ਸਰਕਾਰੀ ਕਾਲਜ ਵਿਖੇ ਮਨਾਈਆ ਗਿਆ ਐਂਟੀ ਰੈਗਿੰਗ ਦਿਵਸ ਅਤੇ ਕਰਵਾਏ ਪੋਸਟਰ ਮੁਕਾਬਲੇ

ਸਰਕਾਰੀ ਕਾਲਜ ਵਿਖੇ ਯੂ.ਜੀ.ਸੀ ਦੇ ਦਿਸ਼ਾਂ-ਨਿਰਦੇਸ਼ਾਂ ਤੇ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਕਪੂਰ ਦੀ ਯੋਗ ਰਹਿਨੁਮਾਈ ਹੇਠ ਐਂਟੀ ਰੈਗਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਮੁਕਾਬਲਾ ਵੀ ਰੱਖਿਆ ਗਿਆ, ਇਸ ਮੁਕਾਬਲੇ 'ਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਪੂਰਵਕ ਹਿੱਸਾ ਲਿਆ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਕਾਲਜ ਵਿਖੇ ਯੂ.ਜੀ.ਸੀ ਦੇ ਦਿਸ਼ਾਂ-ਨਿਰਦੇਸ਼ਾਂ ਤੇ ਕਾਲਜ ਪ੍ਰਿੰਸੀਪਲ  ਸ਼੍ਰੀਮਤੀ ਮੰਜੂ ਕਪੂਰ ਦੀ ਯੋਗ ਰਹਿਨੁਮਾਈ ਹੇਠ ਐਂਟੀ ਰੈਗਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਮੁਕਾਬਲਾ ਵੀ ਰੱਖਿਆ ਗਿਆ, ਇਸ ਮੁਕਾਬਲੇ 'ਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਪੂਰਵਕ ਹਿੱਸਾ ਲਿਆ ਗਿਆ। ਜਿਨ੍ਹਾਂ ਵਿੱਚੋਂ ਸੰਜਨਾ (ਬੀ.ਏ ਭਾਗ ਦੂਜਾ) ਨੇ ਪਹਿਲਾ, ਨੇਹਾ ਰਾਣੀ (ਬੀ.ਏ ਭਾਗ ਦੂਜਾ) ਨੇ ਦੂਜਾ, ਅਤੇ ਸੰਦੀਪ ਕੁਮਾਰ (ਬੀ.ਸੀ.ਏ ਭਾਗ ਦੂਜਾ) ਨੇ ਤੀਜਾ ਸਥਾਨ ਹਾਸਿਲ ਕੀਤਾ। ਐਂਟੀ ਰੈਗਿੰਗ ਦੇ ਸੰਬੰਧ 'ਚ ਪੋਸਟਰ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਐਂਟੀ ਰੈਗਿੰਗ ਦੇ ਸੰਬੰਧ ਵਿਚ ਕਰਵਾਏ ਗਏ ਇਸ ਮੁਕਾਬਲੇ ਦਾ ਮਕਸਦ ਕੈਂਪਸ ਵਿੱਚ ਰੈਗਿੰਗ ਦੇ ਖ਼ਿਲਾਫ਼ ਜ਼ੀਰੋ-ਟਾਲਰੈਂਸ ਸੰਦੇਸ਼ ਨੂੰ ਮਜ਼ਬੂਤ ਕਰਨਾ ਸੀ।

ਮੈਡਮ ਪ੍ਰਿੰਸੀਪਲ ਵੱਲੋਂ ਰੈਗਿੰਗ ਦੇ ਮਾਰੂ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕਿਤੇ ਵੀ ਰੈਗਿੰਗ ਹੁੰਦੀ ਦਿਖਾਈ ਦੇਵੇ ਜਾਂ ਤੁਹਾਡੇ ਨਾਲ ਅਜਿਹਾ ਵਤੀਰਾ ਹੋਵੇ ਤਾਂ ਤੁਰੰਤ ਕਾਲਜ ਪ੍ਰਸ਼ਾਸਨ ਜਾਂ ਐਂਟੀ ਰੈਗਿੰਗ ਕਮੇਟੀ ਨੂੰ ਜਾਣਕਾਰੀ ਦੇਣ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਐਂਟੀ ਰੈਗਿੰਗ ਦੇ ਵਿਸ਼ੇ ਉੱਤੇ ਫ਼ਿਲਮ ਵੀ ਦਿਖਾਈ ਗਈ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਦਵਿੰਦਰ ਸਿੰਘ, ਐਂਟੀ ਰੈਗਿੰਗ ਕਮੇਟੀ ਦੇ ਕਨਵੀਨਰ ਡਾ. ਰਵੀ ਕਿਰਨ, ਪ੍ਰੋ. ਜਗਮੀਤ ਸਿੰਘ (ਭੂਗੋਲ), ਪ੍ਰੋ. ਦੀਪਇੰਦਰ ਸਿੰਘ, ਪ੍ਰੋ ਬੇਅੰਤ ਕੌਰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਿਰ ਸਨ।

Author : Malout Live