ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਡਿਵੀਜ਼ਨ ਮਲੋਟ ਵੱਲੋਂ ਪਿੰਡ ਕੋਲਿਆਂਵਾਲੀ ਵਿਖੇ ਵਾਤਾਵਾਰਣ ਨੂੰ ਸਾਫ਼ ਰੱਖਣ ਦੀ ਮਹੱਤਤਾ ਬਾਰੇ ਪਿੰਡ ਵਾਸੀਆਂ ਨੂੰ ਕੀਤਾ ਜਾਗਰੂਕ
ਵਿਸ਼ਵ ਵਾਤਾਵਰਣ ਦਿਵਸ ਮੁਹਿੰਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਡਿਵੀਜ਼ਨ ਮਲੋਟ ਵੱਲੋਂ ਪਿੰਡ ਕੋਲਿਆਂਵਾਲੀ ਬਲਾਕ ਮਲੋਟ ਵਿਖੇ ਪਲਾਸਟਿਕ ਵੇਸਟ ਮੈਨੇਜ਼ਮੈਂਟ ਪਲਾਂਟ ਅਤੇ ਵਾਟਰ ਵਰਕਸ ਵਿਖੇ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਨੂੰ ਸਾਫ਼ ਰੱਖਣ ਦੀ ਮਹੱਤਤਾ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਵਿਸ਼ਵ ਵਾਤਾਵਰਣ ਦਿਵਸ ਮੁਹਿੰਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਡਿਵੀਜ਼ਨ ਮਲੋਟ ਵੱਲੋਂ ਪਿੰਡ ਕੋਲਿਆਂਵਾਲੀ ਬਲਾਕ ਮਲੋਟ ਵਿਖੇ ਪਲਾਸਟਿਕ ਵੇਸਟ ਮੈਨੇਜ਼ਮੈਂਟ ਪਲਾਂਟ ਅਤੇ ਵਾਟਰ ਵਰਕਸ ਵਿਖੇ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਨੂੰ ਸਾਫ਼ ਰੱਖਣ ਦੀ ਮਹੱਤਤਾ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਬੀ.ਡੀ.ਪੀ.ਓ ਸ੍ਰੀ ਕੇਵਲ ਕੁਮਾਰ, ਕਾਰਜਕਾਰੀ ਇੰਜੀਨੀਅਰ ਸ਼੍ਰੀ ਮਨਵਿੰਦਰਪਾਲ ਸਿੰਘ ਅਤੇ ਸਮਾਜਿਕ ਸਟਾਫ਼ ਡੀ.ਡਬਲਯੂ.ਐੱਸ.ਐੱਸ ਡਿਵੀਜ਼ਨ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੌਜੂਦਗੀ ਵਿੱਚ ਸਿੰਗਲ ਯੂਜ਼ ਪਲਾਸਟਿਕ ਤੋਂ ਬਚਣ ਅਤੇ ਵਾਤਾਵਰਣ ਨੂੰ ਸਾਫ਼ ਅਤੇ ਸੁਰੱਖਿਅਤ ਰੱਖਣ ਦਾ ਪ੍ਰਣ ਵੀ ਦਵਾਇਆ।
ਇਸ ਮੌਕੇ ਸੋਸਲ ਸਟਾਫ਼ ਵੱਲੋਂ ਸ਼ਾਲਿਨੀ ਗਰੋਵਰ (ਜੇ.ਈ. ਐਸ.ਬੀ.ਐਮ), ਵਿਨੋਦ ਕੁੱਬਾ (ਸੀ.ਡੀ.ਐਸ), ਹਰਪ੍ਰੀਤ ਸਿੰਘ ਸੰਧੂ (ਆਈ.ਈ.ਸੀ), ਮਲਕੀਤ ਸਿੰਘ (ਬੀ.ਆਰ.ਸੀ), ਜਗਮੀਤ ਸਿੰਘ ਅਤੇ ਹਰਵਿੰਦਰ ਸਿੰਘ (ਮੋਟੀਵੇਟਰ), ਹਰਮੀਤ ਸਿੰਘ (ਰੈਵੀਨਿਊ ਕੁਲੈਕਟਰ) ਹਾਜ਼ਿਰ ਸਨ।
Author : Malout Live