ਅਰਸ਼ ਡੱਲਾ ਗੈਂਗ ਦੇ ਫਿਰੌਤੀ ਮੰਗਣ ਵਾਲੇ 04 ਗੁਰਗੇ ਸੀ.ਆਈ ਅਤੇ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਾਂਝੇ ਅਪ੍ਰੇਸ਼ਨ ਦੌਰਾਨ ਕਾਬੂ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਗੈਂਗਸਟਰਾਂ, ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸ੍ਰੀਮਤੀ ਅਵਨੀਤ ਕੌਰ ਸਿੱਧੂ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ, ਬਠਿੰਡਾ, ਸ੍ਰੀ ਭਾਗੀਰਖ ਮੀਨਾ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ, ਸ੍ਰੀ ਮਨਮੀਤ ਸਿੰਘ ਪੀ.ਪੀ.ਐੱਸ. ਐੱਸ.ਪੀ (ਡੀ) ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ, ਸ੍ਰੀ ਸਤਨਾਮ ਸਿੰਘ ਡੀ.ਐੱਸ.ਪੀ (ਸ.ਮ.ਸ.) ਦੀ ਅਗਵਾਈ ਵਿੱਚ ਇੰਸ. ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ. ਇੰਸਪੈਕਟਰ ਕੁਲਵੰਤ ਸਿੰਘ (ਸੀ.ਆਈ) ਅਤੇ ਐੱਸ.ਆਈ ਪ੍ਰਦੀਪ (ਸੀ.ਆਈ), ਐੱਸ.ਆਈ ਵਰੁਣ ਕੁਮਾਰ ਸ.ਮ.ਸ. ਏ.ਐੱਸ.ਆਈ ਬਿਕਰਮਜੀਤ ਸਿੰਘ, HC ਪਵਨਦੀਪ ਸਿੰਘ ਵੱਲੋਂ ਸਮੇਤ ਟੀਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਫਿਰੋਤੀ ਦੀ ਮੰਗ ਕਰਨ ਵਾਲੇ ਅਰਥ ਡੱਲਾ ਗੈਂਗ ਦੇ ਗੁਰਗਿਆਂ ਨੂੰ ਟਰੇਸ ਕਰਕੇ 04 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਮੁੱਖੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਅੰਦਰ ਫਿਰੋਤੀ ਦੇ ਮਾਮਲਿਆਂ ਸੰਬੰਧੀ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਗੈਂਗਸਟਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਨੂੰ ਅਰਸ਼ ਡੱਲਾ ਗੈਂਗ ਵੱਲੋਂ ਫੋਨ ਰਾਹੀਂ ਜਾਨੇ ਮਾਰਨ ਦੀਆਂ ਧਮਕੀਆਂ ਦੇ ਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਜਿਸ ਦੀ ਸੂਚਨਾ ਪੁਲਿਸ ਨੂੰ ਮਿਲਣ ਤੇ ਪੁਲਿਸ ਵੱਲੋਂ ਇਸ ਸੰਬੰਧੀ ਮੁਕੱਦਮਾ ਨੰਬਰ 72 ਮਿਤੀ 26/04/2024 ਅ/ਧ 387,506 ਹਿੰ:ਦੰ: ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਬਰਖਿਲਾਫ਼ ਨਾ ਮਲੂਮ ਵਿਅਕਤੀਆਂ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਨੂੰ ਟਰੇਸ ਕਰਨ ਲਈ ਤੁਰੰਤ ਹਰਕਤ ਵਿੱਚ ਆਉਂਦਿਆਂ ਆਧੁਨਿਕ ਢੰਗ ਤਰੀਕਿਆਂ ਅਤੇ ਹਿਊਮਨ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ, ਕਾਉਂਟਰ ਇੰਟੈਲੀਜੈਂਸ ਅਤੇ ਜ਼ਿਲ੍ਹਾ ਪੁਲਿਸ ਦੀਆਂ ਵੱਖ-2 ਟੀਮਾਂ ਬਣਾ ਕੇ ਮੁਕੱਦਮਾ ਦੀ ਹਰ ਪੱਖ ਤੋਂ ਡੂੰਘਾਈ ਨਾਲ ਤਫਤੀਸ਼ ਕੀਤੀ ਗਈ। ਜਿਸ ਦੇ ਚੱਲਦਿਆਂ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਅਰਸ਼ ਡੱਲਾ ਗੈਂਗ ਦੇ ਫਿਰੋਤੀ ਮੰਗਣ ਵਾਲੇ ਗੁਰਗਿਆਂ ਨੂੰ ਟਰੇਸ ਕਰਕੇ, ਹਿਮਾਂਸੂ ਸੇਖੋਂ ਪੁੱਤਰ ਰਾਜਵਿੰਦਰ ਸਿੰਘ ਵਾਸੀ ਨਾਕਾ ਨੰਬਰ 03, ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ, ਹਰਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੁਰੂ ਨਾਨਕ ਕਲੋਨੀ, ਜਲਾਲਾਬਾਦ ਰੋਡ, ਸ੍ਰੀ ਮੁਕਤਸਰ ਸਾਹਿਬ ਅਤੇ ਗੁਰਪਿਆਰ ਸਿੰਘ ਉਰਫ਼ ਬਲਜੋਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਗੋਨਿਆਣਾ ਰੋਡ, ਸ੍ਰੀ ਮੁਕਤਸਰ ਸਾਹਿਬ ਉਕਤ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸ ਵਾਰਦਾਤ ਵਿੱਚ ਇੱਕ ਜੁਵੇਨਾਈਲ ਵੀ ਸ਼ਾਮਿਲ ਹੈ। ਤਫਤੀਸ਼ ਦੌਰਾਨ ਹਰਮਨਦੀਪ ਸਿੰਘ ਉਕਤ ਪਾਸੋਂ ਇੱਕ ਮੋਬਾਇਲ ਫੋਨ, ਜਿਸ ਨਾਲ ਉਹ ਅਰਸ਼ ਡੇਲਾ ਨਾਲ ਗੱਲ ਕਰਦਾ ਸੀ, 32 ਬੋਰ ਪਿਸਟਲ (ਦੇਸੀ) ਸਮੇਤ 04 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਉਕਤ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ, ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਜੁਵੇਨਾਈਲ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਪੇਸ਼ ਕੀਤਾ ਜਾਵੇਗਾ। Author : Malout Live