District NewsMalout News

ਥਾਣਾ ਸਿਟੀ ਮਲੋਟ ਪੁਲਿਸ ਨੇ ਵੱਖ-ਵੱਖ ਮੁਕੱਦਮਿਆ ਤਹਿਤ 7 ਦੋਸ਼ੀਆਂ ਸਮੇਤ 2007 ਤੋਂ ਫਰਾਰ ਭਗੋੜੇ ਨੂੰ ਕਾਬੂ ਕਰਨ ਵਿੱਚ ਸਫਲਤਾ ਕੀਤੀ ਹਾਸਿਲ

ਮਲੋਟ:- ਡਾਕਟਰ ਸਚਿਨ ਗੁਪਤਾ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਕੱਦਮਾ ਨੰਬਰ 197 ਮਿਤੀ 25.07.2022 ਅ/ਧ 457,380 IPC ਥਾਣਾ ਸਿਟੀ ਮਲੋਟ ਬਰਖਿਲਾਫ ਨਾ ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ, ਥਾਣਾ ਸਿਟੀ ਮਲੋਟ ਦੀ ਪੁਲਿਸ ਵੱਲੋਂ ਮਿਤੀ ਬੀਤੇ ਦਿਨ ਦੋਸ਼ੀ ਸ਼ੇਰਾ ਸਿੰਘ ਪੁੱਤਰ ਬਲਕਾਰ ਸਿੰਘ ਉਰਫ ਬਲਕਰਨ ਵਾਸੀ ਕੁਰਾਈਵਾਲਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ, ਉਸ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ। ਜਿਸ ਨੇ ਦੌਰਾਨੇ ਪੁੱਛ-ਗਿੱਛ ਉਕਤ ਨੇ ਇਕ ਸਾਫ ਕੀਤਾ ਕਿ ਉਸ ਨੇ ਮੁਦਈ ਮੁਕੱਦਮਾ ਦੇ ਘਰੋਂ ਰਾਤ ਨੂੰ ਚੋਰੀ ਕਰਕੇ ਚੋਰੀ ਕੀਤਾ ਸਮਾਨ ਮੋਨੀ ਕਬਾੜੀਆਂ ਪੁੱਤਰ ਦੇਸ਼ ਰਾਜ ਵਾਸੀ ਗਲੀ ਨੰ: 6 ਏਕਤਾ ਨਗਰ ਮਲੋਟ ਨੂੰ ਵੇਚ ਦਿੱਤਾ ਹੈ। ਜਿਸ ਤੋਂ ਬਾਅਦ ਮੋਨੀ ਕਬਾੜੀਏ ਨੂੰ ਮੁਕੱਦਮਾ ਹਜ਼ਾ ਵਿੱਚ ਨਾਮਜ਼ਦ ਕਰਕੇ ਉਸ ਦੇ ਘਰ ਰੇਡ ਕੀਤਾ ਉਸ ਪਾਸੋਂ ਕਰੀਬ 07 ਤੋਲੇ ਸੋਨਾ, ਇੱਕ ਕਿਲੋ ਚਾਂਦੀ, 66000/- ਰੁਪਏ ਭਾਰਤੀ ਕਰੰਸੀ ਨੋਟ, 02 ਮੋਟਰ ਸਾਇਕਲ, 04 ਗੈਸ ਸਲੈਂਡਰ ਅਤੇ 3 ਐੱਲ.ਸੀ.ਡੀ ਬ੍ਰਾਮਦ ਕਰਕੇ ਦੋਸ਼ੀਆਂ ਉਕਤ ਨੂੰ ਹਜਾ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਬੰਦ ਹਵਾਲਾਤ ਥਾਣਾ ਕਰਵਾਇਆ ਗਿਆ। ਦੋਸ਼ੀਆਨ ਮੋਨੀ ਕਬਾੜੀਆ ਅਤੇ ਸ਼ੇਰਾ ਸਿੰਘ ਉੱਕਤ ਨੇ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਪਰ ਚੋਰੀ ਦੇ ਪਹਿਲਾ ਵੀ ਮੁਕੱਦਮੇ ਦਰਜ਼ ਹਨ, ਜਿਸ ਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਉੱਕਤ ਵਿੱਚ ਵਾਧਾ 411,413 ਹਿੰ:ਦੰ ਦਾ ਕੀਤਾ ਗਿਆ।

