ਗੁ.ਚਰਨ ਕਮਲ ਭੋਰਾ ਸਾਹਿਬ ਵਿਖੇ ਰੱਖੜ ਪੁੰਨਿਆ ਤੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ
ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਅੱਜ ਰੱਖੜ ਪੁੰਨਿਆ ਤੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਹਿਲਾਂ ਸਵੇਰੇ ਪਾਠ ਦੇ ਭੋਗ ਪਾਏ ਗਏ ਉਪਰੰਤ ਹਜੂਰੀ ਰਾਗੀ ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਉਹਨਾਂ ਤੋਂ ਬਾਅਦ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਗੁਰਪ੍ਰੀਤ ਸਿੰਘ ਬਣਵਾਲਾ ਦੇ ਜੱਥੇ ਵੱਲੋਂ ਦੀਵਾਨ ਸਜਾਏ ਗਏ। ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਅੱਜ ਰੱਖੜ ਪੁੰਨਿਆ ਦੇ ਨਾਲ ਨਾਲ ਗੁਰੂ ਲਾਧੋ ਰੇ ਦਿਵਸ ਵੀ ਹੈ ਅਤੇ ਅੱਜ ਦੇ ਦਿਨ ਭਾਈ ਮੱਖਣ ਸ਼ਾਹ ਲੁਬਾਣਾ ਨੂੰ ਜਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਏ ਤਾਂ ਉਹਨਾਂ ਗੁਰੂ ਲਾਧੋ ਰੇ, ਗੁਰੂ ਲਾਧੋ ਰੇ ਦਾ ਬਚਨ ਉਚਾਰਿਆ।
ਇਸ ਖੁਸ਼ੀ ਵਿੱਚ ਹਰ ਰੱਖੜ ਪੁੰਨਿਆ ਤੇ ਬਾਬਾ ਬਕਾਲਾ ਦੀ ਧਰਤੀ ਤੇ ਵਿਸ਼ਾਲ ਜੋੜ ਮੇਲਾ ਵੀ ਲੱਗਦਾ ਹੈ। ਅੱਜ ਦੇ ਸਮਾਗਮ ਮੌਕੇ ਲੰਗਰ ਦੀ ਸੇਵਾ ਗੁਰੂਘਰ ਦੇ ਸ਼ਰਧਾਲੂ ਥਾਣੇਦਾਰ ਬਲਜਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ, ਮੀਤ ਪ੍ਰਧਾਨ ਜੱਜ ਸ਼ਰਮਾ, ਕਾਕਾ ਜਗਮੀਤ ਸਿੰਘ, ਸੁਰਿੰਦਰ ਸਿੰਘ ਬੱਗਾ, ਡਾ ਸ਼ਮਿੰਦਰ ਸਿੰਘ, ਜਗਜੀਤ ਸਿੰਘ ਅਬੁਲ ਖੁਰਾਣਾ, ਗੁਰਮੀਤ ਸਿੰਘ ਬੁਰਜਾਂ, ਕਾਲਾ ਸਿੰਘ ਰੂਪਨਗਰ, ਹਰਜੀਤ ਸਿੰਘ ਦਾਨੇਵਾਲਾ, ਬਲਜਿੰਦਰ ਸਿੰਘ ਜਵੰਦਾ, ਮਨਜੀਤ ਸਿੰਘ ਕੁਹਾੜਿਆਂਵਾਲੀ, ਜਥੇਦਾਰ ਬੋਹੜ ਸਿੰਘ, ਮਨਜੀਤ ਸਿੰਘ ਅਤੇ ਮਹਿੰਦਰ ਸਿੰਘ ਆਦਿ ਸੇਵਾਦਾਰਾਂ ਸਮੇਤ ਵੱਡੀ ਗਿਣਤੀ ਸੰਗਤ ਹਾਜ਼ਿਰ ਸੀ। Author: Malout Live