ਪ੍ਰੋਫੈਸਰ ਡਾ. ਉੱਪਲ ਵੱਲੋਂ ਲਿਖਿਆ ਗਿਆ ਇਨਸਾਇਕਲੋਪੀਡੀਆ ਆਫ ਇੰਡੀਅਨ ਬੈਂਕਿੰਗ ਇੰਡਸਟਰੀ ਹੋਇਆ ਲੋਕ ਅਰਪਣ

ਮਲੋਟ: ਡਾ.ਆਰ.ਕੇ.ਉੱਪਲ ਦੁਆਰਾ ਲਿਖਿਆ ਗਿਆ ਇਨਸਾਇਕਲੋਪੀਡੀਆ ਆਫ ਇੰਡੀਅਨ ਬੈਂਕਿੰਗ ਇੰਡਸਟਰੀ ਹੋਇਆ ਲੋਕ ਅਰਪਣ। ਲੋਕ ਅਰਪਣ ਕਰਨ ਦੇ ਰਸਮ ਨੀਲਮ ਯੂਨੀਵਰਸਿਟੀ, ਕੈਥਲ ਦੇ ਵਾਇਸ ਚਾਂਸਲਰ ਡਾ. ਸ਼ਮੀਮ ਅਹਿਮਦ ਅਤੇ ਸ਼੍ਰੀ ਨਿਵਾਸਨ (ਪ੍ਰੋਫੈਸਰ, ਯੂ.ਐੱਸ.ਏ) ਅਤੇ ਯੂਨੀਵਰਸਿਟੀ ਦੇ ਚੇਅਰਮੈਨ ਸ਼੍ਰੀ ਸੰਦੀਪ ਚਹਿਲ ਦੇ ਦੁਆਰਾ ਕੀਤੀ ਗਈ। ਡਾ. ਉੱਪਲ ਜ਼ੋ ਕਿ ਬਾਬਾ ਫਰੀਦ ਕਾਲਜ ਆਫ ਮੈਨੇਜਮੈਂਟ ਅਤੇ ਟੈਕਨਾਲੋਜੀ ਵਿਖੇ ਬਤੌਰ ਪ੍ਰੋਫੈਸਰ ਅਤੇ ਪ੍ਰਿੰਸੀਪਲ ਦੇ ਤੌਰ ਤੇ ਕੰਮ ਕਰ ਰਹੇ ਹਨ ਨੇ ਇਸ ਇਨਸਾਇਕਲੋਪੀਡੀਆ ਵਿੱਚ ਇਸ ਗੱਲ ਖਾਸ ਜਿਕਰ ਕੀਤਾ ਹੈ ਕਿ ਨਵੀਆਂ-ਨਵੀਆਂ ਆ ਰਹੀਆਂ

ਤਕਨੀਕਾਂ ਕਿਵੇਂ ਬੈਂਕ ਗ੍ਰਾਹਕਾਂ ਲਈ ਲਾਭਦਾਇਕ ਹੋ ਰਹੀਆਂ ਹਨ ਅਤੇ ਇਸ ਨਾਲ ਹੀ ਕਿਸ ਤਰੀਕੇ ਨਾਲ ਆਨਲਾਇਨ ਬੈਂਕ ਫ੍ਰਾਡ ਵੀ ਲਗਾਤਾਰ ਵੱਧਦੇ ਜਾ ਰਹੇ ਹਨ। ਇੱਥੇ ਇਹ ਗੱਲ ਖਾਸ ਵਰਨਣ ਯੋਗ ਡਾ.ਉੱਪਲ ਨੇ ਭਾਰਤੀ ਬੈਂਕਿੰਗ ਪ੍ਰਣਾਲੀ ਉੱਪਰ ਕਈ ਕਿਤਾਬਾਂ, ਖੋਜ਼ ਪੇਪਰ ਅਤੇ ਯੂ.ਜੀ.ਸੀ ਦੇ ਮਹੱਤਵਪੂਰਨ ਪ੍ਰੋਜੈਕਟਾ ਉੱਪਰ ਕੰਮ ਕੀਤਾ ਹੈ। ਉਹ ਇਸ ਸਮੇਂ ਐੱਮ.ਟੀ.ਸੀ ਗਲੋਬਲ ਚੇਅਰ ਪ੍ਰੋਫੈਸਰ.ਬੈਂਕਿੰਗ ਅਤੇ ਫਾਇਨਾਂਸ ਦੇ ਉੱਪਰ ਵੀ ਕੰਮ ਕਰ ਰਹੇ ਹਨ। ਉਹ ਇੰਡੀਅਨ ਇੰਸੀਚਿਊਟ ਆਫ ਫਾਇਨਾਂਸ, ਨਵੀਂ ਦਿੱਲੀ ਵਿਖੇ ਬਤੌਰ ਰਿਸਰਚ ਪ੍ਰੋਫੈਸਰ ਵੀ ਹਨ। ਡਾ. ਉੱਪਲ ਇਸ ਸਮੇਂ ਐੱਸ.ਕੇ.ਡੀ ਯੂਨੀਵਰਸਿਟੀ ਹਨੂੰਮਾਨਗੜ੍ਹ ਵਿੱਚ ਪ੍ਰੋਫੈਸਰ ਐਮਰੀਟਸ ਵੀ ਹਨ। Author: Malout Live