ਸਿਵਲ ਹਸਪਤਾਲ ਮਲੋਟ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਸਹਿਯੋਗ ਨਾਲ ਲਗਾਇਆ ਗਿਆ ਖੂਨਦਾਨ ਕੈਂਪ
ਮਲੋਟ:- ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਚੰਡੀਗਡ਼੍ਹ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਡਾ. ਰਸ਼ਮੀ ਚਾਵਲਾ ਦੀ ਯੋਗ ਅਗਵਾਈ ਵਿੱਚ ਬੀਤੇ ਦਿਨੀਂ ਵਿਸ਼ਵ ਖ਼ੂਨਦਾਨ ਦਿਵਸ ਦੇ ਸੰਬੰਧ ਵਿੱਚ ਸਿਵਲ ਹਸਪਤਾਲ ਮਲੋਟ ਵਿਖੇ ਡੇਰਾ ਸੱਚਾ ਸੌਦਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਅਤੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਸਮੇਂ ਡਾ. ਰਸ਼ਮੀ ਚਾਵਲਾ ਅਤੇ ਡਾ. ਚੇਤਨ ਖੁਰਾਣਾ ਨੇ ਮਨੁੱਖੀ ਸਰੀਰ ਲਈ ਖ਼ੂਨ ਦੀ ਮਹੱਤਤਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਈ ਤੱਕ ਖੂਨ ਦਾ ਕੋਈ ਵੀ ਬਦਲ ਨਹੀਂ ਬਣਿਆ ਹੈ। ਇਸ ਲਈ ਐਮਰਜੈਂਸੀ ਵੇਲੇ, ਗਰਭਵਤੀ ਔਰਤਾਂ ਅਤੇ ਐਕਸੀਡੈਂਟ ਕੇਸਾਂ ਵਿੱਚ ਕਦੇ ਵੀ ਕਿਸੇ ਵੀ ਗਰੁੱਪ ਦੇ ਖੂਨ ਦੀ ਜ਼ਰੂਰਤ ਪੈ ਸਕਦੀ ਹੈ। ਜੇਕਰ ਖੂਨ ਬਲੱਡ ਬੈਂਕ ਵਿੱਚ ਉਪਲੱਬਧ ਹੋਵੇਗਾ ਤਾਂ ਆਪਾਂ ਐਮਰਜੈਂਸੀ ਵੇਲੇ ਇਸ ਖੂਨ ਨੂੰ ਵਰਤ ਸਕਦੇ ਹਾਂ। ਮਾਹਿਰਾਂ ਅਨੁਸਾਰ ਖ਼ੂਨ ਦੇਣ ਤੋਂ ਤਿੰਨ ਮਹੀਨੇ ਬਾਅਦ ਆਪਣੇ ਆਪ ਸਰੀਰ ‘ਚ ਖੂਨ ਪੂਰਾ ਹੋ ਜਾਂਦਾ ਹੈ। ਡੇਰਾ ਸੱਚਾ ਸੌਦਾ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲਗਭਗ 25 ਯੂਨਿਟ ਬਲੱਡ ਇਕੱਤਰ ਕੀਤਾ ਗਿਆ। ਜਿਸ ਵਿੱਚੋਂ ਲਗਭਗ 20 ਯੂਨਿਟ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਦਾਨ ਕੀਤਾ ਗਿਆ। ਇਸ ਕੈਂਪ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। Author : Malout Live