ਇਸਰੋ ਦੀ ਇੱਕ ਹੋਰ ਵੱਡੀ ਕਾਮਯਾਬੀ, ਚੰਦ ਦੇ ਗ੍ਰਹਿ ਪੰਧ 'ਚ ਦਾਖ਼ਲ ਹੋਇਆ ਚੰਦਰਯਾਨ-2
ਪੁਲਾੜ 'ਚ ਅੱਜ ਭਾਰਤ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਚੰਦ 'ਤੇ ਦੇਸ਼ ਦਾ ਦੂਜਾ ਸਪੇਸਕ੍ਰਾਫ਼ਟ ਚੰਦਰਯਾਨ-2 ਅੱਜ ਸਵੇਰੇ ਚੰਦਰਮਾ ਦੇ ਗ੍ਰਹਿ ਪੰਧ 'ਚ ਸਫ਼ਲਤਾਪੂਰਵਕ ਪ੍ਰਵੇਸ਼ ਕਰ ਗਿਆ। ਇਸਰੋ ਨੇ ਸਵੇਰੇ 8.30 ਤੋਂ 9.30 ਵਜੇ ਦੇ ਵਿਚਾਲੇ ਚੰਦਰਯਾਨ-2 ਦੇ ਤਰਲ ਰਾਕੇਟ ਇੰਜਣ ਨੂੰ ਦਾਗ ਕੇ ਉਸ ਨੂੰ ਚੰਦ ਦੇ ਗ੍ਰਹਿ ਪੰਧ 'ਚ ਪਹੁੰਚਾਉਣ ਦੀ ਮੁਹਿੰਮ ਪੂਰੀ ਕੀਤੀ। ਇਸ ਤੋਂ ਬਾਅਦ 7 ਸਤੰਬਰ ਨੂੰ ਚੰਦਰਯਾਨ-2 ਚੰਦਰਮਾ 'ਤੇ ਇਤਿਹਾਸਕ ਹਾਜ਼ਰੀ ਦਰਜ ਕਰੇਗਾ। ਇਸਰੋ ਮੁਤਾਬਕ ਚੰਦਰਯਾਨ-2 'ਤੇ ਲੱਗੇ 2 ਮੋਟਰਾਂ ਨੂੰ ਸਰਗਰਮ ਕਰਨ ਨਾਲ ਇਹ ਸਪੇਸਕ੍ਰਾਫਟ ਚੰਦਰਮਾ ਦੇ ਪੰਧ ਵਿਚ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਚੰਦਰਯਾਨ-2 ਦੀ ਲਾਂਚਿੰਗ 22 ਜੁਲਾਈ ਨੂੰ ਦੁਪਹਿਰ 2.43 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਕੇਂਦਰ ਤੋਂ ਕੀਤੀ ਗਈ ਸੀ।