District NewsMalout News

ਘੱਟ ਗਿਣਤੀ ਵਰਗ ਨਾਲ ਸੰਬੰਧਿਤ ਵਿਦਿਆਰਥੀ ਵਜ਼ੀਫਾ ਲੈਣ ਲਈ ਸਕੀਮਾਂ ਲਈ 30 ਸਤੰਬਰ ਤੱਕ ਕਰਨ ਆਨਲਾਈਨ ਅਪਲਾਈ -ਡਾ.ਬਲਜੀਤ ਕੌਰ

ਮਲੋਟ (ਪੰਜਾਬ): ਪੰਜਾਬ ਰਾਜ ਵਿੱਚ ਘੱਟ ਗਿਣਤੀ ਵਰਗ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ ਲਈ ਸਮਾਜਿਕ ਨਿਆਂ, ਅਧਿਕਾਰਿਤ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਕੇਂਦਰੀ ਪ੍ਰਾਯੋਜਿਤ ਪ੍ਰੀ-ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ ਕਮ ਮੀਨਜ ਬੇਸਡ ਸਕਾਲਰਸ਼ਿਪ ਸਕੀਮ ਦਾ ਲਾਭ ਲੈਣ ਲਈ ਵਿਦਿਆਰਥੀ 30 ਸਤੰਬਰ 2022 ਤੱਕ ਆਨਲਾਈਨ ਅਪਲਾਈ ਕਰਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ.ਬਲਜੀਤ ਕੌਰ ਨੇ ਕੀਤਾ। ਘੱਟ ਗਿਣਤੀ ਵਰਗ ਲਈ ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ਼ ਸਕਾਲਰਸ਼ਿਪ ਦਾ ਲਾਭ ਦੇਣ ਦਾ ਇੱਕ ਮੌਕਾ ਦਿੱਤਾ ਗਿਆ ਹੈ। ਵਿਦਿਆਰਥੀਆਂ ਵੱਲੋਂ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਆਨਲਾਈਨ 30 ਸਤੰਬਰ 2022 ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਮੈਰਿਟ-ਕਮ-ਮੀਨਜ ਬੇਸਡ ਸਕਾਲਰਸ਼ਿਪ ਲਈ ਆਨਲਾਈਨ 31 ਅਕਤੂਬਰ 2022 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਇਸ ਸਕੀਮ ਦਾ ਲਾਭ ਲੈਣ ਲਈ ਵਿਦਿਆਰਥੀ ਘੱਟ ਗਿਣਤੀ ਭਾਈਚਾਰੇ (ਸਿੱਖ, ਮੁਸਲਿਮ, ਬੋਧੀ, ਪਾਰਸੀ, ਜੈਨ ਅਤੇ ਇਸਾਈ) ਨਾਲ ਸੰਬੰਧਿਤ ਹੋਵੇ, ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ ਆਮਦਨ ਹੱਦ 1 ਲੱਖ ਰੁਪਏ, ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਆਮਦਨ 2 ਲੱਖ ਰੁਪਏ ਅਤੇ ਮੈਰਿਟ-ਕਮ-ਮੀਨਜ਼ ਲਈ ਆਮਦਨ ਹੱਦ 2.50 ਲੱਖ ਰੁਪਏ ਹੈ। ਇਸ ਸਕੀਮ ਅਧੀਨ ਨੈਸ਼ਨਲ ਸਕਾਲਰਸ਼ਿਪ ਪੋਰਟਲ www.scholarships.gov.in  ਤੇ ਅਪਲਾਈ ਅਤੇ ਹੋਰ ਜਾਣਕਾਰੀ ਲਈ ਸਾਈਟ ਦਾ ਲਿੰਕ www.minorityaffairs.gov.in ਜਾਂ ਮੋਬਾਇਲ ਐਪ-ਨੈਸਨਲ ਸਕਾਲਰਸ਼ਿਪ (ਐਨ.ਐੱਸ.ਪੀ) ਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ 1800-11-2001 (ਟੋਲ ਫ੍ਰੀ) ਤੇ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ।

Author: Malout Live

Leave a Reply

Your email address will not be published. Required fields are marked *

Back to top button