ਸ਼੍ਰੀ ਸੱਤਿਆ ਸਾਈਂ ਬੀ.ਐੱਡ.ਕਾਲਜ ਕਰਾਈਵਾਲਾ ਕਲਾਸ ਬੀ.ਐੱਡ ਸੈਸ਼ਨ (2025-27) ਸਾਲ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ
ਬੀਤੇ ਦਿਨ ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲੋਂ ਬੀ.ਐੱਡ ਸੈਸ਼ਨ (2025-27) ਸਾਲ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਸ਼੍ਰੀ ਸੱਤਿਆ ਸਾਈਂ ਬੀ.ਐੱਡ.ਕਾਲਜ ਕਰਾਈਵਾਲਾ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੀਤੇ ਦਿਨ ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲੋਂ ਬੀ.ਐੱਡ ਸੈਸ਼ਨ (2025-27) ਸਾਲ ਪਹਿਲਾ ਸਮੈਸਟਰ ਪਹਿਲਾ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਸ਼੍ਰੀ ਸੱਤਿਆ ਸਾਈਂ ਬੀ.ਐੱਡ.ਕਾਲਜ ਕਰਾਈਵਾਲਾ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਅਤੇ ਰੀਆ ਸਪੁੱਤਰੀ ਸੰਜੀਵ ਕੁਮਾਰ ਨੇ 83.55% ਅੰਕ ਹਾਸਿਲ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਰਾਜਦੀਪ ਕੌਰ ਸਪੁੱਤਰੀ ਸਤਪਾਲ ਸਿੰਘ ਨੇ 82.66% ਅੰਕ ਹਾਸਿਲ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ, ਭਾਵਿਕਾ ਮਲਹੋਤਰਾ ਸਪੁੱਤਰੀ ਰਘੂ ਮਲਹੋਤਰਾ ਅਤੇ ਯੁਕਤੀ ਸਪੁੱਤਰੀ ਜਸਵਿੰਦਰ ਕੁਮਾਰ ਨੇ 81.11% ਅੰਕ ਹਾਸਿਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਠਕਰਾਲ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਹਨਾਂ ਨੂੰ ਭਵਿੱਖ ਵਿੱਚ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਕਾਲਜ ਦੇ ਚੇਅਰਮੈਨ ਸ਼੍ਰੀ ਅਰਵਿੰਦ ਜੈਨ ਜੀ ਨੇ ਕਿਹਾ ਕਿ ਇਹ ਸਭ ਕਾਲਜ ਦੇ ਸਟਾਫ ਦੀ ਅਣਥੱਕ ਮਿਹਨਤ ਦਾ ਹੀ ਨਤੀਜਾ ਹੈ। ਉਨਾਂ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਸਮੂਹ ਸਟਾਫ ਅਤੇ ਬੱਚਿਆਂ ਦੀ ਸ਼ਲਾਘਾ ਕੀਤੀ।
Author : Malout Live



