District NewsMalout News

ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਅਧੀਨ ਅੱਜ ਪ੍ਰਾਇਵੇਟ ਹਸਪਤਾਲਾਂ, ਕਲੀਨਿਕ ਅਤੇ ਪ੍ਰਾਇਵੇਟ ਲੈਬੋਰੇਟਰੀਆਂ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ

ਮਲੋਟ (ਲੰਬੀ): ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੀਟਾ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ ਲੰਬੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਬਲਾਕ ਲੰਬੀ ਦੇ ਪ੍ਰਾਇਵੇਟ ਹਸਪਤਾਲਾਂ, ਕਲੀਨਿਕ ਅਤੇ ਪ੍ਰਾਇਵੇਟ ਲੈਬੋਰੇਟਰੀਆਂ ਡੇਂਗੂ ਅਤੇ ਮਲੇਰੀਆ ਬਾਰੇ ਜਾਣਕਾਰੀ ਸਾਂਝੀ ਕੀਤੀ, ਪ੍ਰਿਤਪਾਲ ਸਿੰਘ ਤੂਰ ਐੱਸ.ਆਈ ਨੇ ਇਨ੍ਹਾਂ ਸੰਬੰਧਿਤ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਹਸਪਤਾਲਾਂ ਕਲੀਨਿਕ ਅਤੇ ਲੈਬੋਰਟਰੀਆਂ ਵਿੱਚ ਕੂਲਰਾਂ, ਗਮਲਿਆਂ ਫਰਿੱਜ਼ ਦੇ ਪਿੱਛੇ ਵਾਲੀਆਂ ਟਰੇਆਂ, ਪਸ਼ੂਆਂ ਦੇ ਪਾਣੀ ਪੀਣ ਵਾਲੀਆਂ ਖੇਲਾਂ ਆਦਿ ਖਾਲੀ ਕਰਾ ਕੇ ਉਨ੍ਹਾਂ ਨੂੰ ਸੁਕਾ ਕੇ ਦੁਬਾਰਾ ਵਰਤੋਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ। ਰਣਜੀਤ ਸਿੰਘ ਸੰਧੂ ਐੱਸ.ਆਈ ਨੇ

ਕਿਹਾ ਕਿ ਬਰਸਾਤੀ ਮੌਸਮ ਵਿੱਚ ਫਾਲਤੂ ਪਾਣੀ ਖੜ੍ਹਾ ਹੋਣ ਤੇ ਮੱਛਰਾਂ ਦੀ ਪੈਦਾਇਸ਼ ਹੁੰਦੀ ਹੈ, ਜਿਸ ਦੇ ਕੱਟਣ ਨਾਲ ਡੇਂਗੂ, ਮਲੇਰੀਆ ਅਤੇ ਚਿਕਨਗੂਣੀਆਂ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ, ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਫਾਲਤੂ ਖੜ੍ਹੇ ਪਾਣੀ ਨੂੰ ਨਸ਼ਟ ਕਰਨਾ ਚਾਹੀਦਾ ਹੈ ਅਤੇ ਵਰਤੋਂ ਵਾਲੇ ਪਾਣੀ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਇਨ੍ਹਾਂ ਬਿਮਾਰੀਆਂ ਤੋਂ ਬਚ ਸਕੀਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੁਖਾਰ ਹੋਣ ਤੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾਇਆ ਜਾਵੇ ਜੋ ਕਿ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਜਗਦੀਪ ਸਿੰਘ ਬਰਾੜ ਐੱਸ.ਆਈ ਅਤੇ ਜਗਦੇਵ ਰਾਜ ਮਲਟੀਪਰਪਜ਼ ਹੈੱਲਥ ਵਰਕਰ ਹਾਜ਼ਿਰ ਸੀ।

Author: Malout Live

Back to top button