District News

ਜ਼ਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ ਸਮਾਪਤ

ਸ੍ਰੀ ਮੁਕਤਸਰ ਸਾਹਿਬ:- ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਤੇ ਏ. ਈ. ਓ. ਦਲਜੀਤ ਸਿੰਘ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਸੁਖਦਰਸ਼ਨ ਸਿੰਘ ਬੇਦੀ ਦੀ ਨਿਗਰਾਨੀ ਹੇਠ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ ਕਰਵਾਏ ਗਏ । ਇ ਸ ਟੂਰਨਾਮੈਂਟ ਦਾ ਆਖ਼ਰੀ ਫੁੱਟਬਾਲ ਮੈਚ ਸਵ: ਹਰਪਾਲ ਸਿੰਘ ਡੀ.ਪੀ.ਈ. ਦੀ ਯਾਦ ਨੂੰ ਸਮਰਪਿਤ ਪਿੰਡ ਖੂੰਨਣ ਕਲਾਂ ਵਿਖੇ ਕਰਵਾਇਆ ਗਿਆ । ਇਸ ਸਮੇਂ ਕਰਵਾਏ ਗਏ ਅੰਡਰ-14 (ਲੜਕੀਆਂ) ਦੇ ਫੁੱਟਬਾਲ ਦੇ ਮੁਕਾਬਲਿਆਂ ਵਿਚ ਜ਼ੋਨ ਦੋਦਾ ਨੇ ਪਹਿਲਾ ਸਥਾਨ, ਜ਼ੋਨ ਮੁਕਤਸਰ ਦੂਜਾ ਤੇ ਜ਼ੋਨ ਭੰਗੇਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ ਅੰਡਰ-17 ਵਰਗ (ਲੜਕੀਆਂ) ਦੇ ਮੁਕਾਬਲਿਆਂ ਵਿਚ ਜ਼ੋਨ ਦੋਦਾ ਨੇ ਪਹਿਲਾ, ਜ਼ੋਨ ਮੁਕਤਸਰ ਨੇ ਦੂਜਾ ਤੇ ਜ਼ੋਨ ਲੱਖੇਵਾਲੀ ਨੇ ਤੀਜਾ ਸਥਾਨ ਹਾਸਲ ਕੀਤਾ । ਅੰਡਰ-19 (ਲੜਕੀਆਂ) ਦੇ ਮੁਕਾਬਲਿਆਂ ਵਿਚ ਜ਼ੋਨ ਗਿੱਦੜਬਾਹਾ ਨੇ ਪਹਿਲਾ, ਜ਼ੋਨ ਲੱਖੇਵਾਲੀ ਨੇ ਦੂਜਾ ਤੇ ਜ਼ੋਨ ਮੁਕਤਸਰ ਨੇ ਤੀਜਾ ਸਥਾਨ ਹਾਸਲ ਕੀਤਾ । ਇਸ ਤੋਂ ਇਲਾਵਾ ਅੰਡਰ-14 (ਲੜਕੇ) ਦੇ ਕਰਵਾਏ ਗਏ ਮੁਕਾਬਲੇ ਵਿਚ ਜ਼ੋਨ ਲੱਖੇਵਾਲੀ ਨੇ ਪਹਿਲਾ ਅਤੇ ਰਾਣੀ ਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ । ਇਸ ਮੌਕੇ ਡਾ. ਰਵਨੀਤ ਸਿੰਘ, ਹਰਪਾਲ ਸਿੰਘ ਡੀ. ਪੀ. ਈ., ਜਸਕਰਨ ਸਿੰਘ, ਗੁਰਬਾਜ਼ ਸਿੰਘ ਕੋਚ, ਜਗਮੀਤ ਸਿੰਘ, ਗੁਰਵਿੰਦਰ ਸਿੰਘ, ਜਸਕਰਨ ਸਿੰਘ, ਨਵਪਿੰਦਰ ਸਿੰਘ, ਜਗਦੀਸ਼ ਸਿੰਘ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਡੀ. ਪੀ. ਈ. ਹਾਜ਼ਰ ਸਨ । ਇਸ ਮੌਕੇ ਪਿ੍ੰਸੀਪਲ ਕਮ-ਕਨਵੀਨਰ ਸੁਖਦਰਸ਼ਨ ਸਿੰਘ ਬੇਦੀ ਵਲੋਂ ਸਮੂਹ ਡੀ. ਪੀ. ਈ., ਪੀ. ਟੀ. ਆਈ. ਦਾ ਧੰਨਵਾਦ ਕੀਤਾ ਗਿਆ ।

Leave a Reply

Your email address will not be published. Required fields are marked *

Back to top button