ਬਾਕਸਰ ਬਲਜੀਤ ਸਿੰਘ ਨੇ ਪ੍ਰੋਫੈਸ਼ਨਲ ਬਾਕਸਿੰਗ ਪ੍ਰਤੀਯੋਗਤਾ ਵਿੱਚ ਕੀਤੀ ਜਿੱਤ ਹਾਸਿਲ

ਮਲੋਟ: ਮਲੋਟ ਦੇ ਨੇੜਲੇ ਪਿੰਡ ਲੂੰਡੇਵਾਲਾ ਦੇ ਬਾਕਸਰ, ਸੰਧੂ ਬਾਕਸਿੰਗ ਕਲੱਬ ਦੇ ਸਟੂਡੈਂਟ ਬਲਜੀਤ ਸਿੰਘ ਨੇ ਪਿਛਲੇ ਦਿਨੀਂ ਦਿੱਲੀ ਵਿੱਚ ਹੋਈਪ੍ਰੋਫੈਸ਼ਨਲ ਬਾਕਸਿੰਗ ਫਾਈਟ ਵਿੱਚ ਮਨਦੀਪ (ਚੰਡੀਗੜ੍ਹ) ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਇਸ ਜਿੱਤ ਵਿੱਚ ਕੋਚ ਪ੍ਰਵੀਨ ਕੁਮਾਰ ਦਾ ਅਹਿਮ ਯੋਗਦਾਨ ਰਿਹਾ। ਕੋਚ ਪ੍ਰਵੀਨ ਕੁਮਾਰ ਅਨੁਸਾਰ ਬਲਜੀਤ ਸਿੰਘ ਜਲਦ ਹੀ ਅਗਲੀ ਫਾਈਟ ਇੰਟਰਨੈਸ਼ਨਲ ਲੈਵਲ ਖੇਡੇਗਾ। Author: Malout Live