Mini Stories

ਮਹਾਰਾਜਾ ਰਣਜੀਤ ਸਿੰਘ ਕਾਲਜ ‘ਚ ਓਸ਼ੋ ਦੇ ਸਿੱਖਿਆ ਬਾਰੇ ਵਿਸ਼ੇ ‘ਤੇ ਵਿਚਾਰ-ਚਰਚਾ ਕਰਵਾਈ

ਮਲੋਟ:-  ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਲੋਂ ਬੀਤੇ ਦਿਨੀ ਓਸ਼ੋ ਸਿੱਖਿਆ ਬਾਰੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਤੇ ਆਧੁਨਿਕ ਮਨੁੱਖ ਨੂੰ ਉਨ੍ਹਾਂ ਦੀ ਦੇਣ ਵਿਸ਼ੇ ‘ ਤੇ ਇਕ ਲੈਕਚਰ ਕਰਵਾਇਆ ਗਿਆ ।ਇਸ ਮੌਕੇ ਲੈਕਚਰ ਦੇਣ ਲਈ ਉਚੇਚੇ ਤੌਰ ‘ ਤੇ ਪੂਨਾ ਤੋਂ ਆਏ ਸਵਾਮੀ ਜੀਵਨ ਅਭਿਵਿਰਾਜ ਦਾ ਕਾਲਜ ਪਹੁੰਚਣ ‘ ਤੇ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਸੁਖਦੀਪ ਕੌਰ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ. ਗੁਰਬਿੰਦਰ ਸਿੰਘ, ਪ੍ਰੋ. ਗੁਰਜੀਤ ਸਿੰਘ, ਪ੍ਰੋ. ਪੰਕਜ ਮਹਿਤਾ ਨੇ ਸਵਾਗਤ ਕੀਤਾ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਕਰ ਰਹੇ ਪ੍ਰੋ.ਹਿਰਦੇਪਾਲ ਸਿੰਘ ਨੇ ਕਿਹਾ ਕਿ ਓਸ਼ੋ ਸਾਡੇ ਮੁਲਕ ਦਾ ਇਕ ਵੱਡਾ ਚਿੰਤਕ ਹੈ , ਜਿਸ ਨੇ ਤਕਰੀਬਨ ਹਰੇਕ ਵਿਸ਼ੇ ‘ ਤੇ ਆਪਣੀ ਤਰਕ ਭਰਪੂਰ ਦਲੀਲ ਰੱਖੀ ਹੈ। ਪ੍ਰੋ. ਰਮਨਦੀਪ ਕੌਰ ਨੇ ਸੁਆਮੀ ਜੀਵਨ ਅਭਿਵਿਰਾਜ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੂੰ ਜੀ ਆਇਆਂ ਕਿਹਾ।  ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਵਿਦਿਆਰਥੀ ਦੀ ਪ੍ਰਤਿਭਾ ਨੂੰ ਪਛਾਣਨਾ ਹੋਣਾ ਚਾਹੀਦਾ ਹੈ। ਸਿੱਖਿਆ ਕੀ ਤੇ ਨਹੀਂ ਕਿਵੇਂ ‘ ਤੇ ਆਧਾਰਿਤ ਹੋਣੀ ਚਾਹੀਦੀ ਹੈ ।ਉਨ੍ਹਾਂ ਕਿਹਾ ਕਿ ਜੇ ਅਸੀਂ ਲੋਚਦੇ ਹਾਂ ਕਿ ਸਾਡੇ ਨਾਲ ਚੰਗਾ ਹੋਵੇ ਤਾਂ ਦੂਜਿਆਂ ਲਈ ਵੀ ਚੰਗਾ ਕਰਨਾ ਚਾਹੀਦਾ ਹੈ। ਇਸ ਮੌਕੇ ਸੁਆਮੀ ਜੀਵਨ ਅਭਿਵਿਰਾਜ ਨੂੰ ਇਕ ਯਾਦਗਾਰੀ ਚਿੰਨ੍ਹ ਦਿੱਤਾ ਗਿਆ। ਸਮਾਗਮ ਦੌਰਾਨ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ , ਜਨਰਲ ਸਕੱਤਰ ਸ: ਲਖਵਿੰਦਰ ਸਿੰਘ ਰੋਹੀਵਾਲਾ , ਸਕੱਤਰ ਪ੍ਰਿਤਪਾਲ ਸਿੰਘ ਗਿੱਲ , ਪ੍ਰਬੰਧਕੀ ਸਕੱਤਰ ਸ : ਦਲਜਿੰਦਰ ਸਿੰਘ ਬਿੱਲਾ ਸੰਧੂ ਨੇ ਸੁਆਮੀ ਜੀਵਨ ਅਭਿਵਿਰਾਜ ਦਾ ਕਾਲਜ ਆਉਣ ‘ ਤੇ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਹਰਜੀਤ ਸਿੰਘ, ਸੁਆਮੀ ਸੁਰਿੰਦਰ ਕੁਮਾਰ, ਪ੍ਰੋ. ਸ਼ਰਨਜੀਤ ਕੌਰ, ਪ੍ਰੋ . ਹਰਵਿੰਦਰ ਕੌਰ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਰਾਜੇਸ਼ਵਰ ਰਾਏ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

Back to top button