ਮਲੋਟ ਦੇ ਗੁਰੂ ਨਾਨਕ ਦੇਵ ਜੀ ਚੌਂਕ 'ਚ ਹਾਦਸੇ ਰੋਕਣ NHAI ਨੂੰ ਦਿੱਤਾ ਮੰਗ ਪੱਤਰ
ਡਾਕਟਰ ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਸਮਾਜ ਸੇਵੀਆਂ ਵੱਲੋਂ ਐਨ.ਐਚ.ਏ.ਆਈ ਬਠਿੰਡਾ ਦੇ ਰਾਜੀਵ ਕੁਮਾਰ ਪ੍ਰੋਜੈਕਟ ਡਾਇਰੈਕਟਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਬਠਿੰਡਾ ਰੋਡ ਤੇ ਦਾਣਾ ਮੰਡੀ ਦੇ ਸਾਹਮਣੇ ਜੰਪ ਬਣਾਇਆ ਜਾਵੇ।
ਮਲੋਟ : ਮਲੋਟ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਵਿੱਚ ਬਠਿੰਡਾ ਰੋਡ ਤੋਂ ਆਉਣ ਵਾਲੇ ਵਾਹਨਾਂ ਦੇ ਅਕਸਰ ਹੀ ਸੜਕ ਹਾਦਸੇ ਹੁੰਦੇ ਰਹਿੰਦੇ ਹਨ। ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਰਹਿੰਦਾ ਹੈ। ਬਠਿੰਡਾ ਰੋਡ ਤੇ ਜੋ ਜੰਪ ਬਣੇ ਹੋਏ ਹਨ ਉਹ ਚੌਂਕ ਦੇ ਨੇੜੇ ਹੋਣ ਕਰਕੇ ਬਹੁਤਾ ਫਾਇਦਾ ਨਹੀਂ ਹੁੰਦਾ। ਇਸੇ ਤਹਿਤ ਹੀ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜਿਲਾ ਕੋਆਰਡੀਨੇਟਰ ਡਾਕਟਰ ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਸਮਾਜ ਸੇਵੀਆਂ ਵੱਲੋਂ ਐਨ.ਐਚ.ਏ.ਆਈ ਬਠਿੰਡਾ ਦੇ ਰਾਜੀਵ ਕੁਮਾਰ ਪ੍ਰੋਜੈਕਟ ਡਾਇਰੈਕਟਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਬਠਿੰਡਾ ਰੋਡ ਤੇ ਦਾਣਾ ਮੰਡੀ ਦੇ ਸਾਹਮਣੇ ਜੰਪ ਬਣਾਇਆ ਜਾਵੇ।
ਇਸ ਥਾਂ ਤੇ ਸਾਈਨ ਬੋਰਡ ਲਗਾਇਆ ਜਾਵੇ। ਜਿਸ ਤੇ ਲਿਖਿਆ ਹੋਵੇ ਅੱਗੇ ਚੌਂਕ ਹੈ ਗੱਡੀ ਹੌਲੀ ਚਲਾਓ ਅਤੇ ਹਾਦਸਿਆਂ ਤੋਂ ਬਚੋ। ਡਾਕਟਰ ਗਿੱਲ ਨੇ ਕਿਹਾ ਕਿ ਇਸ ਨਾਲ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਹੈ। ਰਜੀਵ ਕੁਮਾਰ ਪ੍ਰੋਜੈਕਟ ਡਾਇਰੈਕਟਰ ਨੇ ਵਿਸ਼ਵਾਸ ਦਵਾਇਆ ਕਿ ਇਹ ਮਸਲਾ ਲੋਕ ਹਿੱਤ ਹੈ ਤੇ ਜਲਦ ਹੀ ਮਸਲੇ ਨੂੰ ਹੱਲ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਨਛੱਤਰ ਸਿੰਘ ਫੌਜੀ, ਸਰਪ੍ਰਸਤ ਡਾਕਟਰ ਸੁਖਦੇਵ ਸਿੰਘ ਗਿੱਲ, ਪ੍ਰਧਾਨ ਹਰਦਿਆਲ ਸਿੰਘ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪੀ.ਏ, ਪ੍ਰਧਾਨ ਰਾਮ ਸਿੰਘ, ਪ੍ਰਧਾਨ ਜਗਜੀਤ ਸਿੰਘ ਔਲਖ ਅਤੇ ਸਮਾਜ ਸੇਵਕ ਕੁਲਜੀਤ ਸਿੰਘ ਹਾਜ਼ਿਰ ਸਨ।
Author : Malout Live



