ਮਲੋਟ ਵਿੱਚ ਭਾਜਪਾ ਆਗੂਆਂ ਨੇ ਬਿਹਾਰ ਚੋਣਾਂ ‘ਚ ਭਾਜਪਾ ਦੀ ਜਿੱਤ ਤੇ ਮਨਾਇਆ ਜਸ਼ਨ

ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗਠਬੰਧਨ ਐਨ.ਡੀ.ਏ ਦੀ ਸਰਕਾਰ ਬਣਨ ਦੀ ਖੁਸ਼ੀ ਵਿੱਚ ਮਲੋਟ ਵਿੱਚ ਭਾਜਪਾ ਆਗੂਆਂ ਨੇ ਜਸ਼ਨ ਮਨਾਇਆ। ਇਸ ਮੌਕੇ ਜਿਲ੍ਹਾ ਪ੍ਰਧਾਨ ਸ਼੍ਰੀ ਸਤੀਸ਼ ਅਸੀਜਾ ਨੇ ਬਿਆਨ ਦਿੰਦਿਆ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਆਗਾਮੀ ਚੋਣਾਂ ਵਿੱਚ ਇਸੇ ਤਰ੍ਹਾ ਜਿੱਤ ਪ੍ਰਾਪਤ ਕਰੇਗੀ।

ਮਲੋਟ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗਠਬੰਧਨ ਐਨ.ਡੀ.ਏ ਦੀ ਸਰਕਾਰ ਬਣਨ ਦੀ ਖੁਸ਼ੀ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ, ਕਾਰਜਕਾਰਨੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਦੀ ਪ੍ਰੇਰਨਾ ਸਦਕਾ, ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼੍ਰੀ ਸਤੀਸ਼ ਅਸੀਜਾ ਅਤੇ ਮੰਡਲ ਮਲੋਟ ਦੇ ਪ੍ਰਧਾਨ ਸ਼੍ਰੀ ਸੁਸ਼ੀਲ ਜਲਹੋਤਰਾ ਦੀ ਅਗਵਾਈ ਵਿੱਚ ਮਲੋਟ ਵਿਖੇ ਜਸ਼ਨ ਮਨਾਇਆ ਗਿਆ। ਇਸ ਦੌਰਾਨ ਪਾਰਟੀ ਦਫਤਰ ਤੋਂ ਸ਼ਹਿਰ ਦੇ ਤਹਿਸੀਲ ਰੋਡ ਤੋਂ ਇੱਕ ਪੈਦਲ ਮਾਰਚ ਕੱਢਿਆ ਗਿਆ। ਇਸ ਦੌਰਾਨ ਪਟਾਕੇ ਚਲਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਮੌਕੇ ਜਿਲ੍ਹਾ ਪ੍ਰਧਾਨ ਸ਼੍ਰੀ ਸਤੀਸ਼ ਅਸੀਜਾ ਨੇ ਬਿਆਨ ਦਿੰਦਿਆ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਆਗਾਮੀ ਚੋਣਾਂ ਵਿੱਚ ਇਸੇ ਤਰ੍ਹਾ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਮਨੋਹਰ ਲਾਲ ਨਾਗਪਾਲ, ਵੇਦ ਪ੍ਰਕਾਸ਼ ਚੁਚਰਾ, ਅਮਨਦੀਪ ਸੰਧੂ, ਸੁਸ਼ੀਲ ਗਰੋਵਰ, ਰੂਪ ਲਾਲ ਸ਼ਰਮਾ, ਸੁਭਾਸ਼ ਗੁੰਬਰ, ਕੇਸ਼ਵ ਸਿਡਾਨਾ, ਸੰਦੀਪ ਵਰਮਾ, ਪ੍ਰਵੀਨ ਮਦਾਨ, ਗੁਲਸ਼ਨ ਸ਼ਰਮਾ, ਅਸ਼ੋਕ ਅਰੋਦੀਆ ਅਰੁਣ ਖੁਰਾਣਾ, ਗੌਰਵ ਸ਼ਰਮਾ, ਓਮ ਪ੍ਰਕਾਸ਼ ਡੁਡੇਜਾ, ਓਮ ਪ੍ਰਕਾਸ਼ ਚਾਨਣਾ, ਲੱਕੀ ਸੋਨੀ, ਸੌਰਵ ਗੌਕਲਾਨੀ, ਰਮੇਸ਼ ਕੱਲੂ, ਹਰਪ੍ਰੀਤ ਮਾਨ, ਰਾਜ ਕੁਮਾਰ ਗੁਪਤਾ ਅਤੇ ਹੋਰ ਵੀ ਕਈ ਆਗੂ ਮੌਜੂਦ ਸਨ।

Author : Malout Live