ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ ਨੇ ਖੋ-ਖੋ ਵਿੱਚ ਮਾਰੀਆਂ ਮੱਲ੍ਹਾਂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ ਦੀਆਂ ਅੰਡਰ-17 ਅਤੇ ਅੰਡਰ-14 ਖੋ-ਖੋ ਟੀਮਾਂ ਨੇ ਬਲਾਕ ਮਲੋਟ ਦੇ ਜ਼ੋਨ ਪੱਧਰੀ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ ਦੀਆਂ ਅੰਡਰ-17 ਅਤੇ ਅੰਡਰ-14 ਖੋ-ਖੋ ਟੀਮਾਂ ਨੇ ਬਲਾਕ ਮਲੋਟ ਦੇ ਜ਼ੋਨ ਪੱਧਰੀ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਟੂਰਨਾਮੈਂਟ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਨੁਪਮਾ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਸ਼ਾਨਦਾਰ ਸਫਲਤਾ ਲਈ ਡੀ.ਪੀ.ਈ ਸ਼੍ਰੀ ਸਤਪਾਲ ਸਿੰਘ, ਸਮੂਹ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ ਗਈ। ਉਨ੍ਹਾਂ ਦੀ ਨਿਯਮਿਤ ਮਿਹਨਤ, ਅਨੁਸ਼ਾਸਨ ਅਤੇ ਲਗਨ ਨੇ ਸਕੂਲ ਦੀ ਝੋਲੀ ਵਿੱਚ ਇੱਕ ਹੋਰ ਮਾਣਮੱਤਾ ਸਨਮਾਨ ਪਾਇਆ ਹੈ।
Author : Malout Live



