ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਧੂਲਕੋਟ ਅਤੇ ਕਾਉਣੀ ‘ਚ ਚੋਰਾ ਨੇ ਟਰਾਂਸਫਾਰਮਰਾਂ ਨੂੰ ਬਣਾਇਆ ਨਿਸ਼ਾਨਾ
ਖੇਤਾਂ ’ਚ ਪਾਣੀ ਵਾਲੀਆਂ ਮੋਟਰਾਂ ’ਤੇ ਲੱਗੇ ਟਰਾਂਸਫਾਰਮਰ ਚੋਰੀ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਚੋਰ ਬੇਖੌਫ ਹੋ ਕੇ ਇਨਾਂ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ। ਪਿੰਡ ਧੂਲਕੋਟ ਅਤੇ ਕਾਉਣੀ ਦੇ ਖੇਤਾਂ ’ਚੋਂ ਚੋਰਾਂ ਵੱਲੋਂ ਤਿੰਨ ਟ੍ਰਾਂਸਫ਼ਾਰਮਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਭੰਨਤੋੜ ਕਰਕੇ ਤਾਂਬਾ ਚੋਰੀ ਕਰ ਲਿਆ।
ਮਲੋਟ ਸ਼੍ਰੀ ਮੁਕਤਸਰ ਸਾਹਿਬ) : ਖੇਤਾਂ ’ਚ ਪਾਣੀ ਵਾਲੀਆਂ ਮੋਟਰਾਂ ’ਤੇ ਲੱਗੇ ਟਰਾਂਸਫਾਰਮਰ ਚੋਰੀ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਚੋਰ ਬੇਖੌਫ ਹੋ ਕੇ ਇਨਾਂ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ। ਪਿੰਡ ਧੂਲਕੋਟ ਅਤੇ ਕਾਉਣੀ ਦੇ ਖੇਤਾਂ ’ਚੋਂ ਚੋਰਾਂ ਵੱਲੋਂ ਤਿੰਨ ਟ੍ਰਾਂਸਫ਼ਾਰਮਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਭੰਨਤੋੜ ਕਰਕੇ ਤਾਂਬਾ ਚੋਰੀ ਕਰ ਲਿਆ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਗੁਰਲਾਲ ਸਿੰਘ ਕਾਉਣੀ, ਹਰਵਿੰਦਰ ਸਿੰਘ ਕਾਉਣੀ ਅਤੇ ਜਰਨੈਲ ਸਿੰਘ ਵਾਸੀ ਧੂਲਕੋਟ ਨੇ ਦੱਸਿਆ ਕਿ ਚੋਰਾਂ ਵੱਲੋਂ ਤਿੰਨ ਟ੍ਰਾਂਸਫ਼ਾਰਮਰਾਂ ਵਿੱਚੋਂ ਤਾਂਬਾ ਅਤੇ ਤੇਲ ਕੱਢ ਲਿਆ ਗਿਆ, ਜਿਸ ਕਾਰਨ ਉਨਾਂ ਨੂੰ ਜਿੱਥੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।
ਉੱਥੇ ਹੀ ਅਜਿਹੀਆਂ ਘਟਨਾਵਾਂ ਕਾਰਨ ਕਿਸਾਨਾਂ ’ਚ ਡਰ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਖੇਤਾਂ ’ਚੋਂ ਉਸ ਵਕਤ ਟਰਾਂਸਫਾਰਮਰ ਚੋਰੀ ਹੋਏ ਹਨ, ਜਦ ਅੱਤ ਦੀ ਪੈ ਰਹੀ ਗਰਮੀ ਕਾਰਨ ਝੋਨੇ ਦੀ ਫਸਲ ਨੂੰ ਸਭ ਤੋਂ ਵੱਧ ਪਾਣੀ ਦੀ ਜਰੂਰਤ ਸੀ। ਇਸ ਮੌਕੇ ਇੱਕਤਰ ਹੋਏ ਕਿਸਾਨਾਂ ਨੇ ਬਿਜਲੀ ਬੋਰਡ ਵਿਭਾਗ ਨੂੰ ਪੁਰਜ਼ੋਰ ਮੰਗ ਕੀਤੀ ਕਿ ਪੀੜ੍ਹਿਤ ਕਿਸਾਨਾਂ ਨੂੰ ਜਲਦ ਤੋਂ ਜਲਦ ਟਰਾਂਸਫਾਰਮਰ ਦਿੱਤੇ ਜਾਣ ਤਾਂ ਜੋ ਉਹ ਆਪਣੀ ਫਸਲ ਨੂੰ ਬਰਬਾਦ ਹੋਣ ਤੋ ਬਚਾਅ ਸਕਣ। ਉੱਧਰ ਇਸ ਮਾਮਲੇ ਸੰਬੰਧੀ ਥਾਣਾ ਕੋਟਭਾਈ ਦੇ ਐੱਸ.ਐੱਚ.ਓ ਦੀਪਿਕਾ ਕੰਬੋਜ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਕ ’ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Author : Malout Live



