ਬੱਸ ਸਟੈਂਡ ਮਲੋਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰਵਾਇਆ ਗਿਆ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ

ਮਲੋਟ:- ਹਰ ਸਾਲ ਬੱਸ ਸਟੈਂਡ ਮਲੋਟ ਵਿਖੇ ਸੁੱਖ-ਸ਼ਾਂਤੀ ਦੇ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾਂਦਾ ਹੈ। ਇਸ ਮੌਕੇ ਪ੍ਰੀਤਜਤਿੰਦਰ ਰੋਡਵੇਜ ਇੰਸਪੈਕਟਰ ਮਲੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਟਰਾਂਸਪੋਰਟਰ ਮਾਲਕ, ਡਰਾਇਵਰਾਂ ਅਤੇ ਕੰਡਕਟਰਾਂ ਵੱਲੋਂ ਵੀ                      

ਇਸ ਸਾਲ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਪਾਠ ਕਰਵਾਉਣ ਉਪੰਰਤ ਸੰਗਤਾਂ ਦੇ ਲਈ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਦੌਰਾਨ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੱਸ ਅੱਡੇ ਦੇ ਵੱਖ-ਵੱਖ ਬੱਸਾਂ ਦੇ ਇੰਚਾਰਜ, ਕੰਡਕਟਰ ਅਤੇ ਡਰਾਇਵਰ ਵੀ ਹਾਜ਼ਿਰ ਸਨ।