District NewsMalout News

ਗਿੱਦੜਬਾਹਾ ਵਿਖੇ ਸਵੀਪ ਟੀਮ ਨੇ ਸਾਈਕਲ ਰੈਲੀ ਕਰਕੇ ਸ਼ਹਿਰ ਵਾਸੀਆਂ ਨੂੰ ਵੋਟ ਪਾਉਣ ਲਈ ਕੀਤਾ ਪ੍ਰੇਰਿਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਅਜੀਤ ਪਾਲ ਸਿੰਘ ਐੱਸ.ਡੀ.ਐੱਮ ਗਿੱਦੜਬਾਹਾ ਦੀ ਯੋਗ ਅਗਵਾਈ ਹੇਠ ਡੀ.ਏ.ਵੀ ਕਾਲਜ ਗਿੱਦੜਬਾਹਾ ਵਿਖੇ ਸਵੀਪ ਟੀਮ ਗਿੱਦੜਬਾਹਾ ਨੇ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੂੰ ਵੋਟ ਜ਼ਰੂਰ ਪਾਉਣ ਲਈ ਪ੍ਰੇਰਿਤ ਕੀਤਾ। ਸਵੀਪ ਟੀਮ ਗਿੱਦੜਬਾਹਾ 084 ਦੇ ਨੋਡਲ ਅਫ਼ਸਰ ਅਸ਼ੋਕ ਕੁਮਾਰ, ਤਰਸੇਮ ਸਿੰਘ, ਕਮਲਜੀਤ ਸਿੰਘ, ਉਮੇਸ਼ ਕੁਮਾਰ ਅਤੇ ਰਾਧੇ ਸ਼ਾਮ ਵੱਲੋਂ ਸਾਈਕਲ ਰੈਲੀ ਦਾ ਅਯੋਜਨ ਕਰਕੇ ਨੌਜਵਾਨਾਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਆਪਣੀ ਵੋਟ ਦਾ ਇਸਤਮਾਲ ਜ਼ਰੂਰ ਕਰਨ ਲਈ ਪ੍ਰੇਰਿਤ ਕੀਤਾ।

ਇਸ ਤੋਂ ਇਲਾਵਾ ਸਵੀਪ ਟੀਮ ਗਿੱਦੜਬਾਹਾ ਵੱਲੋਂ ਐੱਸ.ਐੱਸ.ਡੀ ਕਮਿਊਨਿਟੀ ਸੈਂਟਰ ਗਿੱਦੜਬਾਹਾ ਵਿਖੇ ਮੈਡੀਕਲ ਕੈਂਪ ਦੌਰਾਨ ਵੱਖ-ਵੱਖ ਐੱਨ.ਜੀ.ਓ ਦੇ ਅਹੁਦੇਦਾਰਾਂ ਨੂੰ ਵੋਟ ਜ਼ਰੂਰ ਪਾਉਣ ਅਤੇ ਭਾਰਤੀ ਚੋਣ ਕਮਿਸ਼ਨ ਦੁਆਰਾ ਨਿਰਧਾਰਿਤ ਇਸ ਵਾਰ ਵੋਟ ਪਰਸੈਂਟ ਨੂੰ 70 ਪ੍ਰਤੀਸ਼ਤ ਤੋਂ ਪਾਰ ਲੈ ਕੇ ਜਾਣ ਲਈ ਸਹਿਯੋਗ ਦੇਣ ਦਾ ਭਰੋਸਾ ਲਿਆ ਗਿਆ।

Author: Malout Live

Back to top button