ਦੋਸ਼ੀਆਂ ਦੇ ਨਾਮ:-

  1. ਸ਼ੇਰਾ ਸਿੰਘ ਪੁੱਤਰ ਬਲਕਾਰ ਸਿੰਘ ਉਰਫ ਬਲਕਰਨ ਵਾਸੀ ਕੁਰਾਈਵਾਲਾ
  2. ਮੋਨੀ ਕਬਾੜੀਆਂ ਪੁੱਤਰ ਦੇਸ਼ ਰਾਜ ਵਾਸੀ ਗਲੀ ਨੰ: 6 ਏਕਤਾ ਨਗਰ ਮਲੋਟ

ਬ੍ਰਾਮਦਗੀ:-

07 ਤੋਲੇ ਸੋਨਾ

01 ਕਿਲੋ ਚਾਂਦੀ

66000/- ਰੁਪਏ ਭਾਰਤੀ ਕਰੰਸੀ ਨੋਟ

02 ਮੋਟਰਸਾਇਕਲ

04 ਗੈਸ ਸਲੈਂਡਰ

03 ਐੱਲ.ਸੀ.ਡੀ ਬ੍ਰਾਮਦ

ਥਾਣਾ ਸਿਟੀ ਮਲੋਟ ਵੱਲੋਂ ਮਿਤੀ ਬੀਤੇ ਦਿਨ (2 ਅਗਸਤ) ਨੂੰ ਦੌਰਾਨੇ ਗਸ਼ਤ ਨੇੜੇ ਕੱਚੇ ਕੋਲੇ ਦੀਆ ਭੱਠਾ, ਮਲੋਟ ਤੋਂ ਦੋਸ਼ੀ ਰਛਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਚੱਕ ਵਾਲੀ ਜਿਲ੍ਹਾ ਤਰਨਤਾਰਨ, ਸੇਵਕ ਸਿੰਘ ਉਰਫ ਸੇਵਾ ਪੁੱਤਰ ਨਿੰਦਰ ਸਿੰਘ ਵਾਸੀ ਕਰਮਗੜ ਥਾਣਾ ਕਬਰਵਾਲਾ, ਮਨਫੂਲ ਸਿੰੜਘ ਉੱਰਫ ਫੁੱਲੀ ਪੁੱਤਰ ਪਰਮਜੀਤ ਸਿੰਘ ਵਾਸੀ ਧੋਲਾ, ਧਰਮਵੀਰ ਸਿੰਘ ਉਰਫ ਧਰੜਮਾ ਪੁੱਤਰ ਜਗਦੇਵ ਵਿੱਚ ਵਾਸੀ ਧੌਲਾ ਥਾਣਾ ਲੰਬੀ ਅਤੇ ਹੁਸਨਪ੍ਰੀਤ ਸਿੰਘ ਉਰਫ ਹੁਸਨ ਪੁੱਤਰ ਰਜਿੰਦਰ ਸਿੰਘ ਵਾਸੀ ਫਕਰਸਰ ਥਾਣਾ ਗਿੱਦੜਬਾਹਾ ਪਾਸੋਂ 20 ਗ੍ਰਾਮ ਹੈਰੋਇਨ ਅਤੇ 22000/- ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਮੁਕੱਦਮਾ ਨੰ: 204 ਮਿਤੀ 03.08.2022 ਅ/ਧ 21ਬੀ/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਿਟੀ ਮਲੋਟ ਦਰਜ਼ ਰਜਿਸਟਰ ਕੀਤਾ।

