District NewsMalout News
ਐਂਟੀ ਕ੍ਰਾਈਮ ਵਲੰਟੀਅਰ ਵੈੱਲਫੇਅਰ ਕਲੱਬ ਮਲੋਟ ਵੱਲੋਂ ਨਵੇਂ ਅਹੁਦੇਦਾਰਾਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
ਮਲੋਟ: ਐਂਟੀ ਕ੍ਰਾਈਮ ਵਲੰਟੀਅਰ ਵੈੱਲਫੇਅਰ ਕਲੱਬ ਮਲੋਟ ਵੱਲੋਂ ਅੱਜ ਨਵੇਂ ਬਣੇ ਮੈਂਬਰਾਂ ਨੂੰ ਪ੍ਰਧਾਨ ਸੁਰੇਸ਼ ਕੁਮਾਰ ਦੀ ਅਗਵਾਈ ਵਿੱਚ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਸਹੁੰ ਵੀ ਚੁਕਵਾਈ ਗਈ ਕਿ ਹਰ ਸਮੇਂ ਪ੍ਰਸ਼ਾਸ਼ਨ ਅਤੇ ਪੁਲਿਸ ਮੁਲਾਜ਼ਮਾਂ ਦਾ ਸਾਥ ਦੇਵਾਂਗੇ। ਇਸ ਦੌਰਾਨ ਨਵੇਂ ਬਣੇ ਅਹੁਦੇਦਾਰ ਵਿੱਚ ਰਮਨੀਸ਼ ਬੱਠਲਾ ਨੂੰ ਸਲਾਹਕਾਰ, ਵਰਿੰਦਰ ਤਨੇਜਾ ਨੂੰ ਸੈਕਟਰੀ, ਰੋਬਿਨ ਕਾਯਤ ਨੂੰ ਜੁਆਇੰਟ ਸੈਕਟਰੀ, ਸਨੀ ਸਿੰਘ ਨੂੰ ਆਪਰੇਟਰ ਬਣਾਇਆ ਗਿਆ। ਇਸ ਮੌਕੇ ਵਾਈਸ ਪ੍ਰਧਾਨ ਪ੍ਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਚਿੰਟੂ ਬੱਠਲਾ ਵੱਲੋਂ ਨਵੇਂ ਬਣੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
Author: Malout Live