7 ਜੂਨ ਨੂੰ ਕਰਵਾਇਆ ਜਾਵੇਗਾ ਖਾਲਸਾ ਧਰਮ ਪ੍ਰਚਾਰ ਕਮੇਟੀ ਮਲੋਟ ਵੱਲੋਂ ਮਹਾਨ ਗੁਰਮਤਿ ਸਮਾਗਮ ਅਤੇ ਦਸਤਾਰ ਮੁਕਾਬਲਾ

ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖਾਲਸਾ ਧਰਮ ਪ੍ਰਚਾਰ ਕਮੇਟੀ ਮਲੋਟ ਵੱਲੋਂ ਮਹਾਨ ਗੁਰਮਤਿ ਸਮਾਗਮ ਅਤੇ ਦਸਤਾਰ ਮੁਕਾਬਲੇ ਭਾਈ ਮੰਝ ਭਲਾਈ ਕੇਂਦਰ ਪਿੰਡ ਮਲੋਟ ਵਿਖੇ 7 ਜੂਨ 2026 ਐਤਵਾਰ ਸ਼ਾਮ 4 ਵਜੇ ਤੋਂ 7 ਵਜੇ ਤੱਕ, ਉਪਰੰਤ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।

ਮਲੋਟ : ਧੰਨ-ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖਾਲਸਾ ਧਰਮ ਪ੍ਰਚਾਰ ਕਮੇਟੀ ਮਲੋਟ ਵੱਲੋਂ ਮਹਾਨ ਗੁਰਮਤਿ ਸਮਾਗਮ ਅਤੇ ਦਸਤਾਰ ਮੁਕਾਬਲੇ ਭਾਈ ਮੰਝ ਭਲਾਈ ਕੇਂਦਰ ਪਿੰਡ ਮਲੋਟ ਵਿਖੇ 7 ਜੂਨ 2026 ਐਤਵਾਰ ਸ਼ਾਮ 4 ਵਜੇ ਤੋਂ 7 ਵਜੇ ਤੱਕ, ਉਪਰੰਤ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। 1 ਜੂਨ ਤੋਂ 6 ਜੂਨ ਤੱਕ ਦਸਤਾਰ ਸਿਖਲਾਈ ਕੈਂਪ ਸ਼ਾਮ 4 ਵਜੇ ਤੋਂ 6 ਵਜੇ ਤੱਕ ਲਗਾਇਆ ਜਾਵੇਗਾ। ਪਹਿਲਾ ਗਰੁੱਪ-ਉਮਰ ਸੀਮਾ 15 ਸਾਲ ਤੋਂ ਵੱਧ ਹੋਵੇਗਾ। ਪਹਿਲਾ ਇਨਾਮ 7100, ਦੂਸਰਾ ਇਨਾਮ 5100, ਤੀਸਰਾ ਇਨਾਮ 3100 ਹੋਵੇਗਾ। ਦੂਸਰਾ ਗਰੁੱਪ-ਉਮਰ ਸੀਮਾ 15 ਸਾਲ ਤੋਂ ਘੱਟ ਹੋਵੇਗਾ। ਪਹਿਲਾ ਇਨਾਮ 3100, ਦੂਸਰਾ ਇਨਾਮ 2100, ਤੀਸਰਾ ਇਨਾਮ 1100 ਹੋਵੇਗਾ।

ਜਗਜੀਤ ਸਿੰਘ, ਗੁਰਚਹਿਲ ਸਿੰਘ, ਹਰਦੇਵ ਸਿੰਘ ਚੰਡੀਗੜ੍ਹ ਜੱਜ ਸਾਹਿਬਾਨ ਸ਼ਾਮਿਲ ਹੋਣਗੇ। ਭਾਗ ਲੈਣ ਵਾਲਿਆਂ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਬੰਧ ਵਿਚ ਪ੍ਰਸ਼ਨ ਉੱਤਰ ਵੀ ਪੁੱਛੇ ਜਾਣਗੇ । ਭਾਗ ਲੈਣ ਵਾਲੇ ਪੱਗ, ਸ਼ੀਸ਼ਾ, ਬਾਜ਼ ਅਤੇ ਪੱਗ ਪਿੰਨਾਂ ਲੈ ਕੇ ਆਉਣ। ਸੰਤ ਬਾਬਾ ਜੀਵਨ ਸਿੰਘ ਬਗੀਚੀ ਵਾਲੇ ਕਥਾ ਕੀਰਤਨ ਦੀਵਾਨ ਸਜਾਉਣਗੇ। ਸਮਾਗਮ ਵਿੱਚ ਇਲਾਕੇ ਦੇ ਸਮੂਹ ਸੰਤ ਮਹਾਂਪੁਰਸ਼ ਪਹੁੰਚਣਗੇ । ਭਾਈ ਚਰਨਜੀਤ ਸਿੰਘ ਖਾਲਸਾ, ਭਾਈ ਸਰਦੂਲ ਸਿੰਘ ਖਾਲਸਾ ਵੱਲੋਂ ਇਲਾਕਾ ਨਿਵਾਸੀ ਸੰਗਤ ਨੂੰ ਵੱਡੀ ਗਿਣਤੀ ਵਿੱਚ ਇਸ ਗੁਰਮਤਿ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ।

Author : Malout Live