District NewsMalout News

ਖਪਤਕਾਰ ਸਰਵਿਸ ਚਾਰਜ ਵਸੂਲਣ ਦੇ ਖਿਲਾਫ਼ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਐੱਨ.ਸੀ.ਐੱਚ)`ਤੇ ਕਰਵਾ ਸਕਦਾ ਹੈ ਸ਼ਿਕਾਇਤ ਦਰਜ

ਜਲਦੀ ਨਿਪਟਾਰੇ ਲਈ ਈ-ਦਖਿਲ ਪੋਰਟਲ ਰਾਹੀਂ ਇਲੈਕਟ੍ਰਾਨਿਕ ਤਰੀਕੇ ਨਾਲ ਵੀ ਸ਼ਿਕਾਇਤ ਕਰਵਾਈ ਜਾ ਸਕਦੀ ਹੈ ਦਰਜ

ਮਲੋਟ(ਸ਼੍ਰੀ ਮੁਕਤਸਰ ਸਾਹਿਬ):- ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਸੀ.ਸੀ.ਪੀ.ਏ ਨੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਸਰਵਿਸ ਚਾਰਜ ਵਸੂਲਣ ਦੇ ਸਬੰਧ ਵਿੱਚ ਗਲਤ ਵਪਾਰਕ ਤਰੀਕੇ ਅਤੇ ਉਪਭੋਗਤਾ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੀ.ਸੀ.ਪੀ.ਏ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਹੋਟਲ ਜਾਂ ਰੈਸਟੋਰੈਂਟ ਖਾਣੇ ਦੇ ਬਿੱਲ ਵਿੱਚ ਆਪਣੀ ਮਰਜੀ ਨਾਲ ਜਾਂ ਗਲਤੀ ਨਾਲ ਸਰਵਿਸ ਚਾਰਜ ਨਹੀਂ ਲਗਾ ਸਕਦਾ। ਕੋਈ ਵੀ ਹੋਟਲ ਜਾਂ ਰੈਸਟੋਰੈਂਟ ਉਪਭੋਗਤਾ ਨੂੰ ਸੇਵਾ ਫ਼ੀਸ ਦਾ ਭੁਗਤਾਨ ਕਰਨ ਲਈ ਮਜਬੂਰ ਨਹੀਂ ਕਰੇਗਾ। ਸਰਵੀਸ ਚਾਰਜ ਦੀ ਵਸੂਲੀ ਦੇ ਆਧਾਰ `ਤੇ ਸੇਵਾਵਾਂ ਦੇ ਦਾਖਲੇ ਜਾਂ ਪ੍ਰਬੰਧ `ਤੇ ਕੋਈ ਪਾਬੰਦੀ ਨਹੀਂ ਲਗਾਈ ਜਾਵੇਗੀ। ਇਸ ਨੂੰ ਖਾਣੇ ਦੇ ਬਿੱਲ ਵਿੱਚ ਜੋੜ ਕੇ ਅਤੇ ਕੁੱਲ ਰਕਮ `ਤੇ ਜੀ.ਐਸ.ਟੀ ਲਗਾ ਕੇ ਸਰਵਿਸ ਚਾਰਜ ਇਕੱਠੇ ਨਹੀਂ ਕੀਤੇ ਜਾਣਗੇ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਲਿੰਕ `ਤੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ। ਜੇਕਰ ਕਿਸੇ ਖਪਤਕਾਰ ਨੂੰ ਪਤਾ ਲੱਗਦਾ ਹੈ ਕਿ ਕੋਈ ਹੋਟਲ ਜਾਂ ਰੈਸਟੋਰੈਂਟ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਕੇ ਸਰਵਿਸ ਚਾਰਜ ਲਗਾ ਰਿਹਾ ਹੈ, ਤਾਂ ਖਪਤਕਾਰ ਸੰਬੰਧਿਤ ਹੋਟਲ ਜਾਂ ਰੈਸਟੋਰੈਂਟ ਨੂੰ ਬਿਲ ਦੀ ਰਕਮ ਵਿੱਚੋਂ ਸਰਵਿਸ ਚਾਰਜ ਕੱਟਣ ਲਈ ਬੇਨਤੀ ਕਰ ਸਕਦਾ ਹੈ। ਨਾਲ ਹੀ ਖਪਤਕਾਰ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ (ਐੱਨ.ਸੀ.ਐੈਚ) 1915 `ਤੇ ਕਾਲ ਕਰਕੇ ਜਾਂ  ਮੋਬਾਈਲ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਪਭੋਗਤਾ ਗਲਤ ਵਪਾਰਕ ਤਰੀਕਿਆਂ ਦੇ ਖਿਲਾਫ਼ ਖਪਤਕਾਰ ਕਮਿਸ਼ਨ ਕੋਲ ਸ਼ਿਕਾਇਤ ਵੀ ਦਰਜ ਕਰ ਸਕਦਾ ਹੈ। ਜਲਦੀ ਨਿਪਟਾਰੇ ਲਈ ਈ-ਦਖਿਲ ਪੋਰਟਲ www.e-daakhil.nic.in   ਰਾਹੀਂ ਇਲੈਕਟ੍ਰਾਨਿਕ ਤਰੀਕੇ ਨਾਲ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਨਾਲ ਹੀ ਖਪਤਕਾਰ ਦੁਆਰਾ ਜਾਂਚ ਅਤੇ ਅਗਲੀ ਕਾਰਵਾਈ ਲਈ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਸੀ.ਸੀ.ਪੀ.ਏ ਨੂੰ ਸ਼ਿਕਾਇਤ ਈ-ਮੇਲ  com-ccpa@nic.in `ਤੇ ਭੇਜ ਸਕਦਾ ਹੈ।

Author: Malout Live

Leave a Reply

Your email address will not be published. Required fields are marked *

Back to top button