਤਾਂ ਤੁਸੀਂ ਸਭ ਆਪ ਰਲ ਕੇ ਪਕਾ ਰਹੇ ਹੋ ਕਹਿੰਦੇ ਹੋ ਕਿ ਮੈਂ ਕੁੜੀਆਂ ਦੇ ਖਿਲਾਫ ਹਾਂ । ਮੈਂਕੋਈ ਬੁੱਧੂ ਨਹੀਂ ਆਪਣੀ ਜਾਇਦਾਦ ਵਿਚ ਕੁੜੀਆਂ ਨੂੰ ਹਿੱਸੇਦਾਰ ਬਣਾ ਲਿਆ ਹੈ । ਮੇਰਾ ਪੁੱਤੇ ਨਹੀਂ ਉਹ ਤਾਂ ਅੱਗੇ ਹੀ ਮਾਣ ਨਹੀਂ ਹੋਰ ਸਿਰੇ ਚੜ੍ਹ ਜਾਣੀਆ ਜਾਣਾ ਹੈ ਉਨ੍ਹਾਂ ਨੇ…….।”
“ਕੀ ਕੁੜੀਆਂ ਦਾ ਹੱਕ ਨਹੀਂ ਬਣਦਾ । ਮੈਂ ਕਿਹੜਾ ਸਭ ਕੁੱਝ ਉਹਨਾਂ ਦੇ ਹਵਾਲ ਕਰ ਦਿੱਤਾ । ਜੋ ਜਿਸ ਦੇ ਹਿੱਸੇ ਆਉਣਾ ਹੈ ਉਹ ਦੇਣਾ ਹੈ । ਕੋਈ ਗਲਤ ਨਹੀਂ ਕੀਤਾ ।”
ਉਨ੍ਹਾਂ ਇਹ ਸਭ ਕਰਨਾ ਸੀ ਤਾਂ ਪਿਉ ਦਾ ਮੁੜ ਵਿਆਹ ਕਿਉ ਹੋਣ ਦਿੱਤਾ । ੳਨ੍ਹਾਂ ਨੂੰ ਤਾਂ ਆਪਣਾ ਭਰਾ ਚਾਹੀਦਾ ਸੀ ਜੋ ਮਿਲ ਗਿਆ । ਤਹਾਨੂੰ ਆਪਣਾ ਖੂਨ ਚਾਹੀਦਾ ਸੀ ਸੋ ਉਹ ਵੀ ਤੁਹਾਨੂੰ ਮਿਲ ਗਿਆ । ਮੈਂ ਹੀ ਮੂਰਖ ਨਿਕਲੀ ਮੈਂ ਪਹਿਲਾਂ ਜਾਇਦਾਦ ਅਤੇ ਪੈਸਾ ਆਪਣੇ ਨਾ ਲਿਖਵਾਉਦੀ । ਫਿਰ ਤੁਹਾਡੀ ਨਾਲ ਵਿਆਹ ਕਰਵਾਉਦੀ ਫੇਰ ਠੀਕ ਰਹਿੰਦਾ । ਬੰਦੇ-ਬੰਦੇ ਹੀ ਹੰਦੇ ਹਨ । ਧੋਖੇ ਬਾਜ ਪਹਿਲਾ ਕੰਜਰ ਨਸ਼ੇੜੀ ਉਹ ਚੰਗਾ ਹੰਦਾ । ਮੈਂਨੂੰ ਇੱਥੇ ਆਉਣ ਦੀ ਲੋੜ ਨਹੀਂ ਸੀ । ਤੁਹਾਡੀ ਢਿੱਡ ਵਿਚੋਂ ਮੈਲ ਜਾਂਦੀ ਨਹੀਂ । ਚਾਹੇ ਜੋ ਮਰਜ਼ੀ ਕਰ ਲਉ । ਤੁਹਾਡੀਆ ਚਲਾਕੀਆਂ ਦਾ ਸਭ ਪਤਾ ਲੱਗ ਗਿਆ ਹੈ……..।”
“ਜਸਪਾਲ ਝੂੱਠਾ ਸੀ ਸੋ ਅੱਗੋਂ ਕੁਸਕਿਆ ਨਹੀਂ ਚੁੱਪ ਕਰਕੇ ਚੱਲੇ ਗਿਆ । ਸਮਾਂ ਆਪਣੀ ਚਾਲੇਂ ਚੱਲਦਾ ਗਿਆ । ਜਸਪਾਲ ਦੇ ਛੋਟੇ ਜਵਾਈ ਦਾ ਕੰਮ ਸਿਖਰ ਤੇ ਸੀ । ਪਿੱਛੇ ਜੇ ਉਸਦੇ ਮਾਂ ਪਿਉ ਕਾਰ ਐਕਸੀਡੈਂਟ ਵਿਚ ਮਾਰੇ ਗਏ । ਇਸ ਦੇ ਬਾਵਜੂਦ ਕਾਰੋਬਾਰ ਬੁਲੰਦੀਆਂ ਛੂ ਰਿਹਾ ਸੀ । ਜਿਆਦਾ ਸ਼ਰਾਬ ਪੀਣ ਨਾਲ ਉਸਦੇ ਗੁਰਦੇ ਖਰਾਬ ਹੋ ਗਏ । ਦਵਾ ਦਾਰੂ ਤਾਂ ਚੱਲਦਾ ਪਰ ਨਸ਼ਾ ਅੱਤ ਦਾ ਕਰਦਾ ਸੀ । ਜਨਾਨੀ ਕੱਲਪਦੀ ਦੁੱਖੀ ਹੰਦੀ ਕਹਿੰਦੀ ।”
“ਸਰਦਾਰ ਜੀ ਆਪਣਾ ਤਾਂ ਨਹੀਂ ਸਾਡਾ ਤਾਂ ਫ਼ਿਕਰ ਕਰੋ । ਕਿਉ ਆਪਣੀ ਜਾਨ ਦੇ ਦੁਸ਼ਮਣ ਬਣੇ ਹੋਏ ਹੋ । ਸਿਹਤ ਤੁਹਾਡੀ ਦਿਨੋਂ-ਦਿਨ ਵਗੜ ਰਹੀ ਹੈ । ਸ਼ਰਾਬ ਤੁਸੀਂ ਨਿੱਤ ਪੀਂਦੇ ਹੋ । ਡਾਕਟਰਾਂ ਨੇ ਸ਼ਰਾਬ ਤੋਂ ਮਨ੍ਹਾਂ ਕੀਤਾ ਹੈ । ਸ਼ਰਾਬ ਤੁਹਾਡੇ ਵਾਸਤੇ ਜ਼ਹਿਰ ਨਾਲੋਂ ਘੱਟ ਨਹੀਂ । ਫਿਰ ਵੀ ਤੁਹਾਡੀ ਦਿਮਾਗ ਵਿਚ ਗੱਲ ਕਿਉ ਨਹੀਂ ਆਉਂਦੀ……?”
“ਸਰਬਜੀਤ ਤੂੰ ਕਿਉ ਫ਼ਿਕਰ ਕਰਦੀ ਹੈ ਮੈਂਨੂੰ ਕੁੱਝ ਨਹੀਂ ਹੰਦਾ ਮੈਂ ਠੀਕ-ਠਾਕ ਹਾਂ । ਬੱਸ ਸ਼ਰਾਬ ਪੀਣ ਨੂੰ ਦਿਲ ਕਰਦਾ ਹੈ । ਇਸ ਤੋਂ ਬਗੈਰ ਮੈਂ ਨਹੀਂ ਰਿਹ ਸਕਦਾ ।”
“ਸਰਦਾਰ ਜੀ ਚਾਹੇ ਆਪਣਾ ਕਾਰੋਬਾਰ ਠੀਕ ਚੱਲ ਰਿਹਾ ਹੈ । ਆਪਣਾ ਨਿੱਜੀ ਮਕਾਨ ਤਾਂ ਨਹੀਂ ਹੈ । ਆਪਣੀ ਜਾਇਦਾਦ ਤਾਂ ਨਹੀਂ ਕਦ ਤੱਕ ਕਿਰਾਏ ਤੇ ਧੱਕੇ ਖਾਂਦੇ ਫਿਰਾਂਗੇ…….।”
“ਮਕਾਨ-ਮਕੁਨ ਦੀ ਚਿੰਤਾ ਨਾ ਕਰ ਦੋ ਮਹਿਨੇ ਵਿਚ ਲੈ ਸਕਦੇ ਹਾਂ । ਸਾਡੇ ਕੋਲ ਪੈਸੇ ਦੀ ਕਿਹੜੀ ਘਾਟ ਹੈ । ਅੱਜ ਕੱਲ ਪੈਸੇ ਨਾਲ ਸਭ ਕੁੱਝ ਆ ਜਾਂਦਾ ਹੈ ।”
“ਪਰ ਗੱਡੀਆਂ ਤਾਂ ਡਰਾਇਵਰ ਚੱਲਾ ਰਹੇ ਹਨ । ਤੁਸੀਂ ਕੋਈ ਹਿਸਾਬ ਨਹੀਂ ਲੈਂਦੇ । ਸਭ ਹੇਰਾ ਫੇਰੀਆਂ ਕਰਦੇ ਹਨ । ਉਹ ਕਿਹੜੀ ਘਟ ਕਰਦੇ ਹੋਣਗੇ……..।”
“ਇਹੋ ਜਿਹੀ ਕੋਈ ਗੱਲ ਨਹੀਂ ਆਪਣੇ ਦੋਸਤ ਹਨ । ਸਭ ਲਿਖਤ ਪੜ੍ਹ ਦੇ ਕਾਗਜ ਮੇਰੇ ਕੋਲ ਹਨ…….।”
“ਫਿਰ ਵੀ ਸਰਦਾਰ ਜੀ

Leave a Reply

Your email address will not be published. Required fields are marked *

Back to top button