ਮਾਈ ਭਾਰਤ ਸ਼੍ਰੀ ਮੁਕਤਸਰ ਸਾਹਿਬ ਵੱਲੋਂ ELP (Experiential Learning Program) ਦੇ ਤਹਿਤ PDS ELP ਪ੍ਰੋਗਰਾਮ ਦਾ ਹੋਇਆ ਆਯੋਜਨ
ਮਾਈ ਭਾਰਤ ਸ਼੍ਰੀ ਮੁਕਤਸਰ ਸਾਹਿਬ ਵੱਲੋਂ ELP (Experiential Learning Program) ਦੇ ਤਹਿਤ PDS ELP ਪ੍ਰੋਗਰਾਮ ਦਾ ਆਯੋਜਨ ਜ਼ਿਲ੍ਹਾ ਯੂਥ ਅਫਸਰ ਮੈਡਮ ਤਨਵੀ ਅਗਰਵਾਲ ਉਹਨਾਂ ਦੀ ਦੇਖ ਰੇਖ ਹੇਠ ਪੰਜਾਬ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਪਨਸਪ) ਦੇ ਸਹਿਯੋਗ ਨਾਲ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਾਈ ਭਾਰਤ ਸ਼੍ਰੀ ਮੁਕਤਸਰ ਸਾਹਿਬ ਵੱਲੋਂ ELP (Experiential Learning Program) ਦੇ ਤਹਿਤ PDS ELP ਪ੍ਰੋਗਰਾਮ ਦਾ ਆਯੋਜਨ ਜ਼ਿਲ੍ਹਾ ਯੂਥ ਅਫਸਰ ਮੈਡਮ ਤਨਵੀ ਅਗਰਵਾਲ ਉਹਨਾਂ ਦੀ ਦੇਖ ਰੇਖ ਹੇਠ ਪੰਜਾਬ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਪਨਸਪ) ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਨੌਜਵਾਨਾਂ ਨੂੰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (PDS), ਕਣਕ, ਸਟੋਰੇਜ, ਖਰੀਦ ਪ੍ਰਕਿਰਿਆ ਅਤੇ ਸਪਲਾਈ ਚੇਨ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਇੰਸਪੈਕਟਰ ਅਮਰਿੰਦਰ ਸਿੰਘ ਅਤੇ ਹਰਪ੍ਰੀਤ ਸਿਘ ਵੱਲੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਵਿਭਾਗ ਦੇ ਕੰਮਕਾਜ, ਅਨਾਜ ਦੀ ਸੰਭਾਲ, ਗੋਦਾਮ ਪ੍ਰਬੰਧਨ ਅਤੇ ਵੰਡ ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਤੱਕ ਰਾਸ਼ਨ ਸਮੱਗਰੀ ਸੁਚੱਜੇ ਢੰਗ ਨਾਲ ਪਹੁੰਚਾਉਣ ਲਈ ਪਨਸਪ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਦੌਰਾਨ ਜ਼ਿਲ੍ਹਾ ਯੂਥ ਅਫਸਰ ਮੈਡਮ ਤਨਵੀ ਅਗਰਵਾਲ ਨੇ ਮਾਈ ਭਾਰਤ ਪੋਰਟਲ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ, ਵੋਲੰਟੀਅਰ ਗਤੀਵਿਧੀਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਾਈ ਭਾਰਤ ਰਾਹੀਂ ਨੌਜਵਾਨ ਆਪਣੇ ਹੁਨਰ ਨੂੰ ਨਿਖਾਰ ਸਕਦੇ ਹਨ ਅਤੇ ਸਮਾਜ ਸੇਵਾ ਵਿੱਚ ਯੋਗਦਾਨ ਪਾ ਸਕਦੇ ਹਨ। ਵਿਭਾਗ ਵੱਲੋਂ ਸਮੇਂ-ਸਮੇਂ ਤੇ ਕਰਵਾਏ ਜਾਣ ਵਾਲੇ ਵੱਖ-ਵੱਖ ਜਾਗਰੂਕਤਾ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਬਾਰੇ ਵੀ ਨੌਜਵਾਨਾਂ ਨੂੰ ਜਾਣੂੰ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਹਾਜ਼ਰ ਨੌਜਵਾਨਾਂ ਨੇ ਇਸ ਜਾਣਕਾਰੀ ਨੂੰ ਬਹੁਤ ਲਾਭਦਾਇਕ ਦੱਸਿਆ। ਇਸ ਮੌਕੇ ਦਫਤਰ ਸਹਾਇਕ ਰਾਜਵਿੰਦਰ ਸਿੰਘ, ਮਨਪ੍ਰੀਤ ਸਿੰਘ, ਵਿਨੇ ਕੁਮਾਰ, ਅਮਿਤ ਕੁਮਾਰ, ਵਿਨੇ ਹਾਜ਼ਿਰ ਸਨ।
Author : Malout Live



