District NewsMalout News

ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਮੋਬਾਈਲ ਫੋਨ ਦੀ ਸੁਯੋਗ ਵਰਤੋਂ ਕਰਨ ਸੰਬੰਧੀ ਲਗਾਇਆ ਸੈਮੀਨਾਰ

ਮਲੋਟ : ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਮੋਬਾਈਲ ਫੋਨ ਦੀ ਸਹੀ ਵਰਤੋਂ ਕਰਨ ਸੰਬੰਧੀ ਲਗਾਏ ਗਏ ਸੈਮੀਨਾਰ ਵਿੱਚ S.H.O. ਸਾਈਬਰ ਕ੍ਰਾਈਮ ਬ੍ਰਾਂਚ ਨਾਲ ਸੰਬੰਧਿਤ ਮੈਡਮ ਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਭਾਵਪੂਰਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਜਿੱਥੇ ਮੋਬਾਈਲ ਫੋਨ ਬੇਸ਼ੁਮਾਰ ਫਾਇਦੇ ਹਨ ਅਤੇ ਅਨੇਕਾਂ ਹੀ ਜੁਰਮ ਇਸ ਦੀ ਵਰਤੋਂ ਨਾਲ ਜੁੜ ਚੁੱਕੇ ਹਨ।

ਮੈਡਮ ਨੇ ਬਹੁਤ ਹੀ ਵਿਸਥਾਰ ਨਾਲ ਵੱਖ-ਵੱਖ ਜੁਰਮਾਂ ਵਿੱਚ ਮੋਬਾਈਲ ਦੀ ਵਰਤੋਂ ਬਾਰੇ ਦੱਸਿਆ ਅਤੇ ਬਹੁਤ ਹੀ ਸੋਚ ਸਮਝ ਕੇ ਇਸ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ। ਇਸ ਦੌਰਾਨ ਵਾਈਸ ਪ੍ਰਿੰਸੀਪਲ ਮੈਡਮ ਸੋਨੀਆ ਸ਼ਰਮਾ ਨੇ ਮੈਡਮ ਰਵਿੰਦਰ ਕੌਰ ਤੇ ਉਹਨਾਂ ਦੀ ਟੀਮ ਦਾ ਤਹਿ-ਦਿੱਲੋਂ ਧੰਨਵਾਦ ਕੀਤਾ।

Author : Malout Live

Back to top button