ਦੋਸ਼ੀਆਂ ਦੇ ਨਾਮ:-

  1. ਰਛਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਚੱਕ ਵਾਲੀ ਜਿਲ੍ਹਾਂ ਤਰਨਤਾਰਨ
  2. ਸੇਵਕ ਸਿੰਘ ਉਰਫ ਸੇਵਾ ਪੁੱਤਰ ਨਿੰੜਦਰ ਸਿੰਘ ਵਾਸੀ ਕ੍ਰਮਗੜ ਥਾਣਾ ਕਬਰਵਾਲਾ
  3. ਮਨਫੂਲ ਸਿੰਘ ਉੱਰਫ ਫੁੱਲੀ ਪੁੱਤਰ ਪਰਮਜੀਤ ਸਿੰਘ ਵਾਸੀ ਧੋਲਾ
  4. ਧਰਮਵੀਰ ਸਿੰਘ ਉਰਫ ਧਰਮਾ ਪੁੱਤਰ ਜਗਦੇਵ ਵਿੱਚ ਵਾਸੀ ਧੌਲਾ ਥਾਣਾ ਲੰਬੀ
  5. ਹੁਸਨਪ੍ਰੀਤ ਸਿੰਘ ਉਰਫ ਹੁਸਨ ਪੁੱਤਰ ਰੜਜਿੰਦਰ ਸਿੰਘ ਵਾਸੀ ਫਕਰਸਰ ਥਾਣਾ ਗਿੱਦੜਬਾਹਾ

ਬ੍ਰਾਮਦਗੀ:-

  1. 20 ਗ੍ਰਾਮ ਹੈਰੋਇਨ
  2. 22000/- ਡਰੱਗ ਮਨੀ

ਇਸ ਤੋਂ ਇਲਾਵਾ ਮੁਕੱਦਮਾ ਨੰ: 91 ਮਿਤੀ 10.05.2002 ਅ/ਧ 15/61/85 ਐੱਨ.ਡੀ.ਪੀ.ਐੱਸ. ਐਕਟ ਥਾਣਾ ਲੰਬੀ ਵਿੱਚ 2007 ਤੋਂ ਭਗੌੜਾ (ਪੀ.ਓ) ਚੱਲ ਰਹੇ ਦੋਸ਼ੀ ਓਮ ਪ੍ਰਕਾਸ਼ ਪੁੱਤਰ ਪਾਤਰ ਰਾਮ ਵਾਸੀ ਅਦੇਸ਼ ਕਲੋਨੀ ਮੁਰਾਦਾਬਾਦ ਯੂ.ਪੀ ਨੂੰ ਗ੍ਰਿਫਤਾਰ ਕੀਤਾ ਗਿਆ।

ਇਸੇ ਤਰ੍ਹਾਂ ਹੀ ਮੁਕੱਦਮਾ ਨੰ: 27 ਮਿਤੀ 26.07.2011 ਅ/ਧ 15/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਲੱਖੇਵਾਲੀ ਵਿੱਚ ਭਗੌੜਾ (ਪੀ.ਓ) ਚੱਲ ਰਹੇ ਦੋਸ਼ੀ ਰਾਮ ਕੁਮਾਰ ਉਰਫ ਸ਼ੇਰੂ ਪੁੱਤਰ ਰਾਮ ਗੁਲਾਮ ਵਾਸੀ ਮੁਜੱਫਰ ਨਗਰ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਥਾਣਾ ਸਿਟੀ ਮਲੋਟ ਦੇ ਇੰਸਪੈਕਟਰ ਚੰਦਰ ਸ਼ੇਖਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁਕੱਦਮਿਆਂ ਦੀ ਤਫਤੀਸ਼ ਅੱਗੇ ਜਾਰੀ ਹੈ।

 

Author: Malout Live

Leave a Reply

Your email address will not be published. Required fields are marked *

Back to top button