ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਤੋਂ ਸ਼੍ਰੀ ਰਘਬੀਰ ਸਿੰਘ ਪ੍ਰਧਾਨ (ਸਾਬਕਾ ਵਿਧਾਇਕ) ਦੇ ਅਕਾਲ ਚਲਾਣਾ ਤੇ ਦੁੱਖ ਕੀਤਾ ਵਿਅਕਤ

ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੀ ਨੇ ਗਿੱਦੜਬਾਹਾ ਤੋਂ ਆਪਣੇ ਸਾਥੀ ਸ਼੍ਰੀ ਰਘਬੀਰ ਸਿੰਘ ਪ੍ਰਧਾਨ (ਸਾਬਕਾ ਵਿਧਾਇਕ) ਦੇ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਵਿਅਕਤ ਕੀਤਾ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਨੇ ਲੰਮਾ ਸਮਾਂ ਗਿੱਦੜਬਾਹਾ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਬਿਤਾਇਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੀ ਨੇ ਗਿੱਦੜਬਾਹਾ ਤੋਂ ਆਪਣੇ ਸਾਥੀ ਸ਼੍ਰੀ ਰਘਬੀਰ ਸਿੰਘ ਪ੍ਰਧਾਨ (ਸਾਬਕਾ ਵਿਧਾਇਕ) ਦੇ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਵਿਅਕਤ ਕੀਤਾ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਨੇ ਲੰਮਾ ਸਮਾਂ ਗਿੱਦੜਬਾਹਾ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਬਿਤਾਇਆ।

ਕਈ ਵਾਰ ਰਾਜਨੀਤਕ ਵਖਰੇਵਿਆਂ ਦੇ ਬਾਵਜੂਦ ਵੀ ਕਦੇ ਸਮਾਜਿਕ ਰਿਸ਼ਤਿਆਂ ਵਿੱਚ ਕੁੜੱਤਣ ਨਹੀਂ ਲਿਆਂਦੀ। ਮੈਂ ਇਸ ਔਖੀ ਘੜੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ। ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Author : Malout Live