ਸਿਵਲ ਹਸਪਤਾਲ ਮਲੋਟ ਦੇ ਬਾਹਰੋਂ ਮੋਟਰਸਾਈਕਲ ਹੋਇਆ ਚੋਰੀ

ਨਵੀਨ ਕੁਮਾਰ ਸਪੁੱਤਰ ਰਮੇਸ਼ ਕੁਮਾਰ ਵਾਸੀ ਮੇਨ ਬਾਜ਼ਾਰ ਡੀ.ਏ.ਵੀ ਕਾਲਜ ਰੋਡ ਗਲੀ ਨੰਬਰ 11 ਵਾਰਡ ਨੰਬਰ 6 ਮਲੋਟ ਦਾ ਮੋਟਰਸਾਈਕਲ ਕਿਸੇ ਅਣਪਛਾਤੇ ਚੋਰ ਨੇ ਚੋਰੀ ਕਰ ਲਿਆ। ਨਵੀਨ ਕੁਮਾਰ ਨੇ ਐਸ.ਐਚ.ਓ ਥਾਣਾ ਸਿਟੀ ਮਲੋਟ ਨੂੰ ਬੇਨਤੀ ਕੀਤੀ ਹੈ ਕਿ ਉਸਦਾ ਮੋਟਰਸਾਈਕਲ ਭਾਲਣ ਵਿੱਚ ਮੱਦਦ ਕੀਤੀ ਜਾਵੇ।

ਮਲੋਟ : ਨਵੀਨ ਕੁਮਾਰ ਸਪੁੱਤਰ ਰਮੇਸ਼ ਕੁਮਾਰ ਵਾਸੀ ਮੇਨ ਬਾਜ਼ਾਰ ਡੀ.ਏ.ਵੀ ਕਾਲਜ ਰੋਡ ਗਲੀ ਨੰਬਰ 11 ਵਾਰਡ ਨੰਬਰ 6 ਮਲੋਟ ਦੇ ਅਨੁਸਾਰ ਉਹ ਸਿਵਲ ਹਸਪਤਾਲ ਮਲੋਟ ਵਿਖੇ ਸ਼ਾਮ ਕਰੀਬ 7:30 ਵਜੇ ਆਪਣੇ ਭਰਾ ਦਾ ਪਤਾ ਲੈਣ ਗਿਆ ਸੀ ਅਤੇ ਉਸਨੇ ਮੋਟਰਸਾਈਕਲ ਸਿਵਲ ਹਸਪਤਾਲ ਦੇ ਗੇਟ ਅੱਗੇ ਖੜ੍ਹਾ ਕੀਤਾ ਸੀ । ਵਾਪਸੀ ਕਰੀਬ ਸ਼ਾਮ 8 ਵਜੇ ਮੋਟਰਸਾਈਕਲ ਉੱਥੇ ਨਹੀਂ ਸੀ, ਜਿਸਨੂੰ ਕਿਸੇ ਅਣਪਛਾਤੇ ਚੋਰ ਨੇ ਚੋਰੀ ਕਰ ਲਿਆ।

ਨਵੀਨ ਕੁਮਾਰ ਅਨੁਸਾਰ ਉਸਦਾ ਮੋਟਰਸਾਈਕਲ ਸਪਲੈਂਡਰ ਕਲਰ ਸਿਲਵਰ, ਮਾਡਲ 2017, ਨੰਬਰ PB 22Q 9427, ਚੈਸੀ ਨੰਬਰ mblhar073h4d00463, ਇੰਜਨ ਨੰਬਰ Ha10aagh4d01969 ਹੈ। ਨਵੀਨ ਕੁਮਾਰ ਨੇ ਐਸ.ਐਚ.ਓ ਥਾਣਾ ਸਿਟੀ ਮਲੋਟ ਨੂੰ ਬੇਨਤੀ ਕੀਤੀ ਹੈ ਕਿ ਉਸਦਾ ਮੋਟਰਸਾਈਕਲ ਭਾਲਣ ਵਿੱਚ ਮੱਦਦ ਕੀਤੀ ਜਾਵੇ ਅਤੇ ਅਣਪਛਾਤੇ ਚੋਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਕਿਸੇ ਨੂੰ ਮੋਟਰਸਾਈਕਲ ਬਾਰੇ ਜਾਣਕਾਰੀ ਹੋ ਤਾਂ ਉਹ 94170-94646 ਅਤੇ 88476-39478 ਨੰਬਰ ਤੇ ਸੰਪਰਕ ਕਰੇ।

Author : Malout Live