ਸਰਕਾਰੀ ਸੀਨੀ. ਸੈਕੰ. ਸਕੂਲ ਬੁਰਜ ਸਿੱਧਵਾਂ ਵਿਖੇ ਲਗਾਇਆ ਗਿਆ 'ਸਾਇੰਸ ਕਿਰਿਆ ਮੇਲਾ'

ਮਲੋਟ: ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਪ੍ਰਿੰਸੀਪਲ ਸ਼੍ਰੀ ਸੰਤ ਰਾਮ ਦੀ ਯੋਗ ਅਗਵਾਈ ਹੇਠ 'ਸਾਇੰਸ ਕਿਰਿਆ ਮੇਲਾ' ਲਗਾਇਆ ਗਿਆ । ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਕੁਲਦੀਪ ਸ਼ਰਮਾ ਅਤੇ ਸ਼੍ਰੀਮਤੀ ਕੰਵਲਜੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਵਿਭਾਗ ਵੱਲੋਂ ਸ਼੍ਰੀ ਹਿਤੇਸ਼ ਜੱਗਾ ਹੈੱਡਮਾਸਟਰ ਸ.ਹ.ਸ ਗੁਰੂਸਰ ਜੋਧਾ ਅਤੇ ਸ਼੍ਰੀ ਰਾਜਨ ਗੋਇਲ ਡੀ.ਐੱਮ ਸਾਇੰਸ ਨੇ ਮੇਲੇ ਦੀਆਂ ਕਿਰਿਆਵਾਂ ਦਾ ਨਿਰੀਖਣ ਕੀਤਾ।

ਆਏ ਮਹਿਮਾਨਾਂ ਵੱਲੋਂ ਵਿਦਿਆਰਥੀਆਂ ਅਤੇ ਸਾਇੰਸ ਅਧਿਆਪਕਾ ਸ਼੍ਰੀਮਤੀ ਗੁਰਮੀਤ ਕੌਰ ਅਤੇ ਸ਼੍ਰੀਮਤੀ ਅਨੁ ਕੱਕੜ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਅੰਤ ਵਿੱਚ ਪ੍ਰਿੰਸੀਪਲ ਸ਼੍ਰੀ ਸੰਤ ਰਾਮ ਵੱਲੋਂ ਵਿਦਿਆਰਥੀਆਂ ਅਤੇ ਸਾਇੰਸ ਅਧਿਆਪਕਾ ਨੂੰ ਸ਼ਾਬਾਸ਼ ਦਿੱਤੀ ਗਈ। ਸਾਇੰਸ ਵਿਭਾਗ ਨੇ ਸ਼੍ਰੀਮਤੀ ਅੰਮ੍ਰਿਤਪਾਲ ਕੌਰ, ਸ਼੍ਰੀਮਤੀ ਸੁਸ਼ੀਲਾ ਰਾਣੀ, ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਬੀ.ਐੱਡ ਟਰੇਨਰ ਅਧਿਆਪਕਾਂ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। Author: Malout Live