ਇਲਾਕੇ 'ਚ ਭਰਵੀਂ ਬਾਰਿਸ਼-ਬਾਜ਼ਾਰਾਂ ਤੇ ਗਲੀਆਂ 'ਚ ਭਰਿਆ ਪਾਣੀ

ਸ੍ਰੀ ਮੁਕਤਸਰ ਸਾਹਿਬ:- ਅੱਜ ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਭਰਵੀਂ ਬਾਰਿਸ਼ ਹੋਈ, ਜਿਸ ਨਾਲ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ , ਸ਼ਹਿਰ ਤੋਂ ਇਲਾਵਾ ਇਲਾਕੇ ਦੇ ਕਈ ਪਿੰਡਾਂ ਤੋਂ ਮੀਂਹ ਪੈਣ ਦੇ ਸਮਾਚਾਰ ਪ੍ਰਾਪਤ ਹੋਏ ਹਨ , ਇਸ ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰੇ ਵੀ ਖਿੜੇ ਹਨ, ਕਿਉਂਕਿ ਇਸ ਖੇਤਰ ਵਿਚ ਝੋਨੇ ਅਤੇ ਨਰਮੇ ਨੂੰ ਪਾਣੀ ਦੀ ਲੋੜ ਸੀ , ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਵਿਚ ਪਾਣੀ ਭਰਨ ਕਰਕੇ ਰਾਹਗੀਰਾਂ 'ਤੇ ਦੁਕਾਨਦਾਰਾਂ ਨੂੰ ਵੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ , ਕਿਉਂਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ , ਸ਼ਹਿਰ ਦੇ ਗਾਂਧੀ ਚੌਾਕ, ਸਦਰ ਬਜ਼ਾਰ, ਬਾਗ਼ ਵਾਲੀ ਗਲੀ, ਐੱਸ. ਏ. ਐੱਸ. ਨਗਰ ਮਲੋਟ ਰੋਡ ਤੇ ਹੋਰ ਕਈ ਮੁਹੱਲਿਆਂ ਵਿਚ ਪਾਣੀ ਖੜਨ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ , ਸ਼ਹਿਰ ਦੇ ਮੁੱਖ ਬੱਸ ਸਟੈਂਡ ਦੇ ਤਿੰਨੇ ਗੇਟਾਂ 'ਤੇ ਪਾਣੀ ਖੜਨ ਕਰਕੇ ਸਵਾਰੀਆਂ ਨੂੰ ਅੱਡੇ ਵਿਚ ਜਾਣ ਲਈ ਵੀ ਮੁਸ਼ਕਿਲ ਪੇਸ਼ ਆਈ , ਅਸਮਾਨ ਵਿਚ ਅਜੇ ਵੀ ਬੱਦਲ ਛਾਏ ਹੋਏ ਹਨ ਤੇ ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ਵਿਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